ਅੰਮ੍ਰਿਤਸਰ, 2 ਅਕਤੂਬਰ (ਸੁਖਬੀਰ ਸਿੰਘ) – 2 ਅਕਤੂਬਰ ਗਾਂਧੀ ਜਯੰਤੀ ਨੂੰ ਸਮਰਪਿਤ ਨੈਸ਼ਨਲ ਲੈਪਰੋਸੀ ਇਰੈਡੀਕੇਸ਼ਨ ਪੋ੍ਰਗਰਾਮ ਅਧੀਨ ਪੰਜਾਬ ਸਰਕਾਰ ਦੀਆਂ ਹਦਾਇਤਾਂ ਸਿਵਲ ਸਰਜਨ ਡਾ. ਚਰਨਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ‘ਤੇ ਸਥਾਮਕ ਗੁਰੂ ਰਾਮ ਦਾਸ ਕੂਸ਼ਟ ਆਸ਼ਰਮ ਵਿਖੇ, ਜਿਲਾ੍ਹ ਨੋਡਲ ਅਪਸਰ (ਲੈਪਰੋਸੀ) ਡਾ. ਸੰਗੀਤਾ ਅਰੋੜਾ, ਡਿਪਟੀ ਐਮ.ਈ.ਆਈ.ਓ ਅਮਰਦੀਪ ਸਿੰਘ, ਲੈਪਰੋਸੀ ਸੁਪਰਵਾਇਜਰ ਗੁਰਵਿੰਦਰ ਸਿੰਘ, ਪਰਮਿੰਦਰ ਸਿੰਘ ਅਤੇ ਟੀਮ ਵਲੋਂ ਕੁਸ਼ਟ ਰੋਗੀਆਂ ਨੂੰ ਐਮ.ਸੀ.ਆਰ ਫੁਟਵੇਅਰ/ਕੁਸ਼ਟ ਰੋਗੀਆਂ ਲਈ ਸਪੈਸ਼ਲ ਬੂਟ, ਅਲਸਰ ਕਿਟਸ ਅਤੇ ਸਪੋਰਟਿਵ ਦਵਾਈਆ ਵੰਡੀਆਂ ਗਈਆਂ ਅਤੇ ਕੁਸਟ ਰੋਗੀਆਂ ਨੂੰ ਆਪਣੀ ਸਿਹਤ ਸੰਭਾਲ ਅਤੇ ਸੈਲਫ ਕੇਅਰ ਬਾਰੇ ਦੱਸਿਆ ਗਿਆ।
ਉਹਨਾਂ ਵਲੋਂ ਕੁਸ਼ਟ ਰੋਗੀਆਂ ਨੂੰ ਜਲਦੀ ਤੋਂ ਜਲਦੀ ਇਲਾਜ਼ ਕਰਾੳੇਣ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਕੁਸ਼ਟ ਰੋਗ ਇਲਾਜ਼ ਯੋਗ ਹੈ, ਇਸ ਬਿਮਾਰੀ ਦਾ ਜਿੰਨੀ ਜਲਦੀ ਇਲਾਜ ਸੰਭਵ ਹੋ ਸਕੇ, ਉਨਾਂ ਹੀ ਮਰੀਜ਼ ਲਈ ਫਾਇਦੇਮੰਦ ਹੈ ਅਤੇ ਮਰੀਜ਼ ਸਾਰੀ ਉਮਰ ਦੀ ਅਪੰਗਤਾ ਤੋ ਬਚ ਸਕਦਾ ਹੈ।ਇਸ ਬਿਮਾਰੀ ਦੀਆ ਮੁੱਫਤ ਦਵਾਈਆਂ ਸਾਰੇ ਹੀ ਸਰਕਾਰੀ ਹਸਪਤਾਲਾ ਤੋ ਮਿਲਦੀਆਂ ਹਨ।ਉਹਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਕੁਸ਼ਟ ਰੋਗੀਆਂ ਨਾਲ ਭੇਦ ਭਾਵ ਨਹੀ ਕਰਨਾਂ ਚਾਹੀਦਾ, ਸਗੋਂ ਉਹਨਾਂ ਦੀ ਮਦਦ ਲਈ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਸੇਵਾ ਭਾਵ ਨਾਲ ਉਪਰਾਲੇ ਕਰਨੇ ਚਾਹੀਦੇ ਹਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …