Friday, July 4, 2025
Breaking News

ਸੰਤ ਦਾਦੂਵਾਲੇ ਦੇ ਦੂਜੇ ਦਿਨ ਦੇ ਸਮਾਗਮ ਪਿੰਡ ਕੋਟਸ਼ਮੀਰ ਵਿਖੇ ਸ਼ਾਤੀ ਪੂਰਨ ਸਜਾਏ

PPN0612201403

PPN0612201404

ਬਠਿੰਡਾ, 6 ਦਸੰਬਰ (ਜਸਵਿੰਦਰ ਸਿਮਘ ਜੱਸੀ/ਅਵਤਾਰ ਸਿੰਘ ਕੈਂਥ)-ਸੰਤ ਬਾਬਾ ਬਲਜੀਤ ਸਿੰਘ ਦਾਦੂਵਾਲ ਦੇ ਧਾਰਮਿਕ ਸਮਾਗਮਾਂ ਨੂੰ ਲੈ ਕੇ ਜਿਲ੍ਹਾ ਪ੍ਰਸ਼ਾਸ਼ਨ ਤੇ ਸਿੱਖ ਸੰਗਤ ਵਿੱਚ ਕਈ ਦਿਨਾਂ ਤੋਂ ਚਲ ਰਿਹਾ ਰੇੜਕਾ ਅੱਜ ਬਿਲਕੁਲ ਹੀ ਖਤਮ ਹੋ ਗਿਆ, ਜਦੋ ਬਾਬਾ ਬਲਜੀਤ ਸਿੰਘ ਦਾਦੂਵਾਲ ਵਲੋਂ ਫਿਰ ਦੂਜੇ ਦਿਨ ਦੇ ਸਮਾਗਮ ਪਿੰਡ ਕੋਟਸ਼ਮੀਰ ਦੇ ਹੀ ਗੁਰਦੁਆਰਾ ਬੁੰਗਾ ਸਾਹਿਬ ਵਿਖੇ ਸਜਾਏ ਗਏ ਅਤੇੇ ਪਿੰਡ ਵਾਸੀਆਂ ਅਤੇ ਆਸ ਪਾਸ ਦੀਆਂ ਸੰਗਤਾਂ ਨੇ ਭਾਰੀ ਗਿਣਤੀ ਵਿਚ ਸੰਤ ਬਾਬਾ ਬਲਜੀਤ ਸਿੰਘ ਦਾਦੂਵਾਲ ਵਲੋਂ ਭਾਈ ਮਤੀ ਦਾਸ ਜੀ ਬਾਰੇ ਕਥਾ ਸਰਵਣ ਕੀਤੀ।ਦੂਜੇ ਪਾਸੇ ਇਸ  ਸਮੇ ਪੁਲਿਸ ਪ੍ਰਸ਼ਾਸ਼ਨ ਵਲੋਂ ਕਿਸੇ ਵੀ ਅਣਸਖਾਵੀ ਘਟਨਾਂ ਨੂੰ ਰੋਕਣ ਲਈ ਆਲੇ ਦੁਆਲੇ ਪੁਲਿਸ ਫੋਰਸ ਲਗਾਈ ਹੋਈ ਸੀ।
ਇਥੇ ਇਹ ਵੀ ਜ਼ਿਕਰਯੋਗ ਹੈ ਕਿ ਸੰਤ ਬਾਬਾ ਦਾਦੂਵਾਲ ਨੇ ਕਿਹਾ ਕਿ ਉਹ ਕਦੇ ਵੀ ਅਜਿਹੇ ਕਦਮ ਨਹੀ ਉਠਾਉਣਗੇ, ਜਿਸ ਨਾਲ ਭਾਈ-ਭਾਈ ਦੇ ਵਿਚ ਖੂਨੀ ਟੱਕਰਾ ਹੋਏ ।ਉਹ ਹਮੇਸ਼ਾਂ ਹੀ ਕਾਨੂੰਨ ਦੀ ਕਦਰ ਕਰਦੇ ਹਨ ਅਤੇ ਜਿਵੇਂ ਕਿ ਕੁੱਝ ਲੋਕ ਇਹ ਕਹਿ ਰਹੇ ਹਨ ਕਿ ਦਾਦੂਵਾਲ ਸੰਗਤਾਂ ਨੂੰ ਨਾਲ ਲੈ ਕੇ ਜੰਡਾਲੀਸਰ ਤੁਰ ਪੈਣਗੇ। ਉਨਾਂ ਕਿਹਾ ਕਿ ਗੁਰਦੁਆਰਾ ਜੰਡਾਲੀਸਰ ਸਾਹਿਬ ਵੀ ਕਾਨੂੰਨੀ ਲੜਾਈ ਲੜ ਕੇ ਵਾਪਸ ਲਿਆ ਜਾਵੇਗਾ, ਅਜਿਹੀ ਉਨ੍ਹਾਂ ਦੀ ਸੋਚ ਹੈ ।ਪ੍ਰਸ਼ਾਸ਼ਨ ਅਤੇ ਸਿੱਖ ਸੰਗਤ ਵਿਚਕਾਰ ਪਿਛਲੇ ਦੋ ਦਿਨਾਂ ਤੋਂ ਪੂਰੀ ਖਿਚੋਤਾਣ ਚੱਲ ਰਹੀ ਸੀ, ਜਿਸ ਦੌਰਾਨ ਬਾਬਾ ਬਲਜੀਤ ਸਿੰਘ ਦਾਦੂਵਾਲ ਦੁਆਰਾ ਧਾਰਮਿਕ ਸਮਾਗਮ ਪਿੰਡ ਦੇ ਹੀ ਗੁਰਦੁਆਰਾ ਬੁੰਗਾ ਸਾਹਿਬ ਵਿਖੇ ਆਰੰਭ ਕਰ ਦਿੱਤੇ ।ਮਸਲਾ ਸੁਲਝ ਜਾਣ ਨਾਲ ਆਸ ਪਾਸ ਦੀਆਂ ਸੰਗਤਾਂ ਦੇ ਚਿਹਰਿਆਂ ‘ਤੇ ਪੂਰੀ ਰੋਣਕ ਸੀ ਜਿਨ੍ਹਾ ਨੂੰ ਅਜਿਹਾ ਲੱਗ ਰਿਹਾ ਸੀ ਕਿ ਇਹ ਸਮਾਗਮ ਰਾਜਸੀ ਭੇਂਟ ਚੜ੍ਹ ਜਾਣਗੇ ਲੇਕਿਨ ਸਿੱਖ ਸੰਗਤਾਂ ਵਿਚ ਫਿਰ ਵੀ ਰੋਸ ਹੈ ਕਿ ਉਨ੍ਹਾ ਨੂੰ ਸਾਂਤੀ ਨਾਲ ਸਮਾਗਮ ਪੰਡਾਲ ਵਿਚ ਨਹੀ ਕਰਨ ਦਿੱਤੇ ਗਏ ।

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …

Leave a Reply