ਅੰਮ੍ਰਿਤਸਰ, 29 ਨਵੰਬਰ (ਸੁਖਬੀਰ ਸਿੰਘ) – ਪੀ.ਐਚ.ਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਵਲੋਂ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਆਯੋਜਿਤ ਹੋਣ ਵਾਲੇ ਪੰਜਾਬ ਇੰਟਰਨੈਸ਼ਨਲ ਟਰੇਡ ਐਕਸਪੋ (ਪਾਈਟੈਕਸ) ਦੇ ਮਾਧਿਅਮ ਰਾਹੀਂ ਜਿਥੇ ਕਈ ਦੇਸ਼ਾਂ ਨਾਲ ਉਦਯੋਗਿਕ ਸੰਬੰਧ ਮਜ਼ਬੂਤ ਹੋਣਗੇ, ਉਥੇ ਹੀ ਉਦਯੋਗ ਜਗਤ ਦੇ ਖੇਤਰ ‘ਚ ਅੰਮ੍ਰਿਤਸਰ ਦਾ ਗਾ੍ਰਫ ਵੀ ਵਧੇਗਾ।ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਪੀ.ਐਚ.ਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਵਲੋਂ 8 ਤੋਂ 12 ਦਸੰਬਰ ਤੱਕ ਕਰਵਾਏ ਜਾਣ ਵਾਲੇ ਪਾਈਟੈਕਸ ਮੇਲੇ ਦੀਆਂ ਤਿਆਰੀਆਂ ਦੇ ਸਬੰਧ ਵਿੱਚ ਵੱਖ-ਵੱਖ ਵਿਭਾਗਾਂ ਨਾਲ ਕੀਤੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਿਛਲੇ 15 ਸਾਲਾਂ ਦੇ ਦੌਰਾਨ ਪਾਈਟੈਕਸ ਨੇ ਪੰਜਾਬ ਹੀ ਨਹੀਂ ਬਲਕਿ ਵਿਦੇਸ਼ਾਂ ਵਿੱਚ ਵੀ ਆਪਣੀ ਇੱਕ ਅਲੱਗ ਪਹਿਚਾਣ ਬਣਾਈ ਹੈ।ਉਨਾਂ ਨੇ ਪੰਜਾਬ ਦੇ ਵਸਨੀਕਾਂ ਨੂੰ ਇਸ ਵਿੱਚ ਵਧ ਚੜ ਕੇ ਭਾਗ ਲੈਣ ਦੀ ਅਪੀਲ ਕੀਤੀ।ਪੀ.ਐਚ.ਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੀ ਖੇਤਰੀ ਨਿਦੇਸ਼ਕ ਮਧੂ ਪਿੱਲੇ ਨੇ ਦੱਸਿਆ ਕਿ ਇਥੇ ਕਰੀਬ 10 ਹਜ਼ਾਰ ਸਕੇਅਰ ਮੀਟਰ ਵਿੱਚ ਕਰੀਬ 500 ਸਟਾਲ ਲਗਾਏ ਜਾਣਗੇ।
ਇਸ ਮੌਕੇ ਸਹਾਇਕ ਕਮਿਸ਼ਨਰ ਸ੍ਰੀਮਤੀ ਹਰਨੂਰ ਕੌਰ, ਸਹਾਇਕ ਕਮਿਸ਼ਨਰ ਸਿਮਰਨਦੀਪ ਸਿੰਘ, ਜੀ.ਐਮ ਇੰਡਸਟਰੀ ਮਾਨਵਜੀਤ ਸਿੰਘ, ਡਾ. ਕਮਲਜੀਤ ਸਿੰਘ, ਡਿਪਟੀ ਡਾਇਰੈਕਟਰ ਬਾਗਬਾਨੀ ਤਜਿੰਦਰ ਸਿੰਘ, ਏ.ਈ.ਟੀ.ਸੀ ਸੁਪਨੰਦਨਦੀਪ, ਅਸਿਸਟੈਂਟ ਕਮਿਸ਼ਨਰ ਟੈਕਸ ਸ੍ਰੀਮਤੀ ਪ੍ਰਨੀਤੀ, ਏ.ਸੀ.ਪੀ ਰਾਜੇਸ਼ ਕੱਕੜ, ਤਜਿੰਦਰ ਸਿੰਘ ਰਾਜਾ ਅਤੇ ਪੀ.ਐਚ.ਡੀ ਚੈਂਬਰ ਦੇ ਹੋਰ ਅਧਿਕਾਰੀ ਹਾਜ਼ਰ ਸਨ।
Check Also
ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ
ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: …