Monday, December 23, 2024

ਕੌਮੀ ਸਵੈ-ਇਛਕ ਖੂਨਦਾਨ ਦਿਵਸ ਸੰਬਧੀ ਜਿਲ੍ਹਾ ਪੱਧਰੀ ਸਮਾਗਮ ਦੌਰਾਨ ਐਨ.ਜੀ.ਓ ਦਾ ਸਨਮਾਨ

ਇੱਕ ਸਿਹਤਮੰਦ ਵਿਅਕਤੀ ਖੂਨਦਾਨ ਕਰਕੇ ਬਚਾ ਸਕਦਾ ਹੈ ਚਾਰ ਜ਼ਿੰਦਗੀਆਂ- ਸਿਵਲ ਸਰਜਨ
ਅੰਮ੍ਰਿਤਸਰ, 2 ਅਕਤੂਬਰ (ਸੁਖਬੀਰ ਸਿੰਘ) – ਸਿਹਤ ਵਿਭਾਗ ਵਲੋਂ ਸਿਵਲ ਸਰਜਨ ਡਾ. ਚਰਨਜੀਤ ਸਿੰਘ ਦੇ ਨਿਰਦੇਸ਼ਾਂ ਅਨੂਸਾਰ ਕੌਮੀ ਸਵੈ-ਇਛਕ ਖੂਨਦਾਨ ਦਿਵਸ ਦੇ ਸੰਬਧ ਵਿਚ ਸਿਵਲ ਹਸਪਤਾਲ ਵਿਖੇ ਇਕ ਜਿਲਾ੍ਹ ਪੱਧਰੀ ਸਮਾਗਮ ਕਰਵਾਇਆ ਗਿਆ।ਜਿਸ ਵਿਚ ਜਿਲੇ੍ਹ ਦੀਆਂ ਐਨ.ਜੀ.ਓ ਸੰਸਥਾਵਾਂ ਦੇ ਨੂਮਾਇੰਦਿਆਂ ਤੋਂ ਇਲਾਵਾ ਸਟਾਰ ਡੋਨਰਾਂ ਨੇ ਵੀ ਸ਼ਿਰਕਤ ਕੀਤੀ।ਸਿਵਲ ਸਰਜਨ ਨੇ ਕਿਹਾ ਕਿ ਕੌਮੀ ਸਵੈ-ਇਛਕ ਖੂਨਦਾਨ ਦਿਵਸ ਹਰ ਸਾਲ ਇਕ ਅਕਤੂਬਰ ਨੂੰ ਡਾ. ਜੈਅ ਗੋਪਾਲ ਜੌਲੀ ਪ੍ਰੋਫੇਸਰ ਪੀ.ਜੀ.ਆਈ ਦੀ ਯਾਦ ਵਿਚ ਮਨਾਇਆ ਜਾਂਦਾ ਹੈ, ਜੋਕਿ ਕੌਮੀ ਸਵੈ-ਇਛਕ ਖੂਨਦਾਨ ਮੁਹਿੰਮ ਦੇ ਪਹਿਲੇ ਮੋਢੀ ਸਨ।ਉਹਨਾਂ ਆਖਿਆ ਕਿ 18 ਤੋਂ 65 ਸਾਲ ਦੀ ਉਮਰ ਤੱਕ ਹਰ ਸਿਹਤਮੰਦ ਵਿਅਕਤੀ ਨੂੰ ਖੂਨਦਾਨ ਕਰਕੇ ਲੋਕਾਂ ਦੀ ਜਿੰਦਗੀ ਬਚਾਉਣ ਵਿਚ ਯੋਗਦਾਨ ਪਾਉਣਾਂ ਚਾਹੀਦਾ ਹੈ।ਇਕ ਸਿਹਮੰਦ ਵਿਅਕਤੀ 90 ਦਿਨਾਂ ਦੇ ਵਕਫੇ ਨਾਲ ਸਾਲ ਵਿਚ 4 ਵਾਰੀ ਆਪਣਾਂ ਖੂਨ ਦਾਨ ਕਰ ਸਕਦਾ ਹੈ ਅਤੇ ਇਕ ਸਿਹਮੰਦ ਔਰਤ 120 ਦਿਨਾਂ ਦੇ ਵਕਫੇ ਨਾਲ ਸਾਲ ਵਿਚ 3 ਵਾਰੀ ਖੂਨ ਦਾਨ ਕਰ ਸਕਦੀ ਹੈ।
ਨੋਡਲ ਅਫਸਰ ਬੱਲਡ ਬੈਂਕ ਡਾ. ਹਰਕੀਰਤ ਨੇ ਦੱਸਿਆ ਕਿ ਜਿਲੇ੍ਹ ਭਰ ਵਿਚ ਕੌਮੀ ਸਵੈ-ਇਛਕ ਖੂਨਦਾਨ ਦਿਵਸ ਦੇ ਸੰਬਧ ਵਿਚ ਵਰਕਸ਼ਾਪਾਂ ਅਤੇ ਜਾਗਰੂਕਤਾ ਕੈਂਪਾਂ ਰਾਹੀ ਵੱਧ ਤੋਂ ਵੱਧ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਅਤੇ ਅੱਜ ਵੀ ਲਗਭਗ 60 ਡੋਨਰਾਂ ਵਲੋਂ ਗੁਰੁ ਬਾਜਾਰ ਵਿਖੇ ਇਕ ਕੈਂਪ ਦੌਰਾਨ ਖੂਨਦਾਨ ਕਰਕੇ ਅਣਮੁਲੀਆਂ ਜਾਨਾਂ ਬਚਾਉਣ ਵਿਚ ਸਹਿਯੋਗ ਕੀਤਾ ਗਿਆ ਹੈ।ਸੀਨੀਅਰ ਮੈਡੀਕਲ ਅਫਸਰ ਡਾ ਰਾਜੂ ਚੌਹਾਨ ਅਤੇ ਸੀਨੀਅਰ ਮੈਡੀਕਲ ਅਫਸਰ ਡਾ ਚੰਦਰ ਮੋਹਨ ਵਲੋਂ ਅੇਨ.ਜੀ.ਓ ਨਿਸ਼ਕਾਮ ਸੇਵਾ ਆਰਗੇਨਾਈਜੇਸ਼ਨ ਅਤੇ ਇਲੋਹਿਮ ਚਰਚ ਆਫ ਗੌਡ ਸੁਸਾਇਟੀ ਨੂੰ ਖੂਨਦਾਨ ਕੈਂਪਾਂ ਦੌਰਾਨ ਵਧੀਆ ਕਾਰਗਜ਼ਾਰੀ ਲਈ ਸਨਮਾਨਿਤ ਕੀਤਾ ਗਿਆ ।
ਇਸ ਮੌਕੇ ਡਾ. ਸਰਤਾਜ ਸਿੰਘ, ਡਾ. ਜਸਕਰਣ, ਡਾ. ਜੈਸਮੀਨ ਡਾ. ਸੁਮਨ, ਡਾ. ਸੰਗੀਤਾ, ਡਿਪਟੀ ਐਮ.ਈ.ਓ ਅਮਰਦੀਪ ਸਿੰਘ, ਕੋਂਸਲਰ ਕੁਲਦੀਪ ਕੌਰ, ਨੀਨਾ ਰਾਮਪਾਲ, ਦਲਜੀਤ ਕੌਰ, ਸ਼ਿਵਾ ਕਾਂਤ, ਸ਼ਿਵ ਦਿਆਲ, ਸਵਿੰਦਰ ਭੱਟੀ ਤੇ ਸਮੂਹ ਸਟਾਫ ਹਾਜਰ ਸੀ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …