ਅੰਮ੍ਰਿਤਸਰ, 7 ਦਸੰਬਰ (ਸੁਖਬੀਰ ਸਿੰਘ) – ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਅੰਮ੍ਰਿਤਸਰ ਵਿਖੇ 8 ਦਸੰਬਰ 2022 ਨੂੰ ਪਲੇਸਮੈਂਟ ਕੈਂਪ ਲਗਾਇਆ ਜਾਵੇਗਾ।ਸੁਰਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ) ਨੇ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਵਿੱਚ ਨਾਮਵਰ ਕੰਪਨੀਆਂ ਐੱਸ.ਆਈ.ਐੱਸ ਵੱਲੋਂ ਸਰਕਸ਼ਾ ਜਵਾਨ ਦੀ ਭਰਤੀ ਕੀਤੀ ਜਾਵੇਗੀ।ਜੋ ਕੇਵਲ ਲੜਕਿਆਂ ਲਈ ਹੈ।ਐੱਸ.ਆਈ.ਐੱਸ ਕੰਪਨੀ ਵੱਲੋਂ ਸੁਰੱਕਸ਼ਾ ਜਵਾਨ ਦੀ ਭਰਤੀ ਲਈ ਯੋਗਤਾ ਦਸਵੀਂ ਪਾਸ ਉਮਰ 21 ਤੋਂ 37 ਸਾਲ ਕੱਦ 168 ਸੈਟੀਂਮੀਟਰ ਹੋਣਾ ਲਾਜ਼ਮੀ ਹੈ।ਸੁਰਕਸ਼ਾ ਜਵਾਨ ਦੀ ਤਨਖਾਹ 15000 ਰੁ: ਤੋਂ 17000 ਰੁ: ਪ੍ਰਤੀ ਮਹੀਨਾ ਹੋਵੇਗੀ।ਇਸ ਤੋਂ ਇਲਾਵਾ ਹੋਰ ਸਹੂਲਤਾਂ ਫੇੈਮਲੀ ਪੈਨਸ਼ਨ, ਵਿਧਵਾ ਪੈਨਸ਼ਨ, ਬੋਨਸ਼, ਪੀ.ਐਫ, ਈ ਐੱਸ.ਆਈ ਮੈਡੀਕਲ ਗਰੁੱਪ ਰਿਹਾਇਸ਼ੀ ਮਕਾਨ, ਵਰਗੀਆਂ ਸਹੂਲਤਾਂ ਉਪਲੱਬਧ ਹੋਣਗੀਆਂ।ਸੁਰੱਕਸ਼ਾ ਜਵਾਨ ਦੇ ਲਈ ਇੱਕ ਮਹੀਨੇ ਜਾਂ ਇਸ ਤੋਂ ਬਾਅਦ ਸਰੀਰਕ ਜਾਂ ਮਾਨਸਿਕ ਵਿਕਾਸ ਲਈ ਟ੍ਰੇਨਿੰਗ ਲਾਜ਼ਮੀ ਹੋਵੇਗੀ।ਚਾਹਵਾਨ ਪ੍ਰਾਰਥੀ ਵਿੱਦਿਅਕ ਯੋਗਤਾ ਦੀਆਂ ਕਾਪੀਆਂ, ਦੋ ਪਾਸਪੋਰਟ ਸਾਈਜ਼ ਫੋਟੋ ਅਤੇ ਅਧਾਰ ਕਾਰਡ ਫੋਟੋ ਕਾਪੀ ਲੈ ਕੇ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅੰਮ੍ਰਿਤਸਰ ਜਿ਼ਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ 8-12-2022 ਨੂੰ ਸਵੇਰੇ 10.00 ਤੋਂ 02.00 ਵਜੇ ਪਹੁੰਚ ਸਕਦੇ ਹਨ।ਵਧੇਰੇ ਜਾਣਕਾਰੀ ਲਈ ਪ੍ਰਾਰਥੀ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅੰਮ੍ਰਿਤਸਰ ਦੇ ਹੇੈਲਪਲਾਈਨ ਨੰ: 9915789068 ਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
ਸਰਕਾਰੀ ਨੌਕਰੀਆਂ ਦੇ ਪੇਪਰਾਂ ਲਈ ਮੁਫਤ ਕੋਚਿੰਗ ਕਲਾਸਾਂ ਆਰੰਭ
ਅੰਮ੍ਰਿਤਸਰ 1 ਦਸੰਬਰ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅੰਮ੍ਰਿਤਸਰ ਘਨਸ਼ਾਮ …