ਗ੍ਰਾਮ ਪੰਚਾਇਤ ਗੁਨੋਵਾਲ ਵਿਖੇ 5 ਲੱਖ ਦੀ ਲਾਗਤ ਨਾਲ ਬਣਨ ਵਾਲੇ ਜ਼ਿੰਮ ਦਾ ਕੀਤਾ ਉਦਘਾਟਨ
ਅੰਮ੍ਰਿਤਸਰ 29 ਨਵੰਬਰ (ਸੁਖਬੀਰ ਸਿੰਘ) – ਜੰਡਿਆਲਾ ਗੁਰੂ ਹਲਕੇ ਦੇ ਵਿਕਾਸ ਦਾ ਕੰਮ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ ਅਤੇ ਚੋਣਾਂ ਦੌਰਾਨ ਜੋ ਵੀ ਵਾਅਦੇ ਕੀਤੇ ਗਏ ਸੀ ਨੂੰ ਸਾਡੀ ਸਰਕਾਰ ਨੇ ਅਮਲੀਜਾਮਾ ਦੇਣਾ ਸ਼ੁਰੂ ਵੀ ਕਰ ਦਿੱਤਾ ਹੈ।ਇਨਾਂ ਸ਼ਬਦਾਂ ਦਾ ਪ੍ਰਗਟਾਵਾ ਹਰਭਜਨ ਸਿੰਘ ਈ.ਟੀ.ਓ ਕੈਬਨਿਟ ਮੰਤਰੀ ਪੰਜਾਬ ਨੇ ਅੱਜ ਜੰਡਿਆਲਾ ਗੁਰੂ ਹਲਕਾ ਵਿਖੇ ਜੰਡਿਆਲਾ ਲਿੰਕ ਸੜ੍ਹਕ ਜੀ.ਟੀ ਰੋਡ ਤੋਂ ਦੇਵੀਦਾਸ ਪੁਰਾ ਤੱਕ ਜਾਂਦੀ ਸੜ੍ਹਕ ਜਿਸ ਦੀ ਚੌੜਾਈ 10 ਫੁੱਟ ਸੀ ਨੂੰ 18 ਫੁੱਟ ਕਰਨ ਦਾ ਉਦਘਾਟਨ ਕਰਨ ਸਮੇਂ ਕੀਤਾ।
ਬਿਜਲੀ ਮੰਤਰੀ ਨੇ ਦੱਸਿਆ ਕਿ ਇਸ ਸੜ੍ਹਕ ਦੇ 18 ਫੁੱਟ ਚੌੜੀ ਹੋਣ ਨਾਲ ਲੋਕਾਂ ਨੂੰ ਕਾਫ਼ੀ ਰਾਹਤ ਮਿਲੇਗੀ ਅਤੇ ਟ੍ਰੈਫਿਕ ਸਮੱਸਿਆਵਾਂ ਤੋਂ ਵੀ ਨਿਜਾਤ ਮਿਲੇਗੀ। ਉਨਾਂ ਦੱਸਿਆ ਕਿ ਇਹ ਸੜਕ ਮੰਡੀ ਬੋਰਡ ਵਲੋਂ ਬਣਾਈ ਜਾਵੇਗੀ, ਜਿਸ ਤੇ 1 ਕਰੋੜ 10 ਲੱਖ ਰੁਪਏ ਖਰਚ ਆਉਣਗੇ।ਈ.ਟੀ.ਓ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਕੰਮ ਦੀ ਗੁਣਵੱਤਾ ਵਿੱਚ ਕਿਸੇ ਤਰ੍ਹਾਂ ਦੀ ਢਿੱਲ-ਮਿਠ ਨੂੰ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਮਿੱਥੇ ਸਮੇਂ ਅੰਦਰ ਕੰਮ ਪੂਰਾ ਕਰਨ ਦੀਆਂ ਹਦਾਇਤ ਕੀਤੀ।ਕੈਬਨਿਟ ਮੰਤਰੀ ਵਲੋਂ ਦੇਵੀਦਾਸ ਪੁਰਾ ਵਿਖੇ ਭਾਰਤ ਆਵਾਸ ਯੋਜਨਾ ਤਹਿਤ ਲੋੜਵੰਦ ਵਿਅਕਤੀਆਂ ਦੇ ਬਣਨ ਵਾਲੇ ਮਕਾਨਾਂ ਦੇ ਅਧੀਨ ਇਕ ਘਰ ਦੇ ਕਮਰੇ ਦਾ ਨੀਂਹ ਪੱਥਰ ਵੀ ਰੱਖਿਆ।
ਇਸ ਉਪਰੰਤ ਬਿਜਲੀ ਮੰਤਰੀ ਵਲੋਂ ਗ੍ਰਾਮ ਪੰਚਾਇਤ ਗੁਨੋਵਾਲ ਵਿਖੇ 5 ਲੱਖ ਰੁਪਏ ਦੀ ਲਾਗਤ ਨਾਲ ਬਣੇ ਗੁਨੋਵਾਲ ਪੰਚਾਇਤ ਗਰਾੳੂਂਡ ਵਿਖੇ ਜਿੰਮ ਦਾ ਉਦਘਾਟਨ ਵੀ ਕੀਤਾ।ਉਨਾਂ ਦੱਸਿਆ ਕਿ ਆਮ ਲੋਕਾਂ ਦੀ ਸੈਰ ਲਈ ਗਰਾਉਂਡ ਦੇ ਆਲੇ ਦੁਆਲੇ ਸੁੰਦਰ ਫੁੱਟਪਾਥ ਦਾ ਨਿਰਮਾਣ ਵੀ ਕਰਵਾਇਆ ਜਾਵੇਗਾ ਤਾਂ ਜੋ ਲੋਕ ਸਵੇਰੇ-ਸ਼ਾਮ ਦੀ ਸੈਰ ਵੀ ਕਰ ਸਕਣਗੇ।ਉਨਾਂ ਦੱਸਿਆ ਕਿ ਪੰਚਾਇਤ ਗਰਾਉਂਡ ਵਿੱਚ ਨੌਜਵਾਨਾਂ ਦੀ ਕਸਰਤ ਲਈ ਵੱਖ-ਵੱਖ ਮਸ਼ੀਨਾਂ ਵੀ ਲਗਾਈਆਂ ਗਈਆਂ ਹਨ।ਜਿਥੇ ਨੌਜਵਾਨ ਸਵੇਰੇ ਸ਼ਾਮ ਕਸਰਤ ਕਰ ਸਕਦੇ ਹਨ।
ਇਸ ਮੌਕੇ ਹਰਵਿੰਦਰ ਸਿੰਘ, ਨਰੇਸ਼ ਭੱਟ, ਸੁਨੈਨਾ ਰੰਧਾਵਾ ਪ੍ਰਧਾਨ ਮਹਿਲਾ ਵਿੰਗ ਜੰਡਿਆਲਾ, ਸੂਬੇਦਾਰ ਸ਼ਨਾਖ ਸਿੰਘ, ਹਰਪ੍ਰੀਤ ਸਿੰਘ ਹੈਪੀ, ਸਰਪੰਚ ਬਲਬੀਰ ਸਿੰਘ, ਸਰਪੰਚ ਲਖਬੀਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ‘ਚ ਲੋਕ ਹਾਜ਼ਰ ਸਨ।