ਅੰਮ੍ਰਿਤਸਰ, 27 ਨਵੰਬਰ (ਜਗਦੀਪ ਸਿੰਘ ਸੱਗੂ) – ਬੀਬੀ ਕੌਲਾਂ ਜੀ ਪਬਲਿਕ ਸਕੂਲ (ਬਰਾਂਚ-1) ਵਿਖੇ ਭਾਈ ਗੁਰਇਕਬਾਲ ਸਿੰਘ ਦੀ ਸਰਪ੍ਰਸਤੀ ਹੇਠ 24 ਤੋਂ 26 ਨਵੰਬਰ ਤੱਕ ੱ11ਵਾਂ ਸਲਾਨਾ ਖੇਡ ਦਿਵਸ ਮਨਾਇਆ ਗਿਆ।ਪ੍ਰੋਗਰਾਮ ਦੀ ਸ਼ੁਰੂਆਤ ਬੱਚਿਆਂ ਨੇ ਸਕੂਲ ਸ਼ਬਦ ਉੋਪਰੰਤ ਅਰਦਾਸ ਨਾਲ ਕੀਤੀ।ਸਪੋਰਟਸ ਮੀਟ ਦੀ ਆਰੰਭਤਾ ਪ੍ਰਿੰਸੀਪਲ ਮੈਡਮ ਜਸਲੀਨ ਕੌਰ ਨੇ ਕੀਤਾ।ਉਸ ਤੋਂ ਬਾਅਦ ਮਾਰਚ ਪਾਸਟ ਅਤੇ ਫੋਰਮੇਸ਼ਨ ਦੀ ਪਰਫੋਰਮੈਂਸ ਦਿਖਾਈ ਗਈ।ਸਿੰਪਲ ਰੇਸ, ਫਰੋਗ ਰੇਸ, ਥ੍ਰੀ ਲੈਗ ਰੇਸ, ਡੋਗ ਅਂੈਡ ਬੋਨ, ਰੀਲੇਅ ਦੌੜ, ਸੈਕ ਰੇਸ, ਬੈਕ ਰੇਸ, ਲ਼ੈਮਨ ਐਂਡ ਸਪੂਨ ਰੇਸ, ਸਿੰਗਲ ਲੈਗ ਰੇਸ, ਜੰਪਿਗ ਰੇਸ ਆਦਿ ਖੇਡਾਂ ਖੇਡੀਆਂ ਗਈਆਂ।ਟਗ-ਆਫ-ਵਾਰ, ਕ੍ਰਿਕੇਟ, ਖੋ-ਖੋ, ਸਕਿਪਿੰਗ, ਬੈੱਡਮਿੰਟਨ ਦੇ ਹਾਊਸ ਵਾਈਜ਼ ਕੰਪੀਟੀਸ਼ਨ ਕਰਵਾਏ ਗਏ।ਖੇਡਾਂ ਦੋ ਅਲੱਗ ਅਲੱਗ ਗਰਾਊਂਡਾਂ ਵਿੱਚ ਕਰਵਾਈਆਂ ਗਈਆਂ।ਖੇਡ ਦਿਵਸ ਵਿਚ ਲਗਭਗ ਸਕੂਲ ਦੇ ਹਰੇਕ ਬੱਚੇ ਨੇ ਹਿੱਸਾ ਲਿਆ।ਇਹਨਾਂ ਸਾਰੀਆਂ ਖੇਡਾਂ ਤੋਂ ਇਲਾਵਾ ਸਕੂਲ ਦੇ ਟੀਚਿੰਗ ਸਟਾਫ ਦੀਆਂ ਖੇਡਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ।ਖੇਡਾਂ ਵਿੱਚ ਜੇਤੂ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਮੈਡਮ ਵਲੋਂ ਮੈਡਲ ਦਿੱਤੇ ਗਏ।
ਇਸ ਤੋਂ ਬਾਅਦ ਬੱਚਿਆਂ ਵਲੋਂ ਕਲੋਜ਼ਿੰਗ ਫਾਰਮੇਸ਼ਨ ਦੀ ਪਰਫੋਰਮੈਂਸ ਦਿਖਾਈ ਗਈ।ਸਪੋਰਟਸ ਡੇਅ ਦੀ ਸਮਾਪਤੀ ਸ਼ੁਕਰਾਨਾ ਅਰਦਾਸ ਨਾਲ ਹੋਈ।
Check Also
ਖ਼ਾਲਸਾ ਕਾਲਜ ਵੁਮੈਨ ਨੇ ਸਵੱਛ ਭਾਰਤ ਮਿਸ਼ਨ ’ਚ ਪ੍ਰਾਪਤ ਕੀਤਾ ਦੂਜਾ ਸਥਾਨ
ਅੰਮ੍ਰਿਤਸਰ, 14 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵੁਮੈਨ ਨੇ ਨਗਰ ਨਿਗਮ ਅਧੀਨ ਚੱਲ …