Monday, October 2, 2023

ਪੰਜਾਬ ਹੋਮ ਗਾਰਡਜ ਅਤੇ ਸਿਵਲ ਡਿਫੈਂਸ ਵਿਭਾਗ ਦਾ ਸਥਾਪਨਾ ਦਿਵਸ ਮਨਾਇਆ

ਸੰਗਰੂਰ, 7 ਦਸੰਬਰ (ਜਗਸੀਰ ਲੌਂਗੋਵਾਲ) – ਜਿਲ੍ਹਾ ਮੁੱਖ ਦਫਤਰ ਪੰਜਾਬ ਹੋਮ ਗਾਰਡਜ ਸੰਗਰੂਰ ਵਿਖੇ ਅੱਜ ਪੰਜਾਬ ਹੋਮ ਗਾਰਡਜ ਅਤੇ ਸਿਵਲ ਡਿਫੈਂਸ ਦਾ 60 ਵੇਂ ਸਥਾਪਨਾ ਦਿਵਸ ਕਮਾਂਡੈਂਟ ਜਰਨੈਲ ਸਿੰਘ ਦੀ ਅਗਵਾਈ ਵਿੱਚ ਮਨਾਇਆ ਗਿਆ।ਜਿਸ ਵਿੱਚ ਸਪੈਸਲ ਡੀ.ਜੀ.ਪੀ ਸੰਜੀਵ ਕਾਲਰਾ ਆਈ.ਪੀ.ਐਸ ਅਤੇ ਕਮਾਂਡੈਂਟ ਜਨਰਲ ਪੰਜਾਬ ਹੋਮ ਗਾਰਡਜ ਅਤੇ ਡਾਇਰੈਕਟਰ ਸਿਵਲ ਡਿਫੈਂਸ ਪੰਜਾਬ ਕੁਲਤਾਰਨ ਸਿੰਘ ਘੁੰਮਣ ਵਲੋਂ ਭੇਜੇ ਗਏ ਵਧਾਈ ਸੰਦੇਸ਼ ਪੜ੍ਹ ਕੇ ਸੁਣਾਏ ਗਏ।ਮਹਿਕਮੇ ਦੇ ਅਫਸਰ/ਕਰਮਚਾਰੀਆ ਅਤੇ ਵੱਖ-ਵੱਖ ਥਾਣਿਆ ਵਿੱਚ ਤੈਨਾਤ ਵਲੰਟੀਅਰਾਂ ਨੇ ਭਾਗ ਲਿਆ, ਜਿਨਾਂ ਨੂੰ ਸੰਬੋਧਨ ਕਰਦੇ ਹੋਏ ਕਮਾਂਡੈਂਟ ਮਾਨ ਨੇ ਦੱਸਿਆ ਕਿ ਰਾਜ ਸਰਕਾਰ ਵਲੋਂ ਆਧੁਨੀਕਰਨ ਯੋਜਨਾ ਤਹਿਤ ਵਿਭਾਗ ਦਾ ਮਿਆਰ ਉਚਾ ਚੁੱਕਣ ਲਈ ਉਪਰਾਲੇ ਜਾਰੀ ਹਨ।ਵਿਭਾਗ ਨੂੰ ਆਧੁਨਿਕ ਹਥਿਆਰਾਂ ਨਾਲ ਲੈਸ ਕੀਤਾ ਜਾ ਰਿਹਾ ਹੈ ਅਤੇ ਇਸ ਦੇ ਨਾਲ ਹੀ ਡਿਜੀਟਲ ਯੁੱਗ ਵਿੱਚ ਦਾਖਲ ਹੁੰਦਿਆਂ ਵਿਭਾਗ ਵਿੱਚ ਕੰਪਿਊਟਰੀਕਰਣ ਕਰਦਿਆਂ ਈ-ਆਫਿਸ ਪ੍ਰੋਜੈਕਟ ਲਾਗੂ ਕੀਤਾ ਜਾ ਰਿਹਾ ਹੈਂ, ਕਮਾਂਡੈਟ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਕਾਲੇ ਦੌਰ ਦੇ ਸਮੇਂ ਤੋਂ ਹੀ ਹੋਮਗਾਰਡ ਦੇ ਜਵਾਨਾਂ ਵਲੋਂ ਨਿਡਰਤਾ ਦਾ ਸਬੂਤ ਦਿੰਦਿਆਂ ਪੰਜਾਬ ਪੁਲਿਸ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕੀਤਾ ਜਾ ਰਿਹਾ ਹੈ, ਜੋ ਪੰਜਾਬ ਵਿੱਚ ਅਮਨ ਸ਼ਾਂਤੀ ਵਾਲਾ ਮਾਹੌਲ ਪੈਦਾ ਕਰਨ ਵਿੱਚ ਮਦਦਕਾਰ ਸਾਬਿਤ ਹੋਇਆ ਹੈ।
ਇਸ ਮੌਕੇ ਦੇਸ਼ ਦੇ ਮਾਨਯੋਗ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਹੋਮ ਮਨਿਸਟਰ ਵਲੋਂ ਹੋਮ ਗਾਰਡ ਅਤੇ ਸਿਵਲ ਡੀਫੈਂਸ ਦੇ 60ਵੇਂ ਸਥਾਪਨਾ ਦਿਵਸ ਤੇ ਪ੍ਰਾਪਤ ਵਧਾਈ ਸੰਦੇਸ਼ ਕਮਾਂਡਰ ਸਿਖਲਾਈ ਕੇਂਦਰ ਅਮਰਿੰਦਰ ਸਿੰਘ ਅਤੇ ਐਡਮਨ ਅਫਸਰ ਕੁਲਦੀਪ ਸਿੰਘ ਵਲੋਂ ਪੜ ਕੇ ਸੁਣਾਏ ਗਏ।

 

Check Also

ਲੌਂਗੋਵਾਲ ਵਿਖੇ ਅੱਜ ਚਲਾਈ ਜਾਵੇਗੀ ਸਫਾਈ ਮੁਹਿੰਮ – ਪ੍ਰਧਾਨ ਪਰਮਿੰਦਰ ਕੌਰ ਬਰਾੜ

ਸੰਗਰੂਰ, 1 ਅਕਤੂਬਰ (ਜਗਸੀਰ ਲੌਂਗੋਵਾਲ) – ਮਹਾਤਮਾ ਗਾਂਧੀ ਦੀ 154ਵੀਂ ਜਯੰਤੀ ਨੂੰ ਰਾਸ਼ਟਰੀ ਪੱਧਰ `ਤੇ …