26 ਅਕਤੂਬਰ ਤੋਂ ਪਹਿਲਾਂ ਜਮਾਂ ਯੋਗ ਬਿਨੈਕਾਰ ਕਰਵਾਉਣ ਪਹਿਲਾਂ ਆਪਣੇ ਫਾਰਮ
ਸੰਗਰੂਰ, 12 ਅਕਤੂਬਰ (ਜਗਸੀਰ ਲੌਂਗੋਵਾਲ) – ਸਟੇਟ ਐਵਾਰਡ ਟੂ ਦਾ ਫਿਜ਼ੀਕਲੀ ਹੈਂਡੀਕੈਪਡ ਸਕੀਮ ਅਧੀਨ ਯੋਗ ਬਿਨੈਕਾਰਾਂ ਕੋਲੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਇਸ ਸਕੀਮ ਅਧੀਨ ਹਰ ਸਾਲ ਯੋਗ ਦਿਵਿਆਂਗ ਵਿਅਕਤੀਆਂ, ਕਰਮਚਾਰੀਆਂ, ਖਿਡਾਰੀਆਂ ਅਤੇ ਸੰਸਥਾਵਾਂ ਜਿਨਾਂ ਵਲੋਂ ਦਿਵਿਆਂਗ ਵਿਅਕਤੀਆਂ ਦਾ ਜੀਵਨ ਪੱਧਰ ਉਚਾ ਚੁੱਕਣ ਜਾਂ ਭਲਾਈ ਕਰਨ ‘ਚ ਸ਼ਲਾਘਾਯੋਗ ਪ੍ਰਾਪਤੀਆਂ ਦਰਜ਼ ਕੀਤੀਆਂ ਹੋਣ, ਨੂੰ ਸੂਬਾ ਪੱਧਰੀ ਐਵਾਰਡ ਨਾਲ ਸਨਮਾਨਿਤ ਕੀਤਾ ਜਾਂਦਾ ਹੈ।
ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ ਡਾ. ਲਵਲੀਨ ਕੌਰ ਬਿੜਿੰਗ ਨੇ ਦੱਸਿਆ ਕਿ ਕੋਈ ਵੀ ਯੋਗ ਬਿਨੈਕਾਰ ਹਰ ਪਖੋਂ ਮੁਕੰਮਲ ਫਾਰਮ ਉਨਾਂ ਦੇ ਦਫ਼ਤਰ ਵਿਖੇ ਕੰਮਕਾਜ਼ ਦੇ ਸਮੇਂ ਦੌਰਾਨ 26 ਅਕਤੂਬਰ 2022 ਤੱਕ ਜਮ੍ਹਾਂ ਕਰਵਾ ਸਕਦਾ ਹੈ।ਉਨਾਂ ਦੱਸਿਆ ਕਿ ਫਾਰਮਾਂ ਦੀ ਪੜਤਾਲ ਲਈ ਜ਼ਿਲਾ ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਅਤੇ ਨਿਰਧਾਰਿਤ ਤਾਰੀਖ ਤੋਂ ਬਾਅਦ ਪ੍ਰਾਪਤ ਹੋਣ ਵਾਲੇ ਬਿਨੈ ਪੱਤਰਾਂ ਨੂੰ ਕਮੇਟੀ ਵਲੋਂ ਵਿਚਾਰਿਆ ਨਹੀਂ ਜਾਵੇਗਾ।ਇਸ ਸਕੀਮ ਤਹਿਤ 4 ਵੱਖ-ਵੱਖ ਵਰਗਾਂ ਵਿੱਚ ਐਵਾਰਡ ਪ੍ਰਦਾਨ ਕੀਤੇ ਜਾਣਗੇ।ਜਿਸ ਵਿੱਚ ਬੈਸਟ ਇੰਪਲਾਈ/ਸੈਲਫ਼ ਐਂਪਲਾਈਡ ਵਿਦ ਡਿਸਏਬੀਲਟੀ, ਐਵਾਰਡ ਫਾਰ ਬੈਸਟ ਐਂਪਲਾਇਰ, ਐਵਾਰਡ ਫਾਰ ਬੈਸਟ ਇੰਡੀਵੀਜ਼ੁਅਲ ਐਂਡ ਇੰਸਟੀਚਿਊਸ਼ਨ ਅਤੇ ਐਵਾਰਡ ਫਾਰ ਬੈਸਟ ਸਪੋਰਟਸ ਪਰਸਨ ਵਿਦ ਡਿਸਏਬੀਲਟੀ ਸ਼ਾਮਲ ਹਨ।
Punjab Post Daily Online Newspaper & Print Media