‘ਦਾਸਤਾਨ-ਏ-ਸਰਹਿੰਦ’ ਫ਼ਿਲਮ ਨਾ ਚਲਾਉਣ ਸਿਨੇਮਾ ਮਾਲਕ – ਕਾਹਨ ਸਿੰਘ ਵਾਲਾ, ਲੌਂਗੋਵਾਲ, ਅਤਲਾ
ਸੰਗਰੂਰ, 25 ਨਵੰਬਰ(ਜਗਸੀਰ ਲੌਂਗੋਵਾਲ) – ਸਾਹਿਬਜ਼ਾਦਿਆਂ ਦਾ ਸਵਾਂਗ ਰਚਾਉਣ ਵਾਲੀ ਵਿਵਾਦਤ ਫ਼ਿਲਮ ‘ਦਾਸਤਾਨ-ਏ-ਸਰਹਿੰਦ’ ਪੰਜਾਬ ਦੇ ਸਿਨੇਮਾ ਘਰਾਂ ਵਿੱਚ ਲਗਾਉਣ ਵਾਲੇ ਸਿਨੇਮਾ ਘਰਾਂ ਦੇ ਮਾਲਕਾਂ ਨੂੰ ਤਾੜਨਾ ਕਰਦਿਆਂ ਸ਼਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਜਨਰਲ ਸਕੱਤਰ, ਕਿਸਾਨ ਯੂਨੀਅਨ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਸ਼਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਹਲਕਾ ਇੰਚਾਰਜ਼ ਸੁਨਾਮ ਕਿਸਾਨ ਯੂਨੀਅਨ ਅੰਮ੍ਰਿਤਸਰ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ੍ਰ ਅੰਮ੍ਰਿਤਪਾਲ ਸਿੰਘ ਸਿੱਧੂ ਲੋਂਗੋਵਾਲ ਅਤੇ ਸ਼਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਲ੍ਹਾ ਜਨਰਲ ਸਕੱਤਰ ਤੇ ਕਿਸਾਨ ਯੂਨੀਅਨ ਅੰਮ੍ਰਿਤਸਰ ਦੇ ਕੌਮੀ ਜਨਰਲ ਸਕੱਤਰ ਭਾਈ ਸੁਖਚੈਨ ਸਿੰਘ ਅਤਲਾ ਆਦਿ ਨੇ ਕਿਹਾ ਕਿ ਉਹ ਇਸ ਮਸਲੇ ’ਤੇ ਸਿੱਖ ਕੌਮ ਦਾ ਰੋਹ ਨਾ ਸਹੇੜਨ।ਇਸ ਸਬੰਧੀ ਜਾਰੀ ਪ੍ਰੈਸ ਬਿਆਨ ਰਾਹੀਂ ਕਿਹਾ ਹੈ ਕਿ ਗੁਰੂ ਸਾਹਿਬਾਨਾਂ ਦੀਆਂ ਕਲਪਨਾਤਿਮਕ ਤਸਵੀਰਾਂ ਤੋਂ ਸ਼ੁਰੂ ਹੋ ਕੇ ਇਹ ਮਾੜਾ ਵਰਤਾਰਾ ਗੁਰੂ ਸਾਹਿਬਾਨਾਂ ਦੇ ਕਾਰਟੂਨ ਚਿਤਰਣ, ਤੇ ਫਿਰ ਸਵਾਂਗ ਰਚਾਉਣ ਤੱਕ ਪੁੱਜ ਗਿਆ ਹੈ। ਉਹਨਾਂ ਕਿਹਾ ਕਿ ਜੇ ਇਸ ਘਾਤਕ ਬਿਮਾਰੀ ਨੂੰ ਸਿੱਖ ਕੌਮ ਤੇ ਸਿੱਖ ਸੰਸਥਾਵਾਂ ਵਲੋਂ ਇਥੇ ਹੀ ਨੱਥ ਨਾ ਪਾਈ ਗਈ ਤਾਂ ਇਹ ਵਰਤਾਰਾ ਗੁਰੂ ਸਾਹਿਬਾਨਾਂ ਜਾਂ ਉਹਨਾਂ ਦੇ ਪਰਿਵਾਰਾਂ ਬਾਰੇ ਨਾਟਕਾਂ ’ਚ ਮਨੁੱਖੀ ਪਾਤਰਾਂ ਦੁਆਰਾ ਰੋਲ ਕਰਨੇ ਸ਼ੁਰੂ ਹੋ ਜਾਣਗੇ ਜੋ ਕਿ ਸਿੱਖ ਸਿਧਾਂਤਾਂ ’ਤੇ ਸਿੱਧਾ ਤੇ ਭਿਆਨਕ ਹਮਲਾ ਹੋਵੇਗਾ।ਉਹਨਾਂ ਕਿਹਾ ਕਿ ਇਹ ਫ਼ਿਲਮ ਕਿਸੇ ਵੀ ਹਾਲਤ ’ਚ ਸਿਨੇਮਾ ਘਰਾਂ ਵਿਚ ਲੱਗਣ ਨਹੀਂ ਦਿੱਤੀ ਜਾਵੇਗੀ।
ਆਗੂਆਂ ਨੇ ਚਿਤਾਵਨੀ ਦਿੱਤੀ ਕਿ ਸਾਹਿਬਜ਼ਾਦਿਆਂ ਦਾ ਸਵਾਂਗ ਰਚਾਉਣ ਵਾਲੀ ਉਕਤ ਵਿਵਾਦਤ ਫਿਲਮ ਨੂੰ ਸਿਨੇਮਾ ਘਰਾਂ ਵਿਚ ਚਲਾਉਣ ’ਤੇ ਕਿਸੇ ਵੀ ਕਿਸਮ ਦੀ ਹਿੰਸਾ ਤੇ ਨੁਕਸਾਨ ਦੀ ਜਿੰਮੇਵਾਰੀ ਪੰਜਾਬ ਸਰਕਾਰ, ਜਿਲ੍ਹਾ ਤੇ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ।ਉਹਨਾਂ ਇਸ ਸੰਵੇਦਨਸੀਲ ਮਸਲੇ ’ਤੇ ਸਮੁੱਚੀ ਕੌਮ ਨੂੰ ਇਕਮੁੱਠ ਹੋਣ ਦੀ ਅਪੀਲ ਵੀ ਕੀਤੀ ਤਾਂ ਜੋ ਭਵਿੱਖ ‘ਚ ਅਜਿਹਾ ਕੋਈ ਵਰਤਾਰਾ ਨਾ ਵਾਪਰ ਸਕੇ।