Sunday, December 22, 2024

ਸਹਾਰਾ ਨੇ ਨਵ-ਜਨਮੀਆਂ ਬੱਚੀਆਂ, ਬਜ਼ੁਰਗਾਂ ਤੇ ਝੁੱਗੀ ਝੌਂਪੜੀਆਂ ਵਾਲਿਆਂ ਨਾਲ ਦੀਵਾਲੀ ਦੀਆਂ ਖੁਸ਼ੀਆਂ ਕੀਤੀਆਂ ਸਾਂਝੀਆਂ

ਸੰਗਰੂਰ, 23 ਅਕਤੂਬਰ (ਜਗਸੀਰ ਲੌਂਗੋਵਾਲ) – ਪ੍ਰਸਿੱਧ ਸਮਾਜ ਸੇਵੀ ਸੰਸਥਾ ਸਹਾਰਾ ਫਾਊੰਡੇਸ਼ਨ ਵਲੋਂ ਸਥਾਨਕ ਸਿਵਲ ਹਸਪਤਾਲ ਵਿਖੇ ਗਾਇਨੀ ਵਾਰਡ ‘ਚ ਡਾ. ਪਰਮਿੰਦਰ ਕੌਰ ਸਿਵਲ ਸਰਜਨ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਬਲਜੀਤ ਸਿੰਘ ਸੀਨੀਅਰ ਮੈਡੀਕਲ ਅਫਸਰ ਤੇ ਡਾ. ਹਰਪ੍ਰੀਤ ਕੌਰ ਰੇਖੀ ਗਾਇਨੀ ਸਪੈਸ਼ਲਿਸਟ ਦੀ ਦੇਖ-ਰੇਖ ਹੇਠ ਹੋਏੇ ਸੰਖੇਪ ਤੇ ਪ੍ਰਭਾਵਸ਼ਾਲੀ ਪੋਗਰਾਮ ਦੌਰਾਨ ਨਵ-ਜਨਮੀਆਂ ਬੱਚੀਆਂ ਅਤੇ ਉਨਾਂ ਦੇ ਪਰਿਵਾਰਾਂ ਨਾਲ ਪਹਿਲੀ ਦੀਵਾਲੀ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ।ਵਿਪਨ ਅਰੋੜਾ ਅਤੇ ਸਟਾਫ ਮੈਂਬਰ ਇਸ ਸਮੇਂ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ। ਸਰਬਜੀਤ ਸਿੰਘ ਰੇਖੀ ਚੇਅਰਮੈਨ, ਸੁਰਿੰਦਰ ਪਾਲ ਸਿੰਘ ਸਿਦਕੀ ਕੋਆਰਡੀਨੇਟਰ ਤੇ ਡਾ. ਦਿਨੇਸ਼ ਗਰੋਵਰ ਡਾਇਰੈਕਟਰ ਮੈਡੀਕਲ ਵਿੰਗ ਨੇ ਦੀਵਾਲੀ ਦੇ ਪਵਿੱਤਰ ਤਿਉਹਾਰ ਦੀਆਂ ਵਧਾਈਆਂ ਦਿੰਦੇ ਹੋਏ ਕਿਹਾ ਕਿ ਹੁਣ ਲੜਕੇ ਤੇ ਲੜਕੀ ਵਿੱਚ ਬਹੁਤਾ ਫਰਕ ਨਹੀਂ ਸਮਝਿਆ ਜਾਂਦਾ।ਜਿਸ ਕਾਰਨ ਬੇਟੀਆਂ ਦੀ ਲੋਹੜੀ ਅਤੇ ਦੀਵਾਲੀ ਵੀ ਬੇਟਿਆਂ ਦੀਆਂ ਖੁਸ਼ੀਆਂ ਵਾਂਗ ਮਨਾਈ ਜਾਂਦੀ ਹੈ।ਸਹਾਰਾ ਟੀਮ ਮੈਂਬਰਾਂ ਨੇ ਬੱਚੀਆਂ ‘ਤੇ ਫੁੱਲਾਂ ਦੀ ਵਰਖਾ ਕੀਤੀ ਅਤੇ ‘ਮਾਂ ਨਹੀਂ ਤੋ ਬੇਟੀ ਨਹੀਂ, ਬੇਟੀ ਨਹੀਂ ਤੋ ਬੇਟਾ ਨਹੀਂ’ ਦਾ ਸੰਦੇਸ਼ ਦਿੰਦੇ ਹੋਏ ਉਨਾਂ ਦੀਆਂ ਮਾਤਾਵਾਂ ਨੂੰ ਜਿਥੇ ਵਧਾਈ ਕਾਰਡ ਦਿੱਤੇ ਉਥੇ ਕੁੱਖ ਅਤੇ ਰੁੱਖ ਦੀ ਸੰਭਾਲ ਕਰਨ ਅਤੇ ਪ੍ਰਦੂਸ਼ਣ ਮੁਕਤ ਗਰੀਨ ਦਿਵਾਲੀ ਮਨਾਉਣ ਦੀ ਪ੍ਰੇਰਨਾ ਹਿੱਤ ਬੂਟੇ, ਫਲ ਅਤੇ ਮਠਿੀਆਈਆਂ ਵੰਡੀਆਂ।
ਵੰਦਨਾ ਸਲੂਜਾ, ਰਾਣੀ, ਡਾ. ਸ਼ਮਿੰਦਰ ਸਿੰਘ, ਸੁਭਾਸ਼ ਕਰਾੜੀਆ, ਵਰਿੰਦਰ ਜੀਤ ਸਿੰਘ ਬਜਾਜ, ਅਸ਼ੋਕ ਕੁਮਾਰ, ਰਾਕੇਸ਼ ਕੁਮਾਰ, ਰਣਜੀਤ ਸਿੰਘ ਬੱਬੀ, ਅਭਿਨੰਦਨ ਚੌਹਾਨ, ਨਰਿੰਦਰ ਸਿੰਘ ਬੱਬੂ ਆਦਿ ਨੇ ਵੱਖ ਵੱਖ ਸੇਵਾਵਾਂ ਨਿਭਾਈਆਂ।ਡਾ. ਬਲਜੀਤ ਸਿੰਘ ਤੇ ਡਾ. ਹਰਪ੍ਰੀਤ ਕੌਰ ਰੇਖੀ ਨੇ ਸਹਾਰਾ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।
ਇਸ ਤੋਂ ਬਾਅਦ ਸਹਾਰਾ ਵਲੰਟੀਅਰਾਂ ਨੇ ਬਿਰਧ ਆਸ਼ਰਮ ਸੰਗਰੂਰ ਵਿਖੇ ਬਜ਼ੁਰਗਾਂ ਨੂੰ ਫਲ ਅਤੇ ਲੱਡੂ ਵੰਡੇ ਅਤੇ ਫਿਰ ਝੁੱਗੀ-ਝੌਂਪੜੀਆਂ ਵਿੱਚ ਰਹਿ ਰਹੇ ਗਰੀਬ ਪਰਿਵਾਰਾਂ ਨਾਲ ਵੀ ਦੀਵਾਲੀ ਦੀ ਖੁਸ਼ੀ ਸਾਂਝੀ ਕੀਤੀ ਅਤੇ ਫਲ ਤੇ ਮਠਿਆਈਆਂ ਵੰਡੀਆਂ ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …