Friday, March 1, 2024

26 ਨਵੰਬਰ ਨੂੰ ਰਾਜਪਾਲ ਨੂੰ ਮੰਗ ਪੱਤਰ ਦੇਣ ਜਾਣ ਲਈ ਕਿਸਾਨਾਂ ਵਿੱਚ ਭਾਰੀ ਉਤਸ਼ਾਹ

ਸਮਰਾਲਾ, 23 ਨਵੰਬਰ (ਇੰਦਰਜੀਤ ਸਿੰਘ ਕੰਗ) – ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਜ਼ਿਲ੍ਹਾ ਲੁਧਿਆਣਾ ਦੇ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਢੀਂਡਸਾ ਦੀ ਪ੍ਰਧਾਨਗੀ ਹੇਠ ਮੀਟਿੰਗ ਸਥਾਨਕ ਦਾਣਾ ਮੰਡੀ ਸਮਰਾਲਾ ਵਿਖੇ ਹੋਈ।ਮੀਟਿੰਗ ਦਾ ਮੁੱਖ ਮੁੱਦਾ ਕੇਂਦਰ ਸਰਕਾਰ ਦੁਆਰਾ ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਸਬੰਧੀ ਪੰਜਾਬ ਦੇ ਰਾਜਪਾਲ ਨੂੰ 26 ਨਵੰਬਰ ਨੂੰ ਮੈਮੋਰੰਡਮ ਦੇਣ ਜਾਣ ਸਬੰਧੀ ਸੀ।ਮੀਟਿੰਗ ਵਿੱਚ ਅਵਤਾਰ ਸਿੰਘ ਮੇਹਲੋਂ ਸੀਨੀਅਰ ਵਾਈਸ ਪ੍ਰਧਾਨ ਪੰਜਾਬ, ਪਰਮਿੰਦਰ ਸਿੰਘ ਪਾਲਮਾਜ਼ਰਾ ਜਨਰਲ ਸਕੱਤਰ ਪੰਜਾਬ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।ਮੀਟਿੰਗ ਵਿੱਚ ਯੂਨੀਅਨ ਦੇ ਐਗਜੈਟਿਵ ਮੈਂਬਰ, ਬਲਾਕ ਸਮਰਾਲਾ ਅਤੇ ਮਾਛੀਵਾੜਾ ਦੇ ਪ੍ਰਧਾਨ ਅਤੇ ਲੁਧਿਆਣਾ ਜ਼ਿਲ੍ਹੇ ਦੇ ਕਿਸਾਨ ਮਜ਼ਦੂਰ ਵੀ ਸ਼ਾਮਲ ਹੋਏ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪਰਮਿੰਦਰ ਸਿੰਘ ਪਾਲਮਾਜ਼ਰਾ ਕਿਹਾ ਕਿ 26 ਨਵੰਬਰ ਸਮੁੱਚੇ ਭਾਰਤ ਵਿੱਚ ਸਾਰੇ ਰਾਜਾਂ ਦੇ ਕਿਸਾਨ ਆਪੋ ਆਪਣੇ ਰਾਜਾਂ ਦੇ ਰਾਜਪਾਲਾਂ ਨੂੰ ਸਵੇਰੇ 11 ਵਜੇ ਮੰਗ ਪੱਤਰ ਸੌਂਪਣ ਜਾ ਰਹੇ ਹਨ।ਪੰਜਾਬ ਭਰ ਦੇ ਕਿਸਾਨ ਵੱਡੇ ਵੱਡੇ ਕਾਫਲਿਆਂ ਦੇ ਰੂਪ ਵਿੱਚ ਸਵੇਰੇ 11 ਵਜੇ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਵਿਖੇ ਇਕੱਠੇ ਹੋਣਗੇ ਅਤੇ ਇਸ ਉਪਰੰਤ ਪੰਜਾਬ ਦੇ ਰਾਜਪਾਲ ਨੂੰ ਕਿਸਾਨਾਂ ਦੀਆਂ ਅਧੂਰੀਆਂ ਮੰਗਾਂ ਨੂੰ ਪੂਰੀਆਂ ਕਰਨ ਲਈ ਆਪਣਾ ਮੰਗ ਪੱਤਰ ਦੇਣਗੇ। ਮਨਜੀਤ ਸਿੰਘ ਢੀਂਡਸਾ ਪ੍ਰਧਾਨ ਲੁਧਿਆਣਾ ਨੇ ਕਿਹਾ ਕਿ ਲੁਧਿਆਣਾ ਜ਼ਿਲ੍ਹੇ ਦੇ ਸਮਰਾਲਾ, ਮਾਛੀਵਾੜਾ, ਖੰਨਾ, ਲੁਧਿਆਣਾ-2 ਅਤੇ ਦੋਰਾਹਾ ਬਲਾਕਾਂ ਦੇ ਕਿਸਾਨ 26 ਨਵੰਬਰ ਨੂੰ ਸਵੇਰੇ 9 ਵਜੇ ਮਾਲਵਾ ਕਾਲਜ ਬੌਂਦਲੀ ਦੇ ਸਟੇਡੀਅਮ ‘ਚ ਇਕੱਠੇ ਹੋਣਗੇ ਅਤੇ ਵੱਡੇ ਕਾਫਲੇ ਦੇ ਰੂਪ ਵਿੱਚ ਮੋਹਾਲੀ ਲਈ ਵਹੀਰਾਂ ਘੱਤਣਗੇ।ਬਲਾਕ ਮਾਛੀਵਾੜਾ ਦੇ ਵਰਕਰ ਹਜ਼ਾਰਾ ਸਿੰਘ ਸਰਪੰਚ ਅਕਾਲਗੜ੍ਹ ਨੇ ਕਿਹਾ ਕਿ ਬਲਾਕ ਮਾਛੀਵਾੜਾ ਦੇ ਕਿਸਾਨ ਰਾਜਪਾਲ ਨੂੰ ਮੰਗ ਪੱਤਰ ਦੇਣ ਜਾਣ ਲਈ ਵੱਡੀ ਗਿਣਤੀ ‘ਚ ਕਿਸਾਨ ਮੋਹਾਲੀ ਵਿਖੇ ਪੁੱਜਣਗੇ।
ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਗੁਰਸੇਵਕ ਸਿੰਘ ਮੰਜਾਲੀ ਕਲਾਂ ਪ੍ਰਧਾਨ ਬਲਾਕ ਸਮਰਾਲਾ, ਅੰਮਿ੍ਰਤ ਸਿੰਘ ਰਾਜੇਵਾਲ ਪ੍ਰਧਾਨ ਬਲਾਕ ਖੰਨਾ, ਗਿਆਨ ਸਿੰਘ ਮੰਡ ਪ੍ਰਧਾਨ ਬਲਾਕ ਲੁਧਿਆਣਾ-2, ਮਿੱਠੂ ਜਟਾਣਾ ਪ੍ਰਧਾਨ ਬਲਾਕ ਦੋਰਾਹਾ, ਮਿੰਦਰ ਸਿੰਘ ਸੈਂਸੋਵਾਲ, ਅਜੈਬ ਸਿੰਘ ਮਾਛੀਵਾੜਾ, ਰਾਵਿੰਦਰ ਸਿੰਘ, ਕੁਲਵਿੰਦਰ ਸਿੰਘ, ਮੁਖਤਿਆਰ ਸਿੰਘ (ਤਿੰਨੇ ਅਕਾਲਗੜ੍ਹ), ਮਲਕੀਤ ਸਿੰਘ ਫੌਜੀ, ਬਾਬਾ ਗੁਰਮੁੱਖ ਸਿੰਘ ਪਪੜੌਦੀ, ਫੌਜੀ ਹਰਦੇਵ ਸਿੰਘ ਬਾਲਿਓਂ, ਹਰਪ੍ਰੀਤ ਸਿੰਘ ਬਾਲਿਓਂ, ਕਮਲਜੀਤ ਸਿੰਘ ਟੱਪਰੀਆਂ, ਨਰਿੰਦਰ ਸਿੰਘ ਹਰਿਓਂ, ਸਵਰਨ ਸਿੰਘ ਹਰਿਓਂ, ਸਰਬਜੀਤ ਸਿੰਘ ਢੰਡੇ, ਭਿੰਦਰ ਸਿੰਘ ਗੜ੍ਹੀ, ਗਿਆਨੀ ਸੁਰਿੰਦਰ ਸਿੰਘ, ਹਰਪ੍ਰੀਤ ਸਿੰਘ ਭਰਥਲਾ, ਜਗਜੀਤ ਸਿੰਘ ਮੁਤਿਓਂ, ਸੁਰਿੰਦਰ ਸਿੰਘ ਖੱਟਰਾਂ, ਚਰਨਜੀਤ ਸਿੰਘ ਸਰਪੰਚ ਪਾਲਮਾਜਰਾ, ਹਰਪਾਲ ਸਿੰਘ ਬੰਬਾਂ, ਜਸਪ੍ਰੀਤ ਸਿੰਘ ਢੀਂਡਸਾ, ਜਸਮੀਤ ਸਿੰਘ, ਤੇਜਿੰਦਰ ਸਿੰਘ, ਬਲਵਿੰਦਰ ਸਿੰਘ ਆਦਿ ਹਾਜ਼ਰ ਸਨ।

Check Also

ਅਕਾਲ ਅਕੈਡਮੀ ਵਿਖੇ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ

ਸੰਗਰੂਰ, 1ਮਾਰਚ (ਜਗਸੀਰ ਲੌਂਗੋਵਾਲ) – ਅਕਾਲ ਅਕੈਡਮੀ ਉੱਡਤ ਸੈਦੇਵਾਲਾ ਵਿਖੇ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ ਗਿਆ।ਜਿਸ …