ਸ੍ਰੋਮਣੀ ਕਮੇਟੀ ਦੇ ਦਲਮੇਘ ਸਿੰਘ ਤੇ ਪਵਿੱਤਰ ਕੌਰ ਹੋਣਗੇ ਟੀਮ ਮੈਨੇਜਰ
ਬਠਿੰਡਾ, 6 ਦਸੰਬਰ (ਜਸਵਿੰਦਰ ਸਿਮਘ ਜੱਸੀ/ਅਵਤਾਰ ਸਿੰਘ ਕੈਂਥ)-ਵਿਸ਼ਵ ਕਬੱਡੀ ਕੱਪ ਦੇ ਪੰਜਵੇਂ ਦੌਰ ਵਿੱਚ ਖੇਡਣ ਵਾਲੀਆਂ ਭਾਰਤ ਦੀਆਂ ਮਰਦ ਤੇ ਪੁਰਸ਼ ਟੀਮਾਂ ਲਈ ਕੋਚਾਂ ਤੇ ਮੈਨੇਜ਼ਰਾਂ ਦੇ ਨਾਮਾਂ ਦਾ ਰਸਮੀ ਐਲਾਨ ਕਰਦਿਆਂ ਪੰਜਾਬ ਕਬੱਡੀ ਐਸੋਸ਼ੀਏਸ਼ਨ ਦੇ ਪ੍ਰਧਾਨ ਸ: ਸਿਕੰਦਰ ਸਿੰਘ ਮਲੂਕਾ ਪੇਂਡੂ ਵਿਕਾਸ ਦੇ ਪੰਚਾਇਤ ਮੰਤਰੀ, ਪੰਜਾਬ ਨੇ ਪਹਿਲੇ ਚਾਰ ਵਿਸ਼ਵ ਕਬੱਡੀ ਕੱਪਾਂ ਵਿੱਚ ਭਾਰਤੀ ਦੀ ਪੁਰਸ਼ ਟੀਮ ਨੂੰ ਬਤੌਰ ਮੁੱਖ ਕੋਚ ਵਿਸ਼ਵ ਕੱਪ ਜਿਤਾਉਣ ਲਈ ਹਰਪ੍ਰੀਤ ਬਾਬਾ ਬਠਿੰਡਾ ਨੂੰ ਪੰਜਵੇਂ ਵਿਸ਼ਵ ਕਬੱਡੀ ਕੱਪ ਲਈ ਟੀਮ ਦਾ ਮੁੱਖ ਕੋਚ ਅਤੇ ਮਹਿਲਾ ਟੀਮ ਲਈ ਜਸਕਰਨ ਕੌਰ ਲਾਡੀ (ਸ਼ਹੀਦ ਭਗਤ ਸਿੰਘ ਨਗਰ) ਨੂੰ ਕੋਚ ਨਿਯੁਕਤ ਕੀਤਾ ਗਿਆ, ਜਦਕਿ ਪੁਰਸ਼ ਟੀਮ ਦੇ ਮੈਨੇਜਰ ਦਲਮੇਘ ਸਿੰਘ ਖੱਟੜਾ ਸਕੱਤਰ ਸ਼੍ਰੋਮਣੀ ਗੁਰਦੁਆਰਾ ਕਮੇਟੀ ਅਤੇ ਮਹਿਲਾ ਕਬੱਡੀ ਟੀਮ ਦੇ ਮੈਨੇਜਰ ਪਵਿੱਤਰ ਕੌਰ ਬਠਿੰਡਾ ਨੂੰ ਲਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਭਾਰਤ ਦੀਆਂ ਦੋਵੇਂ ਟੀਮਾਂ ਨਾਲ ਖੇਡ ਵਿਭਾਗ ਦੇ ਕੋਚ ਹਰਬੰਸ ਸਿੰਘ ਸਮਰਾਲਾ ਤੇ ਮਨਜੀਤ ਕੌਰ ਵੀਂ ਸਹਾਇਕ ਕੋਚ ਵਜੋਂ ਸੇਵਾਵਾਂ ਦੇਣਗੇ। ਉਨ੍ਹਾਂ ਇਸ ਮੌਕੇ ਕਬੱਡੀ ਖਿਡਾਰੀਆਂ ਤੋਂ ਉਮੀਦ ਜਤਾਈ ਕਿ ਕੋਚ ਹਰਪ੍ਰੀਤ ਤੇ ਜਸਕਰਨ ਲਾਡੀ ਦੀ ਅਗਵਾਈ ਵਿੱਚ ਭਾਰਤੀ ਮਹਿਲਾ ਅਤੇ ਮਰਦਾਂ ਦੀਆਂ ਟੀਮਾਂ ਚੰਗਾਂ ਪ੍ਰਦਰਸ਼ਨ ਕਰਕੇ ਆਪਣੇ ਖਿਤਾਬ ਦਾ ਜ਼ਰੂਰ ਬਚਾਅ ਕਰਨਗੀਆਂ।