ਅੰਮ੍ਰਿਤਸਰ, 3 ਨਵੰਬਰ (ਖੁਰਮਣੀਆਂ) – ਪੰਜਾਬ ਸਰਕਾਰ, ਪੰਜਾਬ ਸਿੱਖਿਆ ਵਿਭਾਗ ਅਤੇ ਉਦਅਮ ਲਰਨਿੰਗ ਫਾਊਂਡੇਸ਼ਨ ਦੇ ਸਹਿਯੋਗ ਨਾਲ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਜੀ ਦੀ ਅਗਵਾਈ ਹੇਠ 1 ਅਤੇ 2 ਨਵੰਬਰਨੂੰ ਬਿਜ਼ਨਸ ਬਲਾਸਟਰਜ਼ ਬੈਨਰ ਹੇਠ ਯੁਵਾ ਸਵੈ ਉਦਮੀ ਸਕੀਮ ਦੀ ਸਿਖਲਾਈ ਪ੍ਰਾਪਤ ਕੀਤੀ।ਸਿਖਲਾਈ ਦੌਰਾਨ ਸਾਰੇ ਅਧਿਆਪਕਾਂ ਦੀ ਰਿਹਾਇਸ਼ ਅਤੇ ਖਾਣੇ ਦਾ ਪ੍ਰਬੰਧ ਬਿਹਤਰੀਨ ਸੀ, ਜਿਸ ਵਿਚ 9 ਜਿਲ੍ਹਿਆਂ ਦੇ 31 ਸਕੂਲ ਸ਼ਾਮਲ ਸਨ।ਪ੍ਰਿੰਸੀਪਲ ਸ਼੍ਰੀਮਤੀ ਗੁਰਵਿੰਦਰਜੀਤ ਕੌਰ ਨੇ ਕਿਹਾ ਕਿ ਇਸ ਸਕੀਮ ਤਹਿਤ ਪੰਜਾਬ ਸਰਕਾਰ ਵਿਦਿਆਰਥੀਆਂ ਨੂੰ ਵਿੱਤੀ ਸਹਾਇਤਾ ਦੇਵੇਗੀ ਤਾਂ ਕਿ ਵਿਦਿਆਰਥੀ ਇੱਕ ਵਧੀਆ ਸਵੈ ਉਦਮੀ ਰੋਜ਼ਗਾਰ ਕਰ ਸਕਣ ਤੇ ਆਪਣੀ ਜ਼ਿੰਦਗੀ ਵਿੱਚ ਇੱਕ ਸਫ਼ਲ ਇਨਸਾਨ ਬਣ ਸਕਣ।ਸਿਖਲਾਈ ਤੋਂ ਬਾਅਦ ਹਰ ਅਧਿਆਪਕ ਨੂੰ ਉਮੀਦ ਹੈ ਕਿ ਇਹ ਸਕੀਮ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੂੰ ਰੋਜ਼ਗਾਰ ਦਾਤਾ ਬਣਾਏਗੀ ਅਤੇ ਪੰਜਾਬ ਰਾਜ ਵਿਚੋਂ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਜੜ੍ਹੋਂ ਖ਼ਤਮ ਕਰ ਦੇਵੇਗੀ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਗਦੇਵ ਕਲਾਂ ਤੋਂ ਪ੍ਰਿੰਸੀਪਲ ਸ਼੍ਰੀਮਤੀ ਗੁਰਵਿੰਦਰਪਾਲ, ਸ੍ਰੀਮਤੀ ਪਰਮਜੀਤ ਕੌਰ, ਬਲਵਿੰਦਰ ਕੁਮਾਰ, ਵਿਸ਼ਾਲ ਮਸੀਹ ਅਤੇ ਮਨਪ੍ਰੀਤ ਸਿੰਘ ਨੇ ਸਿਖਲਾਈ ਪ੍ਰਾਪਤ ਕੀਤੀ।
Check Also
ਪ੍ਰਕਾਸ਼ ਗੁਰਪੁਰਬ ਸਬੰਧੀ ਬਾਲ ਕਵੀ ਦਰਬਾਰ 5 ਜਨਵਰੀ ਨੂੰ
ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ …