Tuesday, December 5, 2023

ਖ਼ਾਲਸਾ ਕਾਲਜ ਵਿਖੇ ‘ਕਾਮਰਸ ਫੈਸਟ’ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟ੍ਰੇਸ਼ਨ ਦੀ ਕਾਮਰਸ ਸੁਸਾਇਟੀ ਵਲੋਂ ‘ਕਾਮਰਸ ਫੈਸਟ’ ਦਾ ਆਯੋਜਨ ਕੀਤਾ ਗਿਆ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਕਰਵਾਏ ਉਕਤ ਪ੍ਰੋਗਰਾਮ ਮੌਕੇ 12 ਪ੍ਰਮੁੱਖ ਸਕੂਲਾਂ ਦੇ 150 ਤੋਂ ਵਧੇਰੇ ਵਿਦਿਆਰਥੀਆਂ ਨੇ ਹਿੱਸਾ ਲੈਂਦਿਆਂ ਐਡ ਮੈਡ, ਡਿਬੇਟ, ਐਕਸਟੈਂਪੋਰ, ਕੁਇਜ਼, ਫੋਟੋਗ੍ਰਾਫੀ, ਰੰਗੋਲੀ ਅਤੇ ਪੋਸਟਰ ਮੇਕਿੰਗ ਵਰਗੇ ਵੱਖ-ਵੱਖ ਮੁਕਾਬਲਿਆਂ ’ਚ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ।
ਡੀਨ ਅਤੇ ਕਾਮਰਸ ਵਿਭਾਗ ਮੁੱਖੀ ਡਾ. ਏ.ਕੇ ਕਾਹਲੋਂ ਨੇ ਮੁੱਖ ਮਹਿਮਾਨ ਡਾਇਰੈਕਟੋਰੇਟ ਜਨਰਲ ਗੁਡਜ਼ ਐਂਡ ਸਰਵਿਸਿਜ਼ ਟੈਕਸ ਇੰਟੈਲੀਜੈਂਸ (ਡੀ.ਜੀ.ਜੀ.ਆਈ) ਡਿਪਟੀ ਡਾਇਰੈਕਟਰ ਡੀ.ਐਸ ਸੋਚ ਆਈ.ਆਰ.ਐਸ ਅਤੇ ਪ੍ਰਿੰ: ਡਾ. ਮਹਿਲ ਸਿੰਘ ਦਾ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਸਵਾਗਤ ਕੀਤਾ।
ਸੋਚ ਨੇ ਆਪਣੇ ਭਾਸ਼ਣ ’ਚ ਵਿਦਿਆਰਥੀਆਂ ਨੂੰ ਵੱਡਾ ਸੋਚਣ ਲਈ ਪ੍ਰੇਰਿਤ ਕੀਤਾ।ਉਨ੍ਹਾਂ ਕਿਹਾ ਕਿ ਸਫਲਤਾ ਦੀ ਕੁੰਜ਼ੀ ਅਸਫਲਤਾ ਦੇ ਡਰ ਨੂੰ ਤਿਆਗਣਾ ਹੈ।ਸਾਡੇ ਦੇਸ਼ ’ਚ ਕਰੀਅਰ ਦੇ ਬਹੁਤ ਮੌਕੇ ਹਨ।ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਪ੍ਰੋਫੈਸ਼ਨਲ ਕੋਰਸਾਂ ਦੀ ਪੜ੍ਹਾਈ ਕਰਨੀ ਚਾਹੀਦੀ ਹੈ ਅਤੇ ਇਲੈਕਟ੍ਰਾਨਿਕ ਯੰਤਰਾਂ ਦੀ ਬਜ਼ਾਏ ਪੜ੍ਹਾਈ ’ਤੇ ਧਿਆਨ ਦੇਣਾ ਚਾਹੀਦਾ ਹੈ।
ਡਾ: ਮਹਿਲ ਸਿੰਘ ਨੇ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਵੱਖ-ਵੱਖ ਸਕੂਲਾਂ ਵਲੋਂ ਇਸ ਉਪਰਾਲੇ ਨੂੰ ਮਿਲੇ ਹੁੰਗਾਰੇ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ।ਉਨ੍ਹਾਂ ਕਿਹਾ ਕਿ ਅਜਿਹੇ ਮੰਚ ਵਿਦਿਆਰਥੀਆਂ ਦੀ ਸਮੁੱਚੀ ਸ਼ਖ਼ਸੀਅਤ ਦਾ ਵਿਕਾਸ ਕਰਨ ’ਚ ਸਹਾਈ ਹੁੰਦੇ ਹਨ।ਜੱਜ ਦੀ ਭੂਮਿਕਾ ਡਾ. ਸੁਰਜੀਤ ਕੌਰ, ਪ੍ਰੋ: ਸੁਪਨਿੰਦਰ ਕੌਰ, ਪ੍ਰੋ: ਦਲਜੀਤ ਸਿੰਘ, ਪ੍ਰੋ: ਗੁਰਪ੍ਰੀਤ ਸਿੰਘ, ਡਾ: ਹਰਜੀਤ ਕੌਰ, ਡਾ: ਮਹਿਤਾਬ ਕੌਰ, ਪ੍ਰੋ: ਜਗਦੀਪ ਕੌਰ, ਡਾ: ਸੁਨੀਤਾ, ਪ੍ਰੋ: ਰੋਜ਼ੀ ਅਤੇ ਥੀਏਟਰ ਵਿਭਾਗ ਤੋਂ ਪ੍ਰੋ: ਇਮੈਨੁਅਲ ਵਲੋਂ ਨਿਭਾਈ ਗਈ।
ਐਡ-ਮੈਡ ’ਚ ਮਾਝਾ ਪਬਲਿਕ ਸਕੂਲ, ਰੰਗੋਲੀ ’ਚ ਖਾਲਸਾ ਕਾਲਜ ਪਬਲਿਕ ਸਕੂਲ, ਫੋਟੋਗ੍ਰਾਫੀ ’ਚ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ (ਜੀ.ਟੀ ਰੋਡ), ਡਿਬੇਟ ਅਤੇ ਕੁਇੱਜ਼ ’ਚ ਸੀਨੀਅਰ ਸਟੱਡੀ-99, ਐਕਸਟੈਂਪੋਰ ਸਪਰਿੰਗ ਡੇਲ ਸੀਨੀਅਰ ਸਕੂਲ ਅਤੇ ਪੋਸਟਰ ਮੇਕਿੰਗ ’ਚ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਪਹਿਲੇ ਸਥਾਨ ’ਤੇ ਰਿਹਾ।
ਇਨਾਮ ਵੰਡ ਸਮਾਗਮ ਦੀ ਪ੍ਰਧਾਨਗੀ ਕਾਲਜ ਦੇ ਰਜਿਸਟਰਾਰ ਪ੍ਰੋ: ਦਵਿੰਦਰ ਸਿੰਘ ਨੇ ਕੀਤੀ।ਜਦਕਿ ਡਾ: ਦੀਪਕ ਦੇਵਗਨ ਨੇ ਮੁੱਖ ਮਹਿਮਾਨ, ਪ੍ਰਿੰਸਪਲ ਡਾ: ਮਹਿਲ ਸਿੰਘ, ਭਾਗ ਲੈਣ ਵਾਲੇ ਸਕੂਲਾਂ ਦੇ ਪ੍ਰਿੰਸੀਪਲਾਂ, ਅਧਿਆਪਕਾਂ, ਸਟਾਫ਼ ਮੈਂਬਰਾਂ ਅਤੇ ਸਾਰੇ ਵਿਦਿਆਰਥੀਆਂ ਦਾ ਕਾਮ ਫੈਸਟ ’ਚ ਭਾਗ ਲੈਣ ਲਈ ਧੰਨਵਾਦ ਕੀਤਾ।
ਫੈਸਟ ’ਚ ਡਾ: ਸਵਰਾਜ ਕੌਰ, ਡਾ: ਪੂਨਮ ਸ਼ਰਮਾ, ਡਾ: ਅਜੇ ਸਹਿਗਲ, ਪ੍ਰੋ: ਰੀਮਾ ਅਰੋੜਾ, ਡਾ: ਮੇਘਾ, ਪ੍ਰੋ: ਅਮਨਜੋਤ ਕੌਰ, ਡਾ: ਮਨੀਸ਼ਾ ਬਹਿਲ ਤੇ ਵਿਭਾਗ ਦੇ ਹੋਰ ਸਟਾਫ਼ ਮੈਂਬਰ ਹਾਜ਼ਰ ਸਨ।

Check Also

ਸਵੀਪ ਮੁਹਿੰਮ ਤਹਿਤ ਬੱਚਿਆਂ ਨੂੰ ਈ.ਵੀ.ਐਮ ਅਤੇ ਵੀ.ਵੀ.ਪੈਟ ਮਸ਼ੀਨਾਂ ਬਾਰੇ ਦਿੱਤੀ ਜਾਣਕਾਰੀ

ਅੰਮ੍ਰਿਤਸਰ, 4 ਦਸੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਚੋਣ ਹਲਕਾ 016-ਅੰਮ੍ਰਿਤਸਰ ਪੱਛਮੀ ਦੇ ਚੋਣਕਾਰ ਰਜਿਸਟਰੇਸ਼ਨ …