ਸੰਗਰੂਰ, 25 ਨਵੰਬਰ(ਜਗਸੀਰ ਲੌਂਗੋਵਾਲ) – ਆਧਾਰ ਪਬਲਿਕ ਸਕੂਲ ਬੱਡਰੁਖਾਂ ਵਲੋਂ ਨਰਸਰੀ ਤੋਂ ਚੌਥੀ ਤੱਕ ਦੇ ਵਿਦਿਆਰਥੀਆਂ ਲਈ ਪਿਕਨਿਕ ਕਰਵਾਈ ਗਈ।ਬੱਚਿਆਂ ਨੂੰ ਬੀ.ਐਸ.ਐਨ.ਐਲ ਪਾਰਕ ਲਿਜਾਇਆ ਗਿਆ। ਜਿਥੇ ਬੱਚਿਆ ਨੇ ਆਕਰਸ਼ਕ ਝੂਲੇ, ਪੀਂਘਾਂ ਤੇ ਮਿੰਨੀ ਟ੍ਰੇਨ ਦਾ ਆਨੰਦ ਮਾਣਿਆ।ਅਧਿਆਪਕਾਂ ਵਲੋਂ ਬੱਚਿਆਂ ਨੂੰ ਵੱਖ ਵੱਖ ਤਰ੍ਹਾਂ ਦੀਆਂ ਮੰਨੋਰੰਜ਼ਕ ਖੇਡਾਂ ਖਿਡਾਈਆਂ ਗਈਆਂ ਅਤੇ ਰਿਫਰੈਸ਼ਮੈਂਟ ਵੀ ਦਿੱਤੀ ਗਈ।ਪ੍ਰਿੰਸੀਪਲ ਸਵਿਤਾ ਸ਼ਰਮਾ ਨੇ ਕਿਹਾ ਕਿ ਅਜਿਹੇ ਦੌਰੇ ਬੱਚਿਆਂ ਵਿੱਚ ਵਿਕਾਸ ਦੇ ਹੁਨਰ ਨੂੰ ਪ੍ਰਫੁੱਲਿਤ ਕਰਨ ਲਈ ਬੇਹੱਦ ਲਾਹੇਵੰਦ ਹੁੰਦੇ ਹਨ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …