Wednesday, January 15, 2025

ਝੋਨੇ ਹੇਠੋਂ ਰਕਬਾ ਕੱਢ ਕੇ ਬਾਸਮਤੀ ਹੇਠ ਲਿਆਉਣ ਲਈ ਵਿਭਾਗ ਨੇ ਕਮਰ ਕੱਸੀ

ਵਧੀਕ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਖੇਤੀਬਾੜੀ ਵਿਭਾਗ ਨੇ ਕੀਤੀ ਮੀਟਿੰਗ

ਅੰਮ੍ਰਿਤਸਰ, 20 ਦਸੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਖੇਤੀ ਵਿਭਿੰਨਤਾ ਲਈ ਕੀਤੀ ਜਾ ਰਹੀ ਪਹਿਲਕਦਮੀ ਤਹਿਤ ਅੱਜ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਅੰਮ੍ਰਿਤਸਰ ਵਿਖੇ ਵਧੀਕ ਡਿਪਟੀ ਕਮਿਸ਼ਨਰ (ਜ) ਸੁਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਫਸਲੀ ਵਿਭਿੰਨਤਾ ਵਿਸ਼ੇ ਅਧੀਨ ਇੱਕ ਅਹਿਮ ਮੀਟਿੰਗ ਹੋਈ।
ਇਸ ਮੀਟਿੰਗ ਵਿੱਚ ਡਾਇਰੈਕਟੋਰੇਟ ਖੇਤੀਬਾੜੀ ਪੰਜਾਬ ਤੋਂ ਡਾ: ਰਾਜ ਕੁਮਾਰ ਸੰਯੁਕਤ ਡਾਇਰੈਕਟਰ ਖੇਤੀਬਾੜੀ (ਪੌਦਾ ਸੁਰੱਖਿਆ) ਉਚੇਚੇ ਤੌਰ ‘ਤੇ ਸ਼ਾਮਲ ਹੋਏ।ਪਰਮਲ ਝੋਨੇ ਹੇਠੋਂ ਰਕਬਾ ਕੱਢ ਕੇ ਬਾਸਮਤੀ ਕਿਸਮਾਂ ਹੇਠ ਲਿਆਉਣ ਸਬੰਧੀ ਇਸ ਸਮੇਂ ਵਿਚਾਰ ਚਰਚਾ ਕੀਤੀ ਗਈ।ਮੁੱਖ ਖੇਤੀਬਾੜੀ ਅਫਸਰ ਅੰਮ੍ਰਿਤਸਰ ਜਤਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਸਰਹੱਦੀ ਜਿਲਿਆਂ ਅੰਮ੍ਰਿਤਸਰ, ਗੁਰਦਾਸਪੁਰ, ਤਰਨ ਤਾਰਨ ਆਦਿ ਦਾ ਵਾਤਾਵਰਣ ਬਾਸਮਤੀ ਦੀ ਕਾਸ਼ਤ ਲਈ ਬਹੁਤ ਹੀ ਢੁੱਕਵਾਂ ਹੈ।ਇਸ ਖਿੱਤੇ ਵਿੱਚ ਪੈਦਾ ਕੀਤੀ ਬਾਸਮਤੀ ਵਿੱਚ ਬਹੁਤ ਹੀ ਖੁਸ਼ਬੂਦਾਰ ਅਰੋਮਾ ਵਿਕਸਿਤ ਹੁੰਦਾ ਹੈ। ਬਾਸਮਤੀ ਕਿਸਮਾਂ ਦੀ ਕਾਸ਼ਤ ਕਰਨ ਨਾਲ ਧਰਤੀ ਹੇਠਲੇ ਪਾਣੀ ਦੀ ਬੱਚਤ ਹੁੰਦੀ ਹੈ ਅਤੇ ਇਸ ਫਸਲ ਦੀ ਐਕਸਪੋਰਟ ਹੋਣ ਕਾਰਨ ਸੂਬੇ ਦੇ ਕਿਸਾਨਾਂ ਨੂੰ ਵਧੇਰੇ ਆਰਥਿਕ ਲਾਭ ਹੁੰਦਾ ਹੈ।
ਪੰਜਾਬ ਰਾਈਸ ਮਿੱਲਰਜ਼ ਅਤੇ ਐਕਸਪੋਰਟ ਐਸੋਸੀਏਸ਼ਨ ਤੋਂ ਡਾਇਰੈਕਟਰ ਸ਼ਰੀ ਅਸ਼ੋਕ ਸੇਠੀ, ਅਰਵਿੰਦਰਪਾਲ ਸਿੰਘ, ਆਸ਼ੀਸ਼ ਅਰੋੜਾ ਅਤੇ ਅਮਿਤ ਮਰਵਾਹਾ ਵੀ ਮੀਟਿੰਗ ਵਿੱਚ ਹਾਜ਼ਰ ਸਨ।ਜਿੰਨਾਂ ਨੇ ਬਾਸਮਤੀ ਦੀ ਐਕਸਪੋਰਟ ਸਬੰਧੀ ਪੈਸਟੀਸਾਈਡ ਰੈਜੀਡਿਊ ਕਾਰਨ ਆ ਰਹੀਆਂ ਸਮੱਸਿਆਵਾਂ ਸਬੰਧੀ ਅਧਿਕਾਰੀਆਂ ਨੂੰ ਜਾਣੂ ਕਰਵਾਇਆ।ਉਹਨਾ ਕਿਹਾ ਕਿ ਅੰਤਰਰਾਸ਼ਟਰੀ ਮੰਡੀ ਵਿੱਚ ਹਰ ਸਾਲ ਬਾਸਮਤੀ ਚੌਲਾਂ ਦੀ ਮੰਗ ਵਿੱਚ 10% ਵਾਧਾ ਹੁੰਦਾ ਹੈ ਅਤੇ ਉਹਨਾਂ ਮੰਗ ਕੀਤੀ ਕਿ ਅਗਲੇ ਸੀਜ਼ਨ ਦੌਰਾਨ ਬਾਸਮਤੀ ਦੀ ਕਾਸ਼ਤ ਹੇਠ ਹੋਰ ਰਕਬਾ ਲਿਆਂਦਾ ਜਾਵੇ ਤਾਂ ਜੋ ਅੰਤਰਰਾਸ਼ਟਰੀ ਅਤੇ ਲੋਕਲ ਮੰਗ ਨੂੰ ਪੂਰਿਆਂ ਕੀਤਾ ਜਾ ਸਕੇ।ਵਧੀਕ ਡਿਪਟੀ ਕਮਿਸ਼ਨਰ ਸੁਰਿੰਦਰ ਸਿੰਘ ਨੇ ਮੁੱਖ ਖੇਤੀਬਾੜੀ ਅਫਸਰ ਨੂੰ ਕਿਹਾ ਕਿ ਸਾਉਣੀ 2023 ਦੌਰਾਨ ਜਿਲ੍ਹਾ ਅੰਮ੍ਰਿਤਸਰ ਵਿੱਚ 1.25 ਲੱਖ ਹੈਕ ਰਕਬਾ ਬਾਸਮਤੀ ਹੇਠ ਲਿਆਉਣ ਦਾ ਟੀਚਾ ਮਿਥਿਆ ਜਾਵੇ।
ਇਸ ਮੀਟਿੰਗ ਵਿੱਚ, ਡਾ: ਤਜਿੰਦਰ ਸਿੰਘ ਖੇਤੀਬਾੜੀ ਅਫਸਰ, ਡਾ: ਰਮਨ ਕੁਮਾਰ ਵਿਸ਼ਾ ਵਸਤੂ ਮਾਹਿਰ (ਪੀਪੀ) ਅੰਮਿ੍ਰਤਸਰ, ਡਾ: ਪਰਜੀਤ ਸਿੰਘ, ਡਾ: ਰਸ਼ਪਾਲ ਸਿੰਘ (ਏ.ਡੀ.ੳ) ਵੀ ਮੌਜ਼ੂਦ ਸਨ।

Check Also

ਲਾਇਨਜ਼ ਕਲੱਬ ਸੰਗਰੂਰ ਰਾਇਲ ਨੇ ਮਨਾਇਆ ਲੋਹੜੀ ਦਾ ਤਿਉਹਾਰ

ਸੰਗਰੂਰ, 14 ਜਨਵਰੀ (ਜਗਸੀਰ ਲੌਂਗੋਵਾਲ) – ਲਾਇਨਜ਼ ਕਲੱਬ ਸੰਗਰੂਰ ਰਾਇਲ ਨੇ ਕਲੱਬ ਦੇ ਪ੍ਰਧਾਨ ਰਾਜੀਵ …