Wednesday, January 15, 2025

ਉਰਦੂ ਦੀ ਸਿਖਲਾਈ ਲਈ ਉਰਦੂ ਆਮੋਜ਼ ਕਲਾਸ ਦਾ ਦਾਖ਼ਲਾ 6 ਜਨਵਰੀ ਤੱਕ

ਅੰਮ੍ਰਿਤਸਰ, 20 ਦਸੰਬਰ (ਸੁਖਬੀਰ ਸਿੰਘ) – ਡਾ. ਪਰਮਜੀਤ ਸਿੰਘ ਕਲਸੀ ਜ਼ਿਲ੍ਹਾ ਭਾਸ਼ਾ ਅਫਸਰ ਨੇ ਕਿਹਾ ਹੈ ਕਿ ਭਾਸ਼ਾ ਵਿਭਾਗ ਪੰਜਾਬ ਵੱਲੋਂ ਜ਼ਿਲ੍ਹਾ ਪੱਧਰ ‘ਤੇ ਉਰਦੂ ਦੀ ਮੁਫ਼ਤ ਪੜਾਈ ਕਰਾਉਣ ਲਈ ਉਰਦੂ ਆਮੋਜ਼ ਕਲਾਸ ਦਾ ਨਵਾਂ ਦਾਖਲਾ ਜ਼ਿਲ੍ਹਾ ਭਾਸ਼ਾ ਅਫਸਰ ਅੰਮ੍ਰਿਤਸਰ ਦੇ ਦਫਤਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਕਮਰਾ ਨੰ: 301 ਤੀਸਰੀ ਮੰਜਿਲ ਅੰਮ੍ਰਿਤਸਰ ਵਿਖੇ 2 ਜਨਵਰੀ 2023 ਤੋਂ ਸ਼ੁਰੂ ਹੋਵੇਗਾ ਅਤੇ 6 ਜਨਵਰੀ 2023 ਤੱਕ ਜਾਰੀ ਰਹੇਗਾ।
ਜਿਲ੍ਹਾ ਭਾਸ਼ਾ ਅਫਸਰ ਨੇ ਦੱਸਿਆ ਕਿ ਇਸ ਕੋਰਸ ਦੀ ਮਿਆਦ 6 ਮਹੀਨੇ ਹੋਵੇਗੀ ਅਤੇ ਭਾਸ਼ਾ ਵਿਭਾਗ ਵੱਲੋਂ ਇਹ ਸਿਖਲਾਈ ਮੁਫ਼ਤ ਦਿੱਤੀ ਜਾਂਦੀ ਹੈ।ਇਸ ਕੋਰਸ ਲਈ ਸ਼ਾਮ 5.15 ਤੋਂ 6.15 ਵਜੇ ਤੱਕ ਦਫਤਰੀ ਕੰਮ ਵਾਲੇ ਦਿਨ ਕਲਾਸਾਂ ਲਗਾਈਆਂ ਜਾਂਦੀਆਂ ਹਨ।ਕੋਰਸ ਵਿੱਚ ਆਮ ਕਾਰੋਬਾਰੀ ਵਿਅਕਤੀ, ਘਰੇਲੂ ਕੰਮ ਕਰਨ ਵਾਲਾ, ਸਰਕਾਰੀ, ਗੈਰ ਸਰਕਾਰੀ ਵਿਅਕਤੀ ਦਾਖਲਾ ਲੈ ਸਕਦਾ ਹੈ।ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਜਿਥੇ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਤਨਦੇਹੀ ਨਾਲ ਯਤਨ ਕਰ ਰਹੀ ਹੈ ਉਥੇ ਉਰਦੂ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਲਈ ਕਈ ਸਾਲਾਂ ਤੋਂ ਇਹ ਕੋਰਸ ਚਲਾ ਰਹੀ ਹੈ।ਉਰਦੂ ਸਿੱਖਣ ਲਈ ਜਿਥੇ ਘਰੇਲੂ ਕਾਰੋਬਾਰੀ ਵਿਅਕਤੀ ਆਉਦੇਂ ਹਨ, ਉਥੇ ਡਾਕਟਰ, ਵਕੀਲ, ਵਸੀਕਾ ਨਵੀਸ, ਪਟਵਾਰੀ ਮਾਲ ਵਿਭਾਗ ਦੇ ਅਧਿਕਾਰੀ ਤੇ ਸਾਹਿਤਕਾਰ ਵੀ ਇਹ ਸਿਖਲਾਈ ਕੋਰਸ ਕਰਦੇ ਹਨ।

 

Check Also

ਲਾਇਨਜ਼ ਕਲੱਬ ਸੰਗਰੂਰ ਰਾਇਲ ਨੇ ਮਨਾਇਆ ਲੋਹੜੀ ਦਾ ਤਿਉਹਾਰ

ਸੰਗਰੂਰ, 14 ਜਨਵਰੀ (ਜਗਸੀਰ ਲੌਂਗੋਵਾਲ) – ਲਾਇਨਜ਼ ਕਲੱਬ ਸੰਗਰੂਰ ਰਾਇਲ ਨੇ ਕਲੱਬ ਦੇ ਪ੍ਰਧਾਨ ਰਾਜੀਵ …