ਅੰਮ੍ਰਿਤਸਰ, 27 ਨਵੰਬਰ (ਜਗਦੀਪ ਸਿੰਘ ਸੱਗੂ) – ਦੇਸ਼ ਦੀ ਆਜਾਦੀ ਦੇ 75ਵੇਂ ਸਾਲ ਦਾ ਜਸ਼ਨ ਮਨਾਉਂਦਿਆਂ ਹੋਇਆਂ ਅੱਜ ਸਪਰਿੰਗ ਡੇਲ ਸੀਨੀਅਰ ਸਕੂਲ ਨੇ ਆਪਣੇ ਸਾਲਾਨਾ ਥੀਏਟਰ ਫੈਸਟਿਵਲ ਦਾ ਆਯੋਜਨ ਕੀਤਾ।‘ਭਾਰਤਵਰਸ਼-ਭਾਰਤ ਦੀ ਕਹਾਣੀ’ ਨਾਮ ਦੇ ਇਸ ਥੀਏਟਰ ਫੈਸਟਿਵਲ ਦੇ ਰਾਹੀਂ ਭਾਰਤ ਦੀ 3000 ਸਾਲ ਤੋਂ ਵੀ ਵੱਧ ਪੁਰਾਣੀ ਸੱਭਿਅਤਾ ਦਾ ਇਤਿਹਾਸ ਦਰਸਾਇਆ ਗਿਆ।ਪ੍ਰਾਇਮਰੀ ਅਤੇ ਮਿਡਲ ਸਕੂਲ ਦੇ ਕਰੀਬ 900 ਬੱਚਿਆਂ ਨੇ ਵੱਖ-ਵੱਖ ਰੋਲ ਨਿਭਾਉਂਦਿਆਂ ਹੋਇਆਂ ਵੈਦਿਕ ਯੁੱਗ ਤੋਂ ਲੈ ਕੇ 15 ਅਗਸਤ 1947 ਦੇ ਆਜਾਦੀ ਦਿਹਾੜੇ ਤੱਕ ਦੇ ਸਫ਼ਰ ਦੇ ਮੁੱਖ ਪੜਾਅ ਅਤੇ ਮਹੱਤਵਪੂਰਨ ਘਟਨਾਵਾਂ ਨੂੰ ਦਰਸਾਇਆ।1500 ਤੋਂ ਵੀ ਵੱਧ ਮਾਤਾ-ਪਿਤਾ ਨੇ ਆਪਣੇ ਬੱਚਿਆਂ ਦੀ ਪਰਫਾਰਮੈਂਸ ਵੇਖ ਕੇ ਮਾਣ ਮਹਿਸੂਸ ਕੀਤਾ।
ਇਸ ਥੀਏਟਰ ਫੈਸਟੀਵਲ ਦੇ ਮੁੱਖ ਮਹਿਮਾਨ ਸਪਰਿੰਗ ਡੇਲ ਐਜੂਕੇਸ਼ਨਲ ਸੋਸਾਇਟੀ ਡਾਇਰੈਕਟਰ ਡਾ. ਕੀਰਤ ਸੰਧੂ ਚੀਮਾ ਰਹੇ।ਪ੍ਰਿੰਸੀਪਲ ਰਾਜੀਵ ਕੁਮਾਰ ਸ਼ਰਮਾ ਨੇ ਸਕੂਲ ਦੇ ਪਰਫਾਮਿੰਗ ਅਤੇ ਕਰੀਏਟਿਵ ਆਰਟ ਡਿਪਾਰਟਮੈਂਟ ਦੀ ਸ਼ਲਾਘਾ ਕੀਤੀ।
Check Also
ਗਾਂਧੀ ਜਯੰਤੀ ਨੂੰ ‘ਇਕ ਤਾਰੀਖ, ਇਕ ਘੰਟਾ, ਇਕ ਸਾਥ’ ਸਫਾਈ ਮੁਹਿੰਮ
ਸਮੂਹ ਨਾਗਰਿਕਾਂ ਅਤੇ ਸੰਸਥਾਵਾਂ ਨੂੰ ਆਪਣੇ ਆਲੇ ਦੁਆਲੇ ਦੀ ਸਫਾਈ ਰੱਖਣ ਦੀ ਅਪੀਲ ਅੰਮ੍ਰਿਤਸਰ, 27 …