Friday, September 20, 2024

ਪੰਜਾਬ ਤੰਬਾਕੂ ਵਿਰੋਧੀ ਦਿਵਸ ਮੌਕੇ ਜਿਲਾ ਪੱਧਰੀ ਸਮਾਗਮ

ਅੰਮ੍ਰਿਤਸਰ, 1 ਨਵੰਬਰ (ਸੁਖਬੀਰ ਸਿੰਘ) – ਸਿਵਲ ਸਰਜਨ ਅੰਮ੍ਰਿਤਸਰ ਡਾ. ਚਰਨਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਡਿਪਟੀ ਡਾਇਰੈਕਟਰ (ਡੈਂਟਲ) ਕਮ ਜਿਲਾ੍ ਨੋਡਲ ਅਫਸਰ ਅੇਨ.ਟੀ.ਸੀ.ਪੀ ਡਾ. ਜਗਨਜੋਤ ਕੌਰ ਦੀ ਪ੍ਰਧਾਨਗੀ ਹੇਠਾਂ ਸਿਡਾਨਾ ਇੰਸਟੀਚਿਊਟ ਅੰਮ੍ਰਿਤਸਰ ਵਿਖੇ ਪੰਜਾਬ ਤੰਬਾਕੂ ਵਿਰੋਧੀ ਦਿਵਸ ਸੰਬਧੀ ਇਕ ਜਿਲਾੂ ਪੱਧਰੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਡਾ. ਜਗਨਜੋਤ ਕੌਰ ਕਿਹਾ ਕਿ ਤੰਬਾਕੂ ਦਾ ਸੇਵਨ ਕਰਨਾਂ ਜਾਨਲੇਵਾ ਸਾਬਿਤ ਹੋ ਸਕਦਾ ਹੈ।ਕਿਉਕਿ ਤੰਬਾਕੂ ਦਾ ਸੇਵਨ ਗਲੇ, ਮੂੰਹ ਅਤੇ ਫੇਫੜੇ ਦੇ ਕੈਂਸਰ ਦਾ ਕਾਰਣ ਬਣਦਾ ਹੈ।ਇਸ ਤੋ ਇਲਾਵਾ ਸਿਗਰੇਟ/ਬੀੜੀ ਪੀਣ ਵਾਲੇ ਲੋਕ ਆਪ ਤਾਂ ਗਭੀਰ ਬੀਮਾਰੀਆਂ ਦੇ ਸ਼ਿਕਾਰ ਹੁੰਦੇ ਹੀ ਹਨ, ਪਰ ਜਿਹੜੇ ਲੋਕ ਸਿਗਰੇਟ/ਬੀੜੀ ਪੀਣ ਵਾਲਿਆਂ ਦੇ ਸੰਪਰਕ ਵਿੱਚ ਰਹਿੰਦੇ ਹਨ, ਉਹ ਅਨਜਾਣੇ ਤੋਰ ‘ਤੇ ਹੀ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ ਕਿਉਕਿ ਤੰਬਾਕੂ ਦੇ ਧੂੰਏ ਵਿੱਚ ਲਗਭਗ 40000 ਤਰਾਂ ਦੇ ਕੈਮੀਕਲ ਪਾਏ ਜਾਦੇ ਹਨ।ਜਿਨਾਂ ਤੋਂ ਲਈ ਤਰਾਂ ਦੀਆਂ ਬੀਮਾਰੀਆਂ ਹੋ ਸਕਦੀਆਂ ਹਨ।ਅੱਜ ਤੰਬਾਕੂ ਵਿਰੋਧੀ ਦਿਵਸ ਮੌਕੇ ਸਹੁੰ ਚੁੱਕ ਸਮਾਗਮ ਕਰਵਾਇਆ ਜਾ ਰਿਹਾ ਹੈ, ਤਾਂ ਜੋ ਲੋਕ ਆਪ ਵੀ ਸਿਹਤਮੰਦ ਤੇ ਸੁੱਰਖਿਅਤ ਰਹਿਣ ਅਤੇ ਸਮਾਜ ਨੂੰ ਵੀ ਸਿਹਤਮੰਦ ਬਣਾਉਣ ਵਿਚ ਆਪਣਾ ਯੋਗਦਾਨ ਦੇਣ।
ਬੁਲਾਰਿਆਂ ਵਿਚ ਡਾ. ਪਰਮਿਦਰ ਸਿੰਘ, ਡਾ. ਵਿਕਰਮ ਸਿੰਘ, ਡਾ. ਸੌਰਵ ਜੌਲੀ ਵਲੋਂ ਤੰਬਾਕੂ ਦੇ ਮਾੜੇ ਪ੍ਰਭਾਵ, ਮੂੰਹ ਤੇ ਫੇਫੜਿਆਂ ਦਾ ਕੈਂਸਰ ਆਦਿ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।ਡਿਪਟੀ ਐਮ.ਈ.ਆਈ.ਓ ਅਮਰਦੀਪ ਸਿੰਘ ਨੇ ਕਿਹਾ ਕਿ ਅੱੱਜ ਦੀ ਇਸ ਵਰਕਸ਼ਾਪ ਦਾ ਮੱੁੱਖ ਮਕਸਦ ਛੋਟੀ ਉਮਰ ਵਿੱਚ ਤੰਬਾਕੂ ਦੇ ਸੇਵਨ ਨੂੰ ਰੋਕਣ ਬਾਰੇ ਜਾਗਰੂਕ ਕਰਨਾ ਹੈ।ਯੁਵਾ ਪੀੜੀ ਵਿੱਚ 18 ਸਾਲ ਤੋ ਛੋਟੀ ਉਮਰ ਦੇ ਬੱੱਚਿਆਂ ਵਿੱੱਚ ਖਾਣ ਵਲੇ ਤੰਬਾਕੂ ਦਾ ਬਹੁਤ ਰੁਝਾਣ ਵੇਖਿਆ ਗਿਆ ਹੈ ਜਿਵੇ ਕਿ ਚੈਨੀ ਖੈਨੀ, ਜਰਦਾ ਅਤੇ ਹੁੱੱਕਾ ਆਦਿ।ਸਰਕਾਰ ਵਲੋਂ ਹਰੇਕ ਵਿਦਿਅਕ ਅਦਾਰੇ 100 ਗਜ਼ ਦੇ ਘੇਰੇ ਅੰਦਰ ਤੰਬਾਕੂ ਪਦਾਰਥਾਂ ਦੀ ਵਿਕਰੀ / ਸੇਵਨ ਤੇ ਕਾਨੂੰਨੀ ਮਨਾਹੀ ਹੈ” ਅਤੇ 18 ਸਾਲ ਦੀ ਉਮਰ ਤੋ ਘੱਟ ਬੱਚੇ ਨੂੰ ਤੰਬਾਕੂ ਪਦਾਰਥ ਸੇਵਨ ਤੇ ਵੇਚਣ ਦੀ ਵੀ ਮਨਾਹੀ ਹੈ।ਬੱਚਿਆਂ ਨੂੰ ਤੰਬਾਕੂ ਪੇਸ਼ ਕਰਨ ਤੇ ਸੱਤ ਸਾਲ ਦੀ ਕੈਦ ਹੋ ਸਕਦੀ ਹੈ।
ਇਸ ਮੌਕੇ ਤੇ ਸਿਡਾਨਾ ਇੰਸਟੀਚੁਟ ਦੇ ਐਮ.ਡੀ ਮੈਡਮ ਜੀਵਨ ਜੋਤੀ, ਡਾ. ਮਮਤਾ, ਮੈਡਮ ਸੁਮਨ, ਬੀ.ਈ.ਈ ਪੂਜਾ, ਗਗਨਦੀਪ ਸਿੰਘ ਅਤੇ ਸਮੂਹ ਸਟਾਫ ਮੋਜ਼ੂਦ ਸੀ।

 

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …