ਅੰਮ੍ਰਿਤਸਰ, 3 ਨਵੰਬਰ (ਖੁਰਮਣੀਆਂ) – ਖ਼ਾਲਸਾ ਕਾਲਜ ਵਲੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 553ਵੇਂ ਪ੍ਰਕਾਸ਼ ਪੁਰਬ ਦੇ ਸਬੰਧ ’ਚ ਪ੍ਰਭਾਤ ਫੇਰੀਆਂ ਦੀ ਆਰੰਭਤਾ ਕੀਤੀ ਗਈ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਦੱਸਿਆ ਕਿ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸੱਤਿਆਜੀਤ ਸਿੰਘ ਮਜੀਠੀਆ ਅਤੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਾਲਜ ਆਪਣੀ ਮਹਾਨ ਧਾਰਮਿਕ ਪ੍ਰੰਪਰਾ ਨੂੰ ਸੇਵਾ ਭਾਵ ਤੇ ਪੂਰੀ ਲਗਨ ਨਾਲ ਨਿਭਾਅ ਰਿਹਾ ਹੈ।ਕਾਲਜ ਵਲੋਂ ਆਪਣੀ ਪਰੰਪਰਾ ਅਨੁਸਾਰ ਪੰਜ ਪ੍ਰਭਾਤ ਫੇਰੀਆਂ ਕੱਢੀਆਂ ਜਾ ਰਹੀਆਂ ਹਨ। ਇਨ੍ਹਾਂ ਪ੍ਰਭਾਤ ਫੇਰੀਆਂ ’ਚ ਹੁਮ-ਹਮਾ ਕੇ ਹੋਸਟਲ ਵਿਦਿਆਰਥੀ,ਅਧਿਆਪਕ ਅਤੇ ਹੋਰ ਸਟਾਫ ਹਿੱਸਾ ਲੈ ਰਹੇ ਹਨ।
ਉਨ੍ਹਾਂ ਕਿਹਾ ਕਿ ਇਹ ਪ੍ਰਭਾਤ ਫੇਰੀਆਂ 2 ਤੋਂ ਲੈ ਕੇ 6 ਨਵੰਬਰ ਤੱਕ ਕੱਢੀਆਂ ਜਾਣਗੀਆਂ, ਜੋ 5 ਦਿਨ ਤਰਤੀਬਵਾਰ ਖ਼ਾਲਸਾ ਕਾਲਜ ਆਫ ਨਰਸਿੰਗ ਹੋਸਟਲ, ਲੜਕੀਆਂ ਦੇ ਹੋਸਟਲ, ਪ੍ਰਿੰਸੀਪਲ ਹਾਊਸ, ਖ਼ਾਲਸਾ ਕਾਲਜ ਫ਼ਾਰ ਵੁਮੈਨ ਹੋਸਟਲ ਅਤੇ ਲੜਕਿਆਂ ਦੇ ਹੋਸਟਲ ਜਾਣਗੀਆਂ।ਉਪਰੰਤ ਸਮੂਹ ਸੰਸਥਾਵਾਂ ਵਲੋਂ 7 ਨਵੰਬਰ ਨੂੰ ਵਿਸ਼ਾਲ ਨਗਰ ਕੀਰਤਨ ਸਜ਼ਾਇਆ ਜਾਏਗਾ, ਜੋ ਕਾਲਜ ਤੋਂ ਸ਼ੁਰੂ ਹੋ ਕੇ ਸੱਚਖੰਡ ਸ੍ਰੀ ਦਰਬਾਰ ਸਹਿਬ ਵਿਖੇ ਸੰਪਨ ਹੋਵੇਗਾ।ਇਸ ਨਗਰ ਕੀਰਤਨ ’ਚ ਗਵਰਨਿੰਗ ਕੌਂਸਲ ਅਧੀਨ ਆਉਂਦੀਆਂ ਸਮੂਹ ਸੰਸਥਾਵਾਂ ਦੇ ਵਿਦਿਆਰਥੀ, ਮੈਨਜਮੈਂਟ, ਅਧਿਆਪਕ ਅਤੇ ਬਾਕੀ ਸਟਾਫ ਪੂਰੇ ਉਤਸਾਹ ਨਾਲ ਹਿੱਸਾ ਲੈਣਗੇ।
Check Also
ਐਡਵੋਕੇਟ ਧਾਮੀ ਨੇ ਪਹਿਲਗਾਮ ’ਚ ਹੋਏ ਹਮਲੇ ਦੇ ਪੀੜ੍ਹਤਾਂ ਨਾਲ ਸੰਵੇਦਨਾ ਪ੍ਰਗਟਾਈ
ਅੰਮ੍ਰਿਤਸਰ, 26 ਅਪ੍ਰੈਲ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …