ਅੰਮ੍ਰਿਤਸਰ, 30 ਦਸੰਬਰ (ਸੁਖਬੀਰ ਸਿੰਘ) – ਨਵੇਂ ਸਾਲ ਦੀ ਆਮਦ ‘ਤੇ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਜਸਕਰਨ ਸਿੰਘ ਆਈ.ਪੀ.ਐਸ ਦੀਆਂ ਹਦਾਇਤਾਂ ਅਨੁਸਾਰ ਕਮਿਸ਼ਨਰੇਟ ਅੰਮ੍ਰਿਤਸਰ ਵਿਖੇ ਪੁੱਖਤਾ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।ਕਮਿਸ਼ਨਰੇਟ ਅੰਮ੍ਰਿਤਸਰ ਪੁਲਿਸ ਵਲੋਂ ਜਾਰੀ ਪ੍ਰੈਸ ਨੋਟ ਵਿੱਚ ਪੁਲਿਸ ਅਧਿਕਾਰੀ ਨੇ ਕਿਹਾ ਹੈ ਕਿ ਨਵੇਂ ਸਾਲ ਦੀ ਆਮਦ ‘ਤੇ ਸ਼੍ਰੀ ਦਰਬਾਰ ਸਾਹਿਬ ਵਿਖੇ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਗਿਣਤੀ ‘ਚ ਸ਼ਰਧਾਲੂ ਆਉਂਦੇ ਹਨ।ਇਸ ਕਰਕੇ ਸ਼੍ਰੀ ਦਰਬਾਰ ਸਾਹਿਬ ਵੱਲ ਆਉਣ ਜਾਣ ਵਾਲੇ ਰਸਤਿਆਂ ‘ਤੇ ਪੈਟਰੋਲਿੰਗ ਪਾਰਟੀਆਂ ਤੇ ਨਾਕੇ ਲਗਵਾਏ ਗਏ ਹਨ।
ਉਨਾਂ ਕਿਹਾ ਕਿ ਸ਼ਹਿਰ ਦੇ ਰਣਜੀਤ ਐਵਨਿਊ ਤੇ ਲਾਰੈਂਸ ਰੋਡ ਦੇ ਖੇਤਰ ਵਿੱਚ ਨਵਾਂ ਸਾਲ ਬੜੀ ਧੁੂਮ-ਧਾਮ ਨਾਲ ਮਨਾਇਆ ਜਾਂਦਾ ਹੈ, ਜਿਸ ਕਰਕੇ ਇਹਨਾਂ ਏਰੀਏ ਵਿੱਚ ਵੀ ਪੁਲਿਸ ਪ੍ਰਸ਼ਾਸ਼ਨ ਵਲੋਂ ਸੁਰੱਖਿਆ ਦੇ ਪੁੱਖਤਾ ਪ੍ਰਬੰਧ ਕੀਤੇ ਗਏ ਹਨ।ਕਮਿਸ਼ਨਰੇਟ ਅੰਮ੍ਰਿਤਸਰ ਵਿਖੇ ਜ਼ੋਨ ਵਾਈਜ਼ ਕਾਨੂੰਨ ਵਿਵੱਸਥਾ ਦੀ ਸਥਿਤੀ ਨੂੰ ਹਰ ਪੱਖੋਂ ਕਾਇਮ ਰੱਖਣ ਲਈ 75 ਨਾਕੇ ਅਤੇ ਪੈਟਰੋਲਿੰਗ ਪਾਰਟੀਆਂ ਵੀ ਲਗਾਈਆਂ ਗਈਆਂ ਹਨ।ਉਨਾਂ ਆਮ ਜਨਤਾ ਨੂੰ ਅਪੀਲ ਕੀਤੀ ਕਿ 31 ਦਸੰਬਰ 2022 ਨੂੰ ਕੋਈ ਵੀ ਵਿਅਕਤੀ ਸ਼ਹਿਰ ਵਿੱਚ ਹਥਿਆਰ ਲੈ ਕੇ ਨਹੀ ਘੁੰਮੇਗਾ ਤੇ ਨਾ ਹੀ ਕਿਸੇ ਹੋਟਲ ਰੈਸਟੋਰੈਂਟ ‘ਚ ਹਥਿਆਰ ਲੈ ਕੇ ਜਾਵੇਗਾ।ਇਸ ਤੋਂ ਇਲਾਵਾ ਕੋਈ ਵੀ ਵਿਅਕਤੀ ਗੱਡੀਆਂ ਵਿੱਚ ਸ਼ਰਾਬ ਦਾ ਸੇਵਨ ਨਾ ਕਰੇ ਅਤੇ ਨਾ ਹੀ ਉੱਚੀ-ਉੱਚੀ ਗਾਣੇ ਲਗਾ ਕੇ ਸ਼ੋਰ ਸ਼ਰਾਬਾ/ਹੁਲੜਬਾਜ਼ੀ ਕੀਤੀ ਜਾਵੇ।ਜੋ ਵਿਅਕਤੀ ਗੱਡੀਆਂ ਵਿੱਚ ਸ਼ਰਾਬ ਪੀ ਕੇ ਜਾਂ ਉੱਚੀ-ਉੱਚੀ ਗਾਣੇ ਲੱਗਾ ਕੇ ਸ਼ੋਰ ਸ਼ਰਾਬਾ ਕਰਨਗੇ, ਉਹਨਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ।ਉਨਾਂ ਹੋਟਲ, ਰੈਸਟੋਰੈਂਟ ਤੇ ਕਲੱਬ ਆਦਿ ਦੇ ਮਾਲਕਾਂ/ਮੈਨੇਜਰ ਨੂੰ ਵੀ ਅਪੀਲ ਕੀਤੀ ਕਿ ਉਹ ਨਿਰਧਾਰਿਤ ਸਮੇਂ ‘ਤੇ ਆਪਣੇ ਹੋਟਲ, ਰੈਸਟੋਰੈਂਟ ਤੇ ਕਲੱਬ ਆਦਿ ਬੰਦ ਕਰਨ।ਉਨਾਂ ਕਿਹਾ ਕਿ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਸ਼ਹਿਰ ਵਾਸੀਆ ਨੂੰ ਨਵੇਂ ਸਾਲ ਦੀਆਂ ਸ਼ੁੱਭਕਾਮਨਾਵਾ ਦਿੰਦਾ ਹੈ ਤੇ ਇਹ ਨਵਾਂ ਸਾਲ 2023 ਸਾਰੇ ਸ਼ਹਿਰ ਵਾਸੀਆਂ ਲਈ ਖੁਸ਼ੀਆਂ ਤੇ ਪਿਆਰ ਭਰਿਆ ਹੋਵੇ।
Check Also
ਨਿਗਮ ਕਮਿਸ਼ਨਰ ਵਲੋਂ ਸ਼ਹਿਰ ਦੀਆਂ ਸੜਕਾਂ ਦੀ ਸਫਾਈ ਵਿਵਸਥਾ ਲਈ ਅਚਨਚੇਤ ਚੈਕਿੰਗ
ਅੰਮ੍ਰਿਤਸਰ, 24 ਮਈ (ਜਗਦੀਪ ਸਿੰਘ) – ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਸ਼ਹਿਰ ਦਾ ਦੌਰਾ ਕੀਤਾ …