Sunday, December 22, 2024

ਦੀਵਾਲੀ ਨਵੇਂ ਢੰਗ ਨਾਲ ਮਨਾਵਾਂਗੇ

ਇਸ ਵਾਰ ਦੀਵਾਲੀ,
ਨਵੇਂ ਢੰਗ ਨਾਲ਼ ਮਨਾਵਾਂਗੇ।
ਅਧਿਆਪਕਾਂ ਨਾਲ ਵਾਅਦਾ ਕੀਤਾ,
ਆਤਿਸ਼ਬਾਜ਼ੀ ਨਹੀਂ ਚਲਾਵਾਂਗੇ।

ਪ੍ਰਦੂਸ਼ਣ ਦੇ ਨਾਲ,
ਸਾਹ ਲੈਣਾ ਔਖਾ ਹੋਇਆ।
ਆਪਣੇ ਹੀ ਹੱਥੀਂ,
ਅਸੀਂ ਬੀਜ਼ ਇਹ ਬੋਇਆ,
ਮੰਮੀ ਪਾਪਾ ਜੀ ਦੇ ਨਾਲ,
ਧਾਰਮਿਕ ਅਸਥਾਨ`ਤੇ ਜਾਵਾਂਗੇ।
ਇਸ ਵਾਰ ਦੀਵਾਲੀ,
ਨਵੇਂ ਢੰਗ ਨਾਲ ਮਨਾਵਾਂਗੇ।

ਰੰਗ ਬਿਰੰਗੀਆਂ ਲੜੀਆਂ,
ਕੋਠੇ `ਤੇ ਲਗਾਉਣੀਆਂ,
ਬਨੇਰਿਆਂ`ਤੇ ਕਤਾਰ ਬੰਨ,
ਮੋਮਬੱਤੀਆਂ ਜਗਾਉਣੀਆਂ।
ਘਿਓ ਵਾਲੇ ਦੀਵੇ,
ਵਿਹੜੇ `ਚ ਜਗਾਵਾਂਗੇ।
ਇਸ ਵਾਰ ਦੀਵਾਲੀ,
ਨਵੇਂ ਢੰਗ ਨਾਲ ਮਨਾਵਾਂਗੇ।

ਘਰੇ ਕੱਢਣੇ ਪਕੌੜੇ,
ਨਹੀਂ ਖਾਣੀਂ ਮਠਿਆਈ।
ਫ਼ਲ ਖਾਣੇ ਲਾਭਦਾਇਕ,
ਗੱਲ ਸੁਖਬੀਰ ਸਮਝਾਈ।
ਆਪ ਵੀ ਬਚਾਂਗੇ,
ਹੋਰਾਂ ਨੂੰ ਬਚਾਵਾਂਗੇ।
ਇਸ ਵਾਰ ਦੀਵਾਲੀ,
ਨਵੇਂ ਢੰਗ ਨਾਲ ਮਨਾਵਾਂਗੇ।

ਅਧਿਆਪਕਾਂ ਨਾਲ ਵਾਅਦਾ ਕੀਤਾ,
ਆਤਿਸ਼ਬਾਜ਼ੀ ਨਹੀਂ ਚਲਾਵਾਂਗੇ।2310202207

ਸੁਖਬੀਰ ਸਿੰਘ ਖੁਰਮਣੀਆਂ
ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ,
ਅੰਮ੍ਰਿਤਸਰ। ਮੋ- 9855512677

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …