Sunday, November 3, 2024

ਖ਼ਾਲਸਾ ਕਾਲਜ ਅਤੇ ਵੁਮੈਨ ਕਾਲਜ਼ ਵਿਖੇ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ

ਅੰਮ੍ਰਿਤਸਰ, 23 ਸਤੰਬਰ (ਖੁਰਮਣੀਆਂ) – ਖਾਲਸਾ ਕਾਲਜ ਵਿਖੇ ਟੈਕ ਇਰਾ ਕੰਪਿਊਟਰ ਸੁਸਾਇਟੀ ਪ੍ਰੋਜੈਕਟ ਡਿਵੈਲਪਮੈਂਟ ਤੇ ਕੰਪਿਊਟਰ ਸਾਇੰਸ ਵਿਭਾਗ ਵਲੋਂ ਵਰਕਸ਼ਾਪ ਅਤੇ ਖਾਲਸਾ ਕਾਲਜ ਫ਼ਾਰ ਵੂਮੈਨ ਦੇ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਦੇ ਨਿਰਦੇਸ਼ਾਂ ’ਤੇ ਪੋਸਟ ਗ੍ਰੈਜੂਏਟ ਫ਼ੈਸ਼ਨ ਡਿਜ਼ਾਇਨਿੰਗ ਵਿਭਾਗ ਵਲੋਂ ‘ਬੇਸਿਕ ਸਸਟੇਨੇਬਲ ਫ਼ੈਸ਼ਨ ਟਰਮੀਨੋਲੋਜ਼ੀ ਅਤੇ ਪੈਰਾਡੀਮਸ ਆਫ਼ ਜ਼ੀਰੋ ਵੇਸਟ ਟੈਕਨੀਕ ਇਨ ਫ਼ੈਸ਼ਨ’ ਵਿਸ਼ੇ ’ਤੇ ਲੈਕਚਰ ਦਾ ਆਯੋਜਨ ਕੀਤਾ ਗਿਆ।
ਖ਼ਾਲਸਾ ਕਾਲਜ ਵਿਖੇ ਵਰਕਸ਼ਾਪ ‘ਚ ਪੁੱਜੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰੋ. ਸੰਦੀਪ ਸੂਦ ਨੂੰ ਪ੍ਰਿੰ: ਡਾ. ਮਹਿਲ ਸਿੰਘ ਨੇ ਕੰਪਿਊਟਰ ਵਿਭਾਗ ਮੁੱਖੀ ਪ੍ਰੋ. ਹਰਭਜਨ ਸਿੰਘ ਨਾਲ ਮਿਲ ਕੇ ਲਿਵਿੰਗ ਪਲਾਂਟ ਦੇ ਕੇ ਸਵਾਗਤ ਕੀਤਾ।ਡਾ. ਮਹਿਲ ਸਿੰਘ ਨੇ ਵਰਕਸ਼ਾਪ ਕਰਵਾਉਣ ’ਤੇ ਵਿਭਾਗ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਵਰਕਸ਼ਾਪਾਂ ਬੱਚਿਆਂ ਨੂੰ ਪ੍ਰੋਜੈਕਟ ਬਣਾਉਣ ਬਾਰੇ ਜਾਣਕਾਰੀ ਦਿੰਦੀਆਂ ਹਨ, ਜੋ ਕਿ ਉਨ੍ਹਾਂ ਦੇ ਕੋਰਸ ਦਾ ਅਹਿਮ ਹਿੱਸਾ ਹੈ।
ਵਰਕਸ਼ਾਪ ’ਚ ਪ੍ਰੋ. ਸੰਦੀਪ ਸੂਦ ਨੇ ਡੈਕਸਟੋਪ ਐਪਲੀਕੇਸ਼ਨ, ਵੈਬ-ਐਪਲੀਕੇਸ਼ਨ ਅਤੇ ਮੋਬਾਇਲ ਆਦਿ ਵੱਖ-ਵੱਖ ਤਰ੍ਹਾਂ ਦੀਆਂ ਐਪਲੀਕੇਸ਼ਨਾਂ ਬਣਾਉਣ ਬਾਰੇ ਜਾਣਕਾਰੀ ਦਿੰਦਿਆਂ ਵਿਦਿਆਰਥੀਆਂ ਨੂੰ ਫਰੰਟ ਐਂਡ/ਬੈਕ ਐਂਡ ਬਾਰੇ ਦੱਸਿਆ ਅਤੇ ਵੈਬ ਐਪਲੀਕੇਸ਼ਨਾਂ ’ਚ ਸਕਿਊਰਟੀ ਦੀ ਮੁੱਖ ਭੂਮਿਕਾ ਤੋਂ ਜਾਣੂ ਕਰਵਾਇਆ। ਉਨ੍ਹਾਂ ਨੇ ਕਈ ਤਰ੍ਹਾਂ ਦੀਆਂ ਪ੍ਰੋਜੈਕਟ ਡਿਵੈਲਪਮੈਂਟ ਭਾਸ਼ਾਵਾਂ ’ਤੇ ਚਰਚਾ ਕੀਤੀ।ਸੁਸਾਇਟੀ ਕਨਵੀਨਰ ਡਾ. ਮਨੀ ਅਰੋੜਾ, ਪ੍ਰੋ. ਸਿਮਰਨਜੀਤ ਕੌਰ, ਪ੍ਰੋ. ਗੁਨੀਤ ਕੌਰ, ਪ੍ਰੋ. ਕੀਰਤੀ ਬਾਲਾ, ਪ੍ਰੋ. ਵਿਸ਼ਾਲ ਗੁਪਤਾ ਆਦਿ ਹਾਜ਼ਰ ਸਨ।
ਇਸੇ ਤਰ੍ਹਾਂ ਵੂਮੈਨ ਕਾਲਜ ਦੇ ਪੋਸਟ ਗ੍ਰੈਜੂਏਟ ਫ਼ੈਸ਼ਨ ਡਿਜ਼ਾਇਨਿੰਗ ਵਿਭਾਗ ਵਲੋਂ ‘ਬੇਸਿਕ ਸਸਟੇਨੇਬਲ ਫ਼ੈਸ਼ਨ ਟਰਮੀਨੋਲੋਜ਼ੀ ਅਤੇ ਪੈਰਾਡੀਮਸ ਆਫ਼ ਜ਼ੀਰੋ ਵੇਸਟ ਟੈਕਨੀਕ ਇਨ ਫ਼ੈਸ਼ਨ’ ਵਿਸ਼ੇ ’ਤੇ ਲੈਕਚਰ ’ਚ ਕੰਨਿਆਂ ਮਹਾਂ ਵਿਦਿਆਲਿਯਾ ਦੇ ਐਸੋਸੀਏਟ ਪ੍ਰੋਫ਼ੈਸਰ ਡਾ. ਹਰਪ੍ਰੀਤ ਕੌਰ ਨੇ ਮੁਖਵਕਤਾ ਵਜੋਂ ਸ਼ਿਰਕਤ ਕੀਤੀ।ਉਨ੍ਹਾਂ ਨੇ ਫੈਬਰਿਕਸ ਅਤੇ ਕੱਪੜਿਆਂ ਦੀ ਅਪਸਾਇਕਲਿੰਗ ਅਤੇ ਰੀਸਾਇਕਲਿੰਗ ਬਾਰੇ ਚਰਚਾ ਕਰਦਿਆਂ ਉਨ੍ਹਾਂ ਦੇ ਹੱਲ ਲਈ ਕਾਰਗਰ ਯੋਜਨਾਵਾਂ ਬਣਾਉਣ ’ਤੇ ਜ਼ੋਰ ਦਿੱਤਾ।ਉਨ੍ਹਾਂ ਕਿਹਾ ਕਿ ਸਸਟੇਨੇਬਲ ਫੈਸ਼ਨ ਦੀ ਲੋੜ ਜਲਵਾਯੂ ਦੀ ਤਬਦੀਲੀ, ਸਰੋਤਾਂ ਦੀ ਘਾਟ, ਕਾਮਿਆਂ ਦੀ ਮਾੜੀ ਆਰਥਿਕ ਸਥਿਤੀ, ਉਪਭੋਗਤਾ ਦੇ ਵਿਵਹਾਰ ’ਚ ਨਿਰੰਤਰ ਵਿਕਾਸ ਕਾਰਨ ਪੈਦਾ ਹੁੰਦੀ ਹੈ। ਵਿਭਾਗ ਮੁਖੀ ਸ਼ਰੀਨਾ ਨੇ ਸਾਰਿਆਂ ਦਾ ਧੰਨਵਾਦ ਕੀਤਾ।

Check Also

ਦੀਵਾਲੀ ਮੌਕੇ ਵੱਡੀ ਗਿਣਤੀ ‘ਚ ਲੱਗੇ ਡੈਕੋਰੇਸ਼ਨ ਤੇ ਆਤਿਸ਼ਬਾਜ਼ੀ ਦੇ ਸਟਾਲ

ਅੰਮ੍ਰਿਤਸਰ, 2 ਨਵੰਬਰ (ਜਗਦੀਪ ਸਿੰਘ) – ਅੰਮ੍ਰਿਤਸਰ ਵਿੱਚ ਦੀਵਾਲੀ ਮੌਕੇ ਜਿਥੇ ਮਾਪਿਆਂ ਨੇ ਘਰ ਦੀ …