Thursday, July 18, 2024

ਪ੍ਰਵਾਸੀ ਭਾਰਤੀ ਵਲੋਂ ਸਰਕਾਰੀ ਹੋਮਿਓਪੈਥਿਕ ਡਿਪੈਂਸਰੀ ਘੁਲਾਲ ਨੂੰ ਦਾਨ ਕੀਤੀਆਂ ਮੁਫਤ ਦਵਾਈਆਂ

ਸਮਰਾਲਾ, 24 ਨਵੰਬਰ (ਇੰਦਰਜੀਤ ਸਿੰਘ ਕੰਗ) – ਇਥੋਂ ਨਜ਼ਦੀਕੀ ਪਿੰਡ ਘੁਲਾਲ ਦੀ ਸਰਕਾਰੀ ਹੋਮਿਓਪੈਥਿਕ ਡਿਸਪੈਂਸਰੀ ਨੂੰ ਪ੍ਰ੍ਰਾਸੀ ਭਾਰਤੀ ਅਤੇ ਦਾਨੀ ਸੱਜਣ ਅਵਤਾਰ ਸਿੰਘ ਕੈਨੇਡਾ ਪੁੱਤਰ ਪ੍ਰਤਾਪ ਸਿੰਘ ਪਨਫੇਰ ਵਲੋਂ ਦਵਾਈਆਂ ਅਤੇ ਹੋਰ ਜਰੂਰੀ ਸਮਾਨ ਦਾਨ ਕੀਤਾ ਗਿਆ।ਇੱਕ ਸਾਦੇ ਸਮਾਗਮ ਦੌਰਾਨ ਇਹ ਦਵਾਈਆਂ ਅਤੇ ਹੋਰ ਜਰੂਰੀ ਸਮਾਨ ਐਚ.ਐਮ.ਓ ਡਾ. ਰਵਿੰਦਰ ਸਿੰਘ ਦੇ ਹਵਾਲੇ ਕੀਤਾ ਗਿਆ।ਸਤਵਿੰਦਰ ਸਿੰਘ ਸੱਤੀ ਸਾਬਕਾ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਘੁਲਾਲ ਨੇ ਦੱਸਿਆ ਕਿ ਅਵਤਾਰ ਸਿੰਘ ਕੈਨੇਡਾ ਵਾਸੀ ਪਹਿਲਾਂ ਵੀ ਕਈ ਵਾਰੀ ਇਸ ਪ੍ਰਕਾਰ ਦੀ ਸੇਵਾ ਨਿਭਾਅ ਚੁੱਕੇ ਹਨ ਤਾਂ ਜੋ ਪਿੰਡ ਅਤੇ ਇਲਾਕੇ ਦੇ ਲੋਕਾਂ ਨੂੰ ਵਧੀਆ ਸਿਹਤ ਸੇਵਾਵਾਂ ਮਿਲ ਸਕਣ।ਦੂਸਰਾ ਹੋਮਿਓਪੈਥੀ ਇੱਕ ਅਜਿਹੀ ਦਵਾਈ ਹੈ, ਜੋ ਕਿਸੇ ਵੀ ਬਿਮਾਰੀ ਨੂੰ ਜੜ੍ਹੋ ਚੁੱਕਦੀ ਹੈ ਅਤੇ ਇਸ ਦਾ ਕੋਈ ਸਾਈਡ ਇਫੈਕਟ ਵੀ ਨਹੀਂ ਹੁੰਦਾ।ਉਨ੍ਹਾਂ ਡਿਸਪੈਂਸਰੀ ਦੇ ਪ੍ਰਬੰਧਕਾਂ ਨੂੰ ਭਰੋਸਾ ਦਿਵਾਇਆ ਕਿ ਅੱਗੇ ਤੋਂ ਸਾਡੇ ਪ੍ਰਵਾਸੀ ਭਰਾ ਇਸ ਤਰ੍ਹਾਂ ਦੀ ਸੇਵਾ ਨਿਭਾਉਂਦੇ ਰਹਿਣਗੇ।
ਐਚ.ਐਮ.ਓ ਡਾ. ਰਵਿੰਦਰ ਸਿੰਘ ਨੇ ਅਵਤਾਰ ਸਿੰਘ ਵਾਸੀ ਕੈਨੇਡਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅਜਿਹੇ ਦਾਨੀ ਸੱਜਣਾ ਸਦਕਾ ਹੀ ਸਰਕਾਰੀ ਡਿਸਪੈਂਸਰੀਆਂ ਵਿੱਚ ਹੋਰ ਵਧੇਰੇ ਸੁਚੱਜੀਆਂ ਸਹੂਲਤਾਂ ਮਿਲ ਰਹੀਆਂ ਹਨ ਅਤੇ ਲੋੜਵੰਦ ਮਰੀਜ਼ਾਂ ਦਾ ਮੁਫਤ ਅਤੇ ਵਧੀਆ ਇਲਾਜ਼ ਹੋ ਜਾਂਦਾ ਹੈ।ਉਨ੍ਹਾਂ ਸਮੂਹ ਪਿੰਡ ਵਾਸੀਆਂ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਦੀ ਪ੍ਰੇਰਣਾ ਸਦਕਾ ਦਾਨੀ ਸੱਜਣ ਅਜਿਹਾ ਦਾਨ ਕਰਦੇ ਹਨ।
ਇਸ ਮੌਕੇ ਡਾ. ਹਰਜੀਤ ਸਿੰਘ, ਮਾ. ਪੁਖਰਾਜ ਸਿੰਘ ਘੁਲਾਲ, ਅਵਤਾਰ ਸਿੰਘ ਕੈਨੇਡਾ, ਪ੍ਰਤਾਪ ਸਿੰਘ ਪਨਫੇਰ, ਕੁਲਦੀਪ ਸਿੰਘ ਡਿਸਪੈਂਸਰ, ਗੁਰਮੁੱਖ ਸਿੰਘ, ਹਰਮਿੰਦਰ ਸਿੰਘ ਸਾਬਕਾ ਪੰਚ ਆਦਿ ਤੋਂ ਇਲਾਵਾ ਪਿੰਡ ਦੇ ਹੋਰ ਪਤਵੰਤੇ ਹਾਜ਼ਰ ਸਨ।

Check Also

ਭਾਰਤੀ ਸਟੇਟ ਬੈਂਕ ਦੇ ਅਧਿਕਾਰੀਆਂ ਨੇ ਬੂਟੇ ਲਗਾਏ

ਸੰਗਰੂਰ, 17 ਜੁਲਾਈ (ਜਗਸੀਰ ਲੌਂਗੋਵਾਲ) – ਐਸ.ਬੀ.ਆਈ ਵਲੋਂ ਸੀ.ਐਸ.ਆਰ ਗਤੀਵਿਧੀ ਅਧੀਨ “ਇਕ ਪੇੜ ਮਾਂ ਦੇ …