ਅੰਮ੍ਰਿਤਸਰ, 20 ਅਕਤੂਬਰ (ਸੁਖਬੀਰ ਸਿੰਘ) – ਰਾਜ ਕਮਲ ਚੌਧਰੀ ਸਕੱਤਰ ਪੰਜਾਬ ਸਰਕਾਰ ਅਤੇ ਯੁਵਕ ਸੇਵਾਵਾਂ ਵਿਭਾਗ ਅਤੇ ਡਾਇਰੈਕਟਰ ਖੇਡ ਪੰਜਾਬ ਮੋਹਾਲੀ ਰਾਜੇਸ਼ ਧੀਮਾਨ, ਡਿਪਟੀ ਕਮਿਸ਼ਨਰ ਅੰਮ੍ਰਿਤਸਰ ਹਰਪ੍ਰੀਤ ਸਿੰਘ ਸੂਦਨ, ਵਧੀਕ ਡਿਪਟੀ ਕਮਿਸ਼ਨਰ ਜਨਰਲ ਸੁਰਿੰਦਰ ਸਿੰਘ ਅਤੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ੍ਰੀਮਤੀ ਅਮਨਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਲ੍ਹਾ ਅੰਮ੍ਰਿਤਸਰ ਦੀਆਂ ਵੱਖ-ਵੱਖ ਗੇਮਾਂ ਦੀਆਂ ਟੀਮਾਂ ਵੱਖ-ਵੱਖ ਜਿਲ੍ਹਿਆਂ ਵਿੱਚ ਭੇਜੀਆਂ ਗਈਆਂ।
ਸ੍ਰੀਮਤੀ ਜਸਮੀਤ ਕੌਰ ਜਿਲ੍ਹਾ ਖੇਡ ਅਫਸਰ ਅੰਮਿ੍ਰਤਸਰ ਨੇ ਦੱਸਿਆ ਕਿ ਜਿਲ੍ਹਾ ਐਸ.ਏ.ਐਸ ਨਗਰ ਵਿਖੇ ਗੇਮ ਰਿਧਮਿਕ ਜਿਮਨਾਸਟਿਕ ਦੇ ਰਾਜ ਪੱਧਰੀ ਟੂਰਨਾਂਮੈਂਟ ਵਿੱਚ ਸ਼੍ਰੀਮਤੀ ਨੀਤੂ ਬਾਲਾ ਜੂਨੀਅਰ ਜਿਮਨਾਸਟਿਕ ਕੋਚ ਦੀ ਅਗਵਾਈ ਹੇਠ ਉਮਰ ਵਰਗ 14 ਉਮਰ ਵਰਗ ਲੜਕਿਆਂ ਵਿੱਚ ਹਰਮਨਜੀਤ ਕੋਰ ਨੇ ਹੂਪ ਅਤੇ ਟੀਮ ਈਵੈਂਟ ਵਿੱਚ ਗੋਲਡ ਆਲ ਰਾਊਂਡ ਬੈਸਟ ਜਿਮਨਾਸਟ ਦਾ 3 ਗੋਲਡ ਮੈਡਲ ਅਤੇ 1 ਬਰਾਊਨਜ ਮੈਂਡਲ ਪ੍ਰਾਪਤ ਕੀਤਾ, ਗੀਤਾਂਸੀ ਕੋਸਿਸ ਨੇ ਟੀਮ, ਕਲੱਬ ਅਤੇ ਰਿਬਨ ਈਵੈਂਟ ਵਿਚ 3 ਗੋਲਡ ਮੈਡਲ ਅਤੇ 1 ਸਿਲਵਰ ਮੈਂਡਲ ਆਲ ਰਾਊਂਡ ਬੈਸਟ ਦੂਜਾ ਜਿਮਨਾਸਟਿਕ ਹਾਸਲ ਕੀਤਾ, ਚਰਨਪ੍ਰੀਤ ਕੋਰ ਨੇ ਟੀਮ ਈਵੈਂਟ ਵਿਚ 1 ਗੋਲਡ ਅਤੇ 2 ਸਿਲਵਰ ਮੈਡਲ ਬਾਲ ਅਤੇ ਰਿਬਨ ਈਵੈਂਟ ਵਿਚ ਪ੍ਰਾਪਤ ਕੀਤੇ, ਖੁਸਪ੍ਰੀਤ ਕੋਰ ਟੀਮ ਈਵੈਂਟ ਵਿਚ 1 ਗੋਲਡ ਅਤੇ ਹੂਪ ਈਵੈਂਟ ਵਿਚ 1 ਸਿਲਵਰ ਮੈਡਲ ਪ੍ਰਾਪਤ ਕੀਤਾ।ਲੜਕੀਆਂ ਦੇ ਉਮਰ ਵਰਗ ਗੁਰਸੀਰਤ ਕੋਰ ਨੇ ਆਲ ਰਾਊਂਡ ਬੈਸਟ ਜਿਮਨਾਸਟ ਅਤੇ ਟੀਮ ਈਵੈਂਟ, ਹੂਪ ਅਤੇ ਕਲੱਬ ਵਿਚੋਂ ਪਹਿਲਾ ਸਥਾਨ ਹਾਸਲ ਕਰ ਕੇ 4 ਮੈਡਲ ਪ੍ਰਾਪਤ ਕੀਤੇ, ਪਰਲੀਨ ਕੋਰ ਨੇ ਟੀਮ ਈਵੈਂਟ ਵਿਚੋਂ ਗੋਲਡ ਮੈਡਲ ਅਤੇ ਬਰਾਊਂਜ ਮੈਡਲ ਪ੍ਰਾਪਤ ਕੀਤਾ, ਦਮਨਜੀਤ ਕੋਰ ਨੇ ਟੀਮ ਈਵੈਂਟ ਵਿਚੋਂ 1 ਗੋਲਡ ਮੈਡਲ ਅਤੇ ਹੂਪ ਈਵੈਂਟ ਵਿਚੋਂ ਸਿਲਵਰ ਮੈਡਲ ਤੇ ਅਨੂਮੀਤ ਕੋਰ ਨੇ ਟੀਮ ਈਵੈਂਟ ਵਿਚੋਂ 1 ਗੋਲਡ ਮੈਡਲ ਪ੍ਰਾਪਤ ਕੀਤਾ।ਉਮਰ ਵਰਗ 21 ਸਾਲ ਵਿੱਚ ਪ੍ਰੀਤੀ ਨੇ 5 ਗੋਡਲ ਮੈਡਲ ਆਲ ਰਾਊਂਡ ਬੈਸਟ ਜਿਮਨਾਸਟ, ਟੀਮ ਈਵੈਂਟ, ਹੂਪ, ਕਲੱਬ ਅਤੇ 1 ਸਿਲਵਰ ਮੈਡਲ ਰਿਬਨ ਈਵੈਂਟ ਵਿੱਚ ਪ੍ਰਾਪਤ ਕੀਤਾ, ਅਮਨੰਤ ਸ਼ਰਮਾ ਨੇ 1 ਗੋਲਡ ਮੈਡਲ ਟੀਮ ਈਵੈਂਟ, ਆਲ ਰਾਊਂਡ ਬੈਸਟ ਜਿਮਨਾਸਟ ਵਿਚੋਂ ਬਰਾਊਂਜ ਮੈਡਲ ਪ੍ਰਾਪਤ ਕੀਤਾ, ਨਦਿਤਿਆ ਸ਼ਰਮਾ ਨੇ 1 ਗੋਲਡ ਮੈਡਲ ਟੀਮ ਈਵੈਂਟ ਅਤੇ 1 ਬਰਾਊਂਜ ਮੈਡਲ ਕਲੱਬ ਈਵੈਂਟ ਵਿਚੋਂ ਪ੍ਰਾਾਪਤ ਕੀਤਾ, ਪਾਨਿਆ 1 ਗੋਲਡ ਮੈਡਲ ਟੀਮ ਈਵੈਂਟ ਅਤੇ 1 ਬਰਾਊਂਜ ਮੈਡਲ ਬਾਲ ਕਲੱਬ ਈਵੈਂਟ ਵਿਚੋਂ ਪ੍ਰਾਪਤ ਕੀਤਾ। ਅੰ-21 ਤੋਂ 40 ਵਿੱਚ ਸੋਨੀਆ ਨੈਗੀ ਨੇ 2 ਗੋਲਡ ਮੈਡਲ ਟੀਮ ਅਤੇ ਰਿਬਨ ਈਵੈਂਟ ਵਿੱਚ ਅਤੇ 3 ਸਿਲਵਰ ਮੈਡਲ ਆਲ ਰਾਊਂਡ ਬੈਸਟ ਜਿਮਨਾਸਟ ਬਾਲ ਅਤੇ ਕਲੱਬ ਈਵੈਂਟ ਅਤੇ ਹੂਪ ਈਵੈਂਟ ਵਿਚ ਬਰਾਊਂਜ ਮੈਡਲ ਪ੍ਰਾਪਤ ਕੀਤਾ ਸਪਨਾ ਨੇ 1 ਗੋਲਡ ਮੈਡਲ ਟੀਮ ਈਵੈਂਟ, 1 ਬਰਾੳਂਜ ਮੈਡਲ ਈਵੈਂਟ, ਅਨਿਕਤਾ ਸਚਦੇਵਾ ਨੇ 1 ਗੋਲਡ ਮੈਡਲ ਟੀਮ ਈਵੈਂਟ, ਸਿਮਰਨਜੋਤ ਕੋਰ ਨੇ 1 ਗੋਲਡ ਮੈਡਲ ਟੀਮ ਈਵੈਂਟ ਵਿਚ ਪ੍ਰਾਪਤ ਕੀਤਾ।