ਅੰਮ੍ਰਿਤਸਰ, 29 ਸਤੰਬਰ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਅੰਤਰ-ਵਿਭਾਗੀ ਲਾਅਨ ਟੈਨਿਸ (ਲੜਕੀਆਂ ਅਤੇ ਲੜਕੇ) ਟੂਰਨਾਮੈਂਟ ਯੂਨੀਵਰਸਿਟੀ ਦੇ ਲਾਅਨ ਟੈਨਿਸ ਖੇਡ ਮੈਦਾਨ ਵਿਚ ਖੇਡੇ ਗਏ ਜਿਨ੍ਹਾਂ ਵਿਚ ਲ਼ੜਕੀਆਂ ਦੇ ਵਰਗ ਵਿਚ ਇਲੈਕਟ੍ਰੌਨਿਕਸ ਵਿਭਾਗ ਅਤੇ ਲ਼ੜਕਿਆਂ ਦੇ ਵਰਗ ਵਿਚ ਪੰਜਾਬ ਸਕੂਲ ਇਕਨਾਮਿਕਸ ਜੇਤੂ ਰਹੇ।ਇਨ੍ਹਾਂ ਵਿੱਚ ਵੱਖ-ਵੱਖ ਵਿਭਾਗਾਂ ਦੀਆਂ 17 ਲੜਕਿਆਂ ਅਤੇ 12 ਲੜਕੀਆਂ ਦੀਆਂ ਟੀਮਾਂ ਨੇ ਭਾਗ ਲਿਆ।
ਡਾ. ਅਮਨਦੀਪ ਸਿੰਘ ਟੀਚਰ ਇੰਚਾਰਜ਼ ਜੀ.ਐਨ.ਡੀ.ਯੂ ਕੈਂਪਸ ਸਪੋਰਟਸ ਅਤੇ ਨੋਡਲ ਅਫਸਰ ਜੀ.ਐਨ.ਡੀ.ਯੂ ਫਿਟ ਇੰਡੀਆ ਪ੍ਰੋਗਰਾਮ ਭਾਰਤ ਸਰਕਾਰ ਨੇ ਦੱਸਿਆ ਕਿ ਡੀਨ ਵਿਦਿਆਰਥੀ ਭਲਾਈ ਪ੍ਰੋ. ਅਨੀਸ਼ ਦੂਆ ਦੀ ਸੁਚੱਜੀ ਅਗਵਾਈ ‘ਚ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ਵਿੱਚ ਲੜਕੀਆਂ ਦੇ ਵਰਗ ਵਿੱਚ ਖੇਤੀਬਾੜੀ ਵਿਭਾਗ, ਕੰਪਿਊਟਰ ਇੰਜੀ. ਐਂਡ ਟੈਕਨਾਲੋਜੀ ਵਿਭਾਗ ਅਤੇ ਕਾਨੂੰਨ ਵਿਭਾਗ ਕ੍ਰਮਵਾਰ ਦੂਜੇ, ਤੀਜੇ ਅਤੇ ਚੌਥੇ ਸਥਾਨ `ਤੇ ਰਹੇ।ਲੜਕਿਆਂ ਦੇ ਵਰਗ ਵਿੱਚ ਸਮਾਜ ਵਿਗਿਆਨ ਵਿਭਾਗ, ਕੰਪਿਊਟਰ ਇੰਜੀ. ਐਂਡ ਟੈਕਨਾਲੋਜੀ ਵਿਭਾਗ ਅਤੇ ਇਲੈਕਟ੍ਰੌਨਿਕਸ ਵਿਭਾਗ ਕ੍ਰਮਵਾਰ ਦੂਜੇ, ਤੀਜੇ ਅਤੇ ਚੌਥੇ ਸਥਾਨ `ਤੇ ਆਏ।
ਪ੍ਰੋ. ਅਨੀਸ਼ ਦੂਆ ਨੇ ਦੱਸਿਆ ਕਿ ਇਨ੍ਹਾਂ ਖੇਡਾਂ ਦਾ ਉਦੇਸ਼ ਵਿਦਿਆਰਥੀਆਂ ਵਿਚ ਅਕਾਦਮਿਕਤਾ ਦੇ ਨਾਲ ਨਾਲ ਖੇਡਾਂ ਨੂੰ ਪ੍ਰਫੂਲਿਤ ਕਰਨਾ ਹੈ ਤਾਂ ਜੋ ਜੀਵਨ ਦੇ ਹਰ ਖੇਤਰ ਵਿਚ ਵਿਦਿਆਰਥੀ ਅੱਗੇ ਵਧ ਸਕਣ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …