ਅੰਮ੍ਰਿਤਸਰ, 23 ਸਤੰਬਰ (ਖੁਰਮਣੀਆਂ) – ਖਾਲਸਾ ਕਾਲਜ ਵਿਖੇ ਖੁੰਬਾਂ ਦੀ ਕਾਸ਼ਤ ਸਬੰਧੀ ਸਿਖਲਾਈ ਕੋਰਸ ਦੇ ਸਮਾਪਤ ਹੋਣ ’ਤੇ ਲਾਭਪਾਤਰੀ ਕਿਸਾਨਾਂ ਤੇ ਕਿਸਾਨ ਔਰਤਾਂ ਨੂੰ ਸਰਟੀਫ਼ਿਕੇਟ ਵੰਡੇ ਗਏ।ਖੇਤੀਬਾੜੀ ਸੂਚਨਾ ਅਫ਼ਸਰ ਜਸਵਿੰਦਰ ਸਿੰਘ ਭਾਟੀਆ ਵਲੋਂ ਕਿਸਾਨ ਸਿਖਲਾਈ ਕੇਂਦਰ ਵਿਖੇ ਉਕਤ ਕਾਸ਼ਤ ਸਬੰਧੀ ਕੋਰਸ ਲਗਾਇਆ ਗਿਆ। ਜਿਸ ’ਚ ਕਿਸਾਨਾਂ ਨੂੰ ਸਵੈ ਸੇਵਾ ਸਮੂਹ ਬਣਾ ਕੇ ਇਸ ਧੰਦੇ ਨੂੰ ਅਪਨਾਉਣ ਲਈ ਪ੍ਰੇਰਿਤ ਕੀਤਾ ਗਿਆ।
ਭਾਟੀਆ ਨੇ ਕੋਰਸ ਦੌਰਾਨ ਬਟਨ ਖੁੰਬ ਦੀ ਕਾਸ਼ਤ ਸਬੰਧੀ ਕੰਪੋਸਟ ਦੀ ਤਿਆਰੀ, ਖੰੂਬਾਂ ਦੀ ਬਿਜ਼ਾਈ, ਕੇਸਿੰਗ ਸਾਇਲ, ਢੀਗਰੀ ਦੀ ਕਾਸ਼ਤ ਅਤੇ ਪਰਾਲੀ ਵਾਲੀਆਂ ਖੁੰਬਾਂ ਦੀ ਪੈਦਾਵਾਰ ਵਧਾਉਣ ਲਈ ਵਿਸਥਾਰ ’ਚ ਜਾਣਕਾਰੀ ਦਿੱਤੀ। ਇਸ ਕੋਰਸ ਦੌਰਾਨ ਡਿਪਟੀ ਡਾਇਰੈਕਟਰ ਬਾਗਬਾਨੀ ਡਾ. ਤਜਿੰਦਰ ਸਿੰਘ ਵਲੋਂ ਮਹਿਕਮੇ ਦੀ ਸਕੀਮਾਂ ਵੱਲੋਂ ਖੁੰਬਾਂ ’ਤੇ ਮਿਲਣ ਵਾਲੀ ਸਬਸਿਡੀ ਬਾਰੇ ਜਾਣਕਾਰੀ ਦਿੱਤੀ ਗਈ।ਸਹਾਇਕ ਮੰਡੀਕਰਨ ਅਫ਼ਸਰ ਡਾ. ਕੁਲਜੀਤ ਸਿੰਘ ਨੇ ਖੁੰਬਾਂ ਦੇ ਸੁਚੱਜੇ ਮੰਡੀਕਰਨ ਸਬੰਧੀ ਜਾਣੂ ਕਰਵਾਇਆ।
ਕ੍ਰਿਸ਼ੀ ਵਿਗਿਆਨ ਕੇਂਦਰ ਡਾ. ਆਸਥਾ ਅਤੇ ਡਾ. ਪਰਮਿੰਦਰ ਕੌਰ ਐਫ਼.ਏ.ਐਸ ਤਰਨ ਤਾਰਨ ਨੇ ਕਿਸਾਨਾਂ ਨੂੰ ਖੁੰਬਾਂ ਦੀ ਕਾਸ਼ਤ ਦੇ ਨੁਕਤੇ ਅਤੇ ਖੁੰਬਾਂ ’ਚ ਕੀੜੇ ਮਕੌੜੇ ਤੇ ਬਿਮਾਰੀਆਂ ਬਾਰੇ ਜਾਣਕਾਰੀ ਦਿੱਤੀ। ਜਦ ਕਿ ਖੇਤੀਬਾੜੀ ਵਿਕਾਸ ਅਫ਼ਸਰ ਡਾ. ਸੁਖਬੀਰ ਸਿੰਘ ਸੰਧੂ ਨੇ ਤੂੜੀ ਅਤੇ ਪਰਾਲੀ ਸਾੜਣ ਨਾਲੋਂ ਕਿਸਾਨਾਂ ਨੂੰ ਖੁੰਬਾਂ ਦੀ ਖੇਤੀ ’ਚ ਵਰਤਣ ਦੀ ਸਲਾਹ ਦਿੱਤੀ।ਟ੍ਰੇਨਿੰਗ ਦੌਰਾਨ ਖੇਤੀਬਾੜੀ ਵਿਸਥਾਰ ਅਫ਼ਸਰ ਪ੍ਰਭਦੀਪ ਸਿੰਘ ਗਿੱਲ ਨੇ ਵੀ ਭਾਗ ਲਿਆ।
ਇਸ ਮੌਕੇ ਕਾਲਜ ਦੇ ਪ੍ਰੋ: ਰਾਕੇਸ਼ ਸ਼ਰਮਾ ਨੇ ਬਟਨ ਖੰੁਬਾਂ ਦੀ ਕਾਸ਼ਤ ਦੀ ਆਰਥਿਕਤਾ ਬਾਰੇ ਜਾਣੂ ਕਰਵਾਇਆ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …