ਸੰਗਰੂਰ, 12 ਅਕਤੂਬਰ (ਜਗਸੀਰ ਲੌਂਗੋਵਾਲ) – ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਡਬਰ (ਬਰਨਾਲਾ) ਵਿਖੇ ਉਘੇ ਸਿੱਖ ਇਤਿਹਾਸਕਾਰ ਅਤੇ ਸਮਾਜ ਸੇਵੀ ਗੁਰਮੁੱਖ ਸਿੰਘ ਵਲੋਂ ਪ੍ਰਿੰਸੀਪਲ ਸ੍ਰੀਮਤੀ ਰੇਨੂੰ ਬਾਲਾ, ਲੈਕਚਰਾਰ ਜਸਵੀਰ ਸਿੰਘ, ਲੈਕਚਰਾਰ ਜਸਬੀਰ ਕੌਰ ਸੀਨੀਅਰ ਲਾਇਬਰੇਰੀਅਨ ਮੱਖਣ ਸਿੰਘ, ਜੂਨੀਅਰ ਸਹਾਇਕ ਅਵਤਾਰ ਸਿੰਘ ਭੈਣੀ ਮਹਿਰਾਜ, ਸੀਨੀਅਰ ਅਧਿਆਪਕ ਰਿਸ਼ੀ ਸ਼ਰਮਾ ਦੀ ਅਗਵਾਈ ਹੇਠ ਐਸ.ਐਸ ਕਾਰਨਰ ਇੰਚਾਰਜ਼ ਮਾਸਟਰ ਅਵਨੀਸ਼ ਕੁਮਾਰ ਦੀ ਪ੍ਰੇਰਨਾ ਸਦਕਾ ਗੁਰੂ ਸਹਿਬਾਨ ਦੀ ਜਾਣਕਾਰੀ ਭੇਟ ਕੀਤੀ ਤਾਂ ਜੋ ਵਿਦਿਆਰਥੀਆਂ ਨੂੰ ਸਿੱਖ ਇਤਿਹਾਸ ਸਬੰਧੀ ਜਾਣਕਾਰੀ ਪ੍ਰਾਪਤ ਹੋ ਸਕੇ।
ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਦੀ ਜਾਣਕਾਰੀ ਪਾਠਕ੍ਰਮ ਵਿੱਚ ਬਹੁਤ ਜ਼ਰੂਰੀ ਹੈ, ਅਜੋਕੇ ਸਮੇਂ ਵਿੱਚ ਕਦਰਾਂ-ਕੀਮਤਾਂ ਦੇ ਵਿਕਾਸ ਲਈ ਅਜਿਹੇ ਕਾਰਜ ਹੋਣੇ ਬਹੁਤ ਜ਼ਰੂਰੀ ਹਨ।ਪ੍ਰਿੰਸੀਪਲ ਸ੍ਰੀਮਤੀ ਰੇਨੂੰ ਬਾਲਾ ਵਲੋਂ ਅਜਿਹੇ ਉਦਮਾਂ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ।ਮਾਸਟਰ ਅਵਨੀਸ਼ ਕੁਮਾਰ ਲੌਂਗੋਵਾਲ ਨੇ ਦੱਸਿਆ ਕਿ ਐਸ.ਐਸ ਮੇਲੇ ਦੌਰਾਨ ਮੁੱਖ ਮਹਿਮਾਨ ਦੇ ਤੌਰ ‘ਤੇ ਪਹੁੰਚੇ ਉੱਘੇ ਸਮਾਜ ਸੇਵੀ ਗੁਰਮੁੱਖ ਸਿੰਘ ਨੇ ਵਿਦਿਆਰਥੀਆਂ ਦੀ ਹੌਂਸਲਾ ਅਫਜ਼ਾਈ ਕਰਦਿਆਂ ਇਨਾਮ ਅਤੇ ਸਕੂਲ ਲਈ ਗੁਰੂ ਸਾਹਿਬਾਨ ਦੀ ਯਾਦ ਲਈ ਰਾਸ਼ੀ ਭੇਟ ਕੀਤੀ ਤਾਂ ਜੋ ਇਸ ਰਾਸ਼ੀ ਰਾਹੀਂ ਗੁਰੂ ਸਾਹਿਬਾਨ ਦੇ ਚਿੱਤਰ ਤਿਆਰ ਕਰਵਾਏ ਜਾਣ।
ਅੰਗਰੇਜ਼ੀ ਮਿਸਟ੍ਰੈਸ ਗੁਰਵੀਰ ਕੌਰ ਸੇਖੋਂ ਨੇ ਇਸ ਕਾਰਜ਼ ਦੀ ਸ਼ਲਾਘਾ ਕੀਤੀ ਅਤੇ ਸਾਇੰਸ ਮਿਸਟ੍ਰੈਸ ਤਰਨਜੋਤ ਕੌਰ ਨੇ ਧੰਨਵਾਦ ਕੀਤਾ।ਰਿਸ਼ੀ ਸ਼ਰਮਾ ਨੇ ਕਿਹਾ ਕਿ ਅਜਿਹੇ ਉਪਰਾਲੇ ਸਿੱਖਿਆ ਲਈ ਸਾਰਥਕ ਸਿੱਧ ਹੁੰਦੇ ਹਨ। ਇਸ ਮੌਕੇ ਸਮੂਹ ਸਕੂਲ ਸਟਾਫ਼ ਮੈਂਬਰ ਮੌਜ਼ੂਦ ਸਨ ।
Check Also
ਨਿਗਮ ਕਮਿਸ਼ਨਰ ਵਲੋਂ ਸ਼ਹਿਰ ਦੀਆਂ ਸੜਕਾਂ ਦੀ ਸਫਾਈ ਵਿਵਸਥਾ ਲਈ ਅਚਨਚੇਤ ਚੈਕਿੰਗ
ਅੰਮ੍ਰਿਤਸਰ, 24 ਮਈ (ਜਗਦੀਪ ਸਿੰਘ) – ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਸ਼ਹਿਰ ਦਾ ਦੌਰਾ ਕੀਤਾ …