ਜੰਡਿਆਲਾ ਗੁਰੂ 12 ਦਸੰਬਰ (ਹਰਿੰਦਰਪਾਲ ਸਿੰਘ) – ਪੰਜਾਬ ਸਰਕਾਰ ਵਲੋਂ ਮਾਰਕੀਟ ਕਮੇਟੀਆ ਦੇ ਨਿਯੁੱਕਤ ਕੀਤੇ ਚੇਅਰਮੈਨਾਂ ਦੀ ਲੜੀ ਵਿਚੋਂ ਗਹਿਰੀ ਮੰਡੀ ਜੰਡਿਆਲਾ ਗੁਰੂ ਮਾਰਕੀਟ ਕਮੇਟੀ ਦਾ ਮਨਜੀਤ ਸਿੰਘ ਨੂੰ ਚੇਅਰਮੈਨ ਅਤੇ ਸੁਰਜੀਤ ਸਿੰਘ ਕੰਗ ਨੂੰ ਉੱਪ ਚੇਅਰਮੈਨ ਨਿਯੁਕਤ ਕੀਤਾ ਗਿਆ। ਅੱਜ ਸੁਰਜੀਤ ਸਿੰਘ ਕੰਗ ਨੂੰ ਉਹਨਾ ਦੇ ਦਫ਼ਤਰ ਵਧਾਈ ਦੇਣ ਵਾਲਿਆ ਦਾ ਤਾਂਤਾ ਲੱਗਾ ਰਿਹਾ ਅਤੇ ਉਹਨਾ ਦੇ ਪ੍ਰਸਸੰਕਾ ਵਲੋਂ ਮੂੰਹ ਮਿੱਠਾ ਕਰਵਾਇਆ ਗਿਆ।ਇਸ ਮੋਕੇ ਕੰਗ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ, ਪ੍ਰਧਾਨ ਸੁਖਬੀਰ ਸਿੰਘ ਬਾਦਲ, ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਹਲਕਾ ਵਿਧਾਇਕ ਬਲਜੀਤ ਸਿੰਘ ਜਲਾਲਉਸਮਾਂ ਵਲੋਂ ਉਹਨਾ ਦੀਆ ਸੇਵਾਵਾਂ ਨੂੰ ਦੇਖਦੇ ਹੋਏ ਜੋ ਹੁਣ ਮਾਰਕੀਟ ਕਮੇਟੀ ਦੀ ਜਿੰਮੇਵਾਰੀ ਸੋਂਪੀ ਹੈ ਉਸ ਲਈ ਉਹ ਤਨ, ਮਨ, ਧਨ, ਨਾਲ ਹਮੇਸ਼ਾ ਸੇਵਾ ਕਰਦੇ ਰਹਿਣਗੇ। ਉਹਨਾ ਨੇ ਇਸ ਸੇਵਾ ਲਈ ਸਮੂਹ ਅਕਾਲੀ ਵਰਕਰਾਂ, ਆਗੂਆਂ ਅਤੇ ਅਕਾਲ ਪੁਰਖ ਦਾ ਸ਼ੁਕਰਾਨਾ ਅਦਾ ਕੀਤਾ।ਇਸ ਮੋਕੇ ਉਹਨਾ ਨੂੰ ਵਧਾਈ ਦੇਣ ਵਾਲਿਆ ਵਿਚ ਗੁਰਦਿਆਲ ਸਿੰਘ ਸਮਰਾ ਪ੍ਰਧਾਨ ਸ਼ੈਲਰ ਐਸੋਸੀਏਸ਼ਨ, ਸੁਰਿੰਦਰ ਸਿੰਘ ਕਾਲੜਾ ਮੀਤ ਪ੍ਰਧਾਨ, ਕੁਲਦੀਪ ਸਿੰਘ ਏਕਲਗੱਡਾ, ਵਰਿੰਦਰ ਸੂਰੀ ਸਰਸਵਤੀ ਹੈੱਲਥ ਕਲੱਬ, ਹੀਰਾ ਸਿੰਘ, ਸੁਰਿੰਦਰ ਕੁਮਾਰ ਬਿੱਟੀ, ਪ੍ਰਦੀਪ ਸਿੰਘ, ਜਸਪਾਲ ਸਿੰਘ ਬੱਬੂ, ਕੰਵਲਬੀਰ ਸਿੰਘ ਸੇਠ, ਸੁਰਿੰਦਰਪਾਲ ਨੀਟਾ, ਨਿਸ਼ਾਨ ਸਿੰਘ ਗਦਲੀ ਆਦਿ ਹਾਜ਼ਿਰ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …