Wednesday, February 28, 2024

ਖ਼ਾਲਸਾ ਕਾਲਜ ਵੂਮੈਨ ਦੀਆਂ ਵਿਦਿਆਰਥਣਾਂ ਦਾ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 8 ਦਸੰਬਰ (ਸੁਖਬੀਰ ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੁਮੈਨ ਦੀਆਂ ਖਿਡਾਰਨਾਂ ਨੇ ਫੁੱਟਬਾਲ, ਸੌਫ਼ਟਬਾਲ, ਹੈਂਡਬਾਲ, ਕਬੱਡੀ ਅਤੇ ਅਥਲੈਟਿਕਸ ਆਦਿ ਖੇਡਾਂ ’ਚ ਪੁਜ਼ੀਸ਼ਨਾਂ ਹਾਸਲ ਕਰਕੇ ਕਾਲਜ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ।ਕਾਲਜ ਪਿੰ੍ਰਸੀਪਲ ਡਾ. ਸੁਰਿੰਦਰ ਕੌਰ ਨੇ ਵਿਦਿਆਰਥਣਾਂ ਦੀ ਇਸ ਉਪਲੱਬਧੀ ’ਤੇ ਟੀਮ, ਕੋਚ ਅਤੇ ਅਧਿਆਪਕ ਦੀ ਮਿਹਨਤ ਦੀ ਸ਼ਲਾਘਾ ਕਰਦਿਆਂ ਭਵਿੱਖ ’ਚ ਹੋਰ ਸਫ਼ਲਤਾ ਲਈ ਪ੍ਰੇਰਿਤ ਕੀਤਾ।
ਉਨ੍ਹਾਂ ਦੱਸਿਆ ਕਿ ਕਾਲਜ ਨੇ ਮੁਹਾਲੀ (ਫੁੱਟਬਾਲ), ਲੁਧਿਆਣਾ (ਸਾਫਟਬਾਲ ਅਤੇ ਹੈਂਡਬਾਲ), ਪਟਿਆਲਾ (ਕਬੱਡੀ) ਅਤੇ ਸੰਗਰੂਰ (ਅਥਲੈਟਿਕਸ) ਵਿਖੇ ਹੋਏ ਖੇਡ ਵਤਨ ਪੰਜਾਬ ਦੀਆਂ ’ਚ ਫੁੱਟਬਾਲ, ਸਾਫਟਬਾਲ ਅਤੇ ਅਥਲੈਟਿਕਸ ’ਚ ਪਹਿਲਾ ਅਤੇ ਹੈਂਡਬਾਲ ’ਚ ਦੂਜਾ ਅਤੇ ਕਬੱਡੀ ’ਚ ਤੀਜਾ ਸਥਾਨ ਹਾਸਲ ਕੀਤਾ।

Check Also

ਡੀ.ਏ.ਵੀ ਪਬਲਿਕ ਸਕੂਲ ਨੇ ਚੰਦਰ ਸ਼ੇਖਰ ਅਜ਼ਾਦ ਦੀ ਸ਼ਹਾਦਤ ਨੂੰ ਕੀਤਾ ਯਾਦ

ਅੰਮ੍ਰਿਤਸਰ, 27 ਫਰਵਰੀ (ਜਗਦੀਪ ਸਿੰਘ) – ਮਹਾਨ ਅਜ਼ਾਦੀ ਘੁਲਾਟੀਏ ਚੰਦਰ ਸ਼ੇਖਰ ਅਜ਼ਾਦ ਨੂੰ ਸ਼ਰਧਾਂਜਲੀ ਭੇਂਟ …