ਅੰਮ੍ਰਿਤਸਰ, 18 ਅਕਤੂਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ, ਖੇਡ ਵਿਭਾਗ ਪੰਜਾਬ ਵਲੋਂ ‘ਖੇਡਾਂ ਵਤਨ ਪੰਜਾਬ ਦੀਆਂ’ 2022 ਅਧੀਨ ਰਾਜ ਪੱਧਰੀ ਖੇਡਾਂ ਵੱਖ ਵੱਖ ਜਿਲ੍ਹਿਆਂ ਵਿੱਚ ਆਯੋਜਿਤ ਕਰਵਾਈਆ ਜਾ ਰਹੀਆਂ ਹਨ।ਰਾਜ ਕਮਲ ਚੌਧਰੀ ਆਈ.ਏ.ਐਸ ਸਕੱਤਰ ਪੰਜਾਬ ਸਰਕਾਰ ਅਤੇ ਯੁਵਕ ਸੇਵਾਵਾਂ ਵਿਭਾਗ ਅਤੇ ਡਾਇਰੈਕਟਰ ਸਪੋਰਟਸ ਪੰਜਾਬ ਮੋਹਾਲੀ ਰਾਜੇਸ਼ ਧੀਮਾਨ ਪੀ.ਸੀ.ਐਸ, ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਆਈ.ਏ.ਐਸ, ਏ.ਡੀ.ਸੀ ਜਨਰਲ ਸੁਰਿੰਦਰ ਸਿੰਘ ਪੀ.ਸੀ.ਐਸ ਅਤੇ ਸ੍ਰੀਮਤੀ ਅਮਨਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਲ੍ਹੇ ਅੰਮ੍ਰਿਤਸਰ ਦੀਆਂ ਵੱਖ ਵੱਖ ਗੇਮਾਂ ਦੀਆਂ ਟੀਮਾਂ ਵੱਖ ਵੱਖ ਜਿਲ੍ਹਿਆਂ ਵਿੱਚ ਭੇਜੀਆਂ ਗਈਆਂ।
ਸ੍ਰੀਮਤੀ ਜਸਮੀਤ ਕੌਰ ਜਿਲ੍ਹਾ ਸਪੋਰਟਸ ਅਫਸਰ ਅੰਮ੍ਰਿਤਸਰ ਨੇ ਦੱਸਿਆ ਕਿ ਜਿਲ੍ਹਾ ਐਸ.ਏ.ਐਸ ਨਗਰ ਵਿਖੇ ਗੇਮ ਲਾਅਨ ਟੈਨਿਸ ਦੇ ਰਾਜ ਪੱਧਰੀ ਟੂਰਨਾਮੈਂਟ ਵਿੱਚ ਨਕੁਲ ਕੁਮਾਰ ਲਾਅਨ ਟੈਨਿਸ ਕੋਚ ਦੀ ਅਗਵਾਈ ਹੇਠ ਅੰ-17 ਲੜਕਿਆਂ ਦੀ ਟੀਮ ਨੇ ਗੋਲਡ ਮੈਡਲ ਅਤੇ ਅੰਡਰ-21 ਲੜਕਿਆਂ ਦੀ ਟੀਮ ਨੇ ਸਿਲਵਰ ਮੈਡਲ ਅਤੇ ਅੰਡਰ-14 ਲੜਕਿਆਂ ਦੀ ਟੀਮ ਨੇ 14 ਬ੍ਰੌਂਜ ਮੈਡਲ ਪ੍ਰਾਪਤ ਕੀਤੇ।ਅੰਡਰ-21 ਲੜਕੀਆਂ ਦੀ ਟੀਮ ਨੇ ਗੋਲਡ ਮੈਡਲ ਅਤੇ ਅੰਡਰ-14 ਲੜਕੀਆਂ ਦੀ ਟੀਮ ਨੇ ਬ੍ਰੌਂਜ ਮੈਡਲ ਪ੍ਰਾਪਤ ਕੀਤੇ।ਜਿਲ੍ਹਾ ਐਸ.ਏ.ਐਸ ਨਗਰ ਵਿਖੇ ਗੇਮ ਜਿਮਨਾਸਟਿਕ ਰਿਧਮਿਕ ਦੇ ਰਾਜ ਪੱਧਰੀ ਟੂਰਨਾਂਮੈਂਟ ਵਿੱਚ ਸ੍ਰੀਮਤੀ ਨੀਤੂ ਬਾਲਾ ਜੂਨੀਅਰ ਜਿਮਨਾਸਟਿਕ ਕੋਚ ਦੀ ਅਗਵਾਈ ਹੇਠ ਅੰ-14 ਰਿਧਮਿਕ ਲੜਕੀਆਂ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।ਜਿਸ ਵਿੱਚ ਹਰਮਨਜੀਤ ਕੌਰ ਨੇ 3 ਗੋਲਡ ਮੈਡਲ ਅਤੇ ਇੱਕ ਬ੍ਰੌਂਜ ਮੈਡਲ, ਗੀਤਾਸ਼ੀ ਕੋਸਿਸ ਨੇ 3 ਗੋਲਡ, 1 ਸਿਲਵਰ, ਚਰਨਜੀਤ ਕੌਰ ਨੇ ਇੱਕ ਗੋਲਡ, ਦੋ ਸਿਲਵਰ ਮੈਡਲ ਅਤੇ ਖੁਸ਼ਪ੍ਰੀਤ ਕੌਰ ਨੇ ਇੱਕ ਗੋਲਡ, ਇੱਕ ਸਿਲਵਰ ਮੈਡਲ ਪ੍ਰਾਪਤ ਕੀਤਾ।ਜਿਲ੍ਹਾ ਲੁਧਿਆਣਾ ਵਿਖੇ ਕਰਮਜੀਤ ਜੂਡੋ ਕੋਚ ਦੀ ਅਗਵਾਈ ਹੇਠ ਗੇਮ ਜੂਡੋ ਦੇ ਅੰਡਰ-17 ਲੜਕੀਆਂ ਦੇ ਮੁਕਾਬਲਿਆਂ ਵਿੱਚ ਲੜਕੀਆਂ ਦੀ ਟੀਮ ਨੇ ਇੱਕ ਸਿਲਵਰ ਅਤੇ 2 ਬ੍ਰੌਂਜ ਮੈਡਲ ਪ੍ਰਾਪਤ ਕੀਤੇ।ਜਿਲ੍ਹਾ ਪਟਿਆਲਾ ਵਿਖੇ ਗੇਮ ਬਾਕਸਿੰਗ ਦੇ ਰਾਜ ਪੱਧਰੀ ਟੂਰਨਾਂਮੈਂਟ ਵਿੱਚ ਜਤਿੰਦਰ ਸਿੰਘ ਬਾਕਸਿੰਗ ਕੋਚ ਦੀ ਅਗਵਾਈ ਹੇਠ ਅੰਡਰ-14 ਲੜਕੀਆਂ ਦੇ ਉਮਰ ਵਰਗ ਵਿੱਚ ਨਵਰੀਤ ਕੌਰ ਨੇ ਗੋਲਡ, ਨੀਲਮ ਨੇ ਸਿਲਵਰ ਅਤੇ ਮਨਵੀਤ ਬ੍ਰੌਂਜ ਮੈਡਲ ਪ੍ਰਾਪਤ ਕੀਤਾ।ਐਸ.ਏ.ਐਸ ਨਗਰ ਵਿਖੇ ਗੇਮ ਬੈਡਮਿੰਟਨ ਦੇ ਰਾਜ ਪੱਧਰੀ ਟੂਰਨਾਂਮੈਂਟ ਵਿੱਚ ਅੰਡਰ-14 ਲੜਕੇ ਅਤੇ ਲੜਕੀਆਂ ਦੀਆਂ ਟੀਮਾਂ ਫਾਈਨਲ ਵਿੱਚ ਪਹੁੰਚ ਗਈਆਂ ਹਨ।ਜਲੰਧਰ ਵਿਖੇ ਗੇਮ ਚੈਸ ਦੇ ਰਾਜ ਪੱਧਰੀ ਟੂਰਨਾਂਮੈਂਟ ਅੰਡਰ-17 ਲੜਕਿਆਂ ਦੀ ਟੀਮ ਨੇ ਬ੍ਰੌਂਜ ਮੈਡਲ ਪ੍ਰਾਪਤ ਕੀਤਾ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …