ਮੰਤਰੀ ਅਨਿਲ ਜੋਸ਼ੀ ਦੇ ਯਤਨਾਂ ਸਦਕਾ ਉਜੜਿਆ ਚਿਲਡਰਨ ਪਾਰਕ ਮੁੜ ਹੋਵੇਗਾ ਆਬਾਦ
ਅੰਮ੍ਰਿਤਸਰ, 12 ਦਸੰਬਰ (ਰੋਮਿਤ ਸ਼ਰਮਾ) -ਸਥਾਨਕ ਸਰਕਾਰਾਂ, ਡਾਕਟਰੀ ਸਿਖਿਆ ਤੇ ਖੋਜ ਮੰਤਰੀ ਸ਼੍ਰੀ ਅਨਿਲ ਜੋਸ਼ੀ ਵਲੋਂ ਕੰਪਨੀ ਪਾਰਕ ਸਥਿਤ ਚਿਲਡ੍ਰਨ ਪਾਰਕ ਵਾਸਤੇ ਇਕ ਕਰੋੜ ਚਾਲੀ ਲੱਖ ਰੁਪੇ ਦੇ ਕੰਮਾਂ ਨੂੰ ਦਿਤੀ ਹਰੀ ਝੰਡੀ ।ਜਿਸ ਵਿਚ ਪੰਜਾ ਲੱਖ ਰੁਪਏ ਦੀਆਂ ਚਿਲਡਰਨ ਗੇਮਸ ਲਗਾਈਆਂ ਜਾਣਗੀਆਂ।ਫੁੱਟਪਾਥ, ਵਾਟਰ ਬਾਡੀ ਨੂੰ ਠੀਕ ਕਰਨ ਦੇ ਕੰਮ, ਵਧੀਆ ਘਾਹ ਲਗਾਉਣ ਦਾ ਤੇ ਪਾਰਕ ਦੀ ਚਾਰ ਦੀਵਾਰੀ ਕਰਨ ਦਾ ਅਤੇ ਸੁੰਦਰ ਲਾਈਟਾਂ ਲਗਾ ਕੇ ਪਾਰਕ ਨੂੰ ਹਰਾ-ਭਰਾ ਕਰਕੇ ਨੁਹਾਰ ਬਦਲ ਦਿਤੀ ਜਾਵੇਗੀ।ਮੰਤਰੀ ਅਨਿਲ ਜੋਸ਼ੀ ਨੇ ਕਿਹਾ ਕਿ ਆਉਣ ਵਾਲੀ ਪੀੜੀ ਦੇਸ਼ ਦਾ ਭਵਿਖ ਹੈ ਅਤੇ ਜੇ ਕਰ ਬਚੇ ਖੁਸ਼ ਹਨ ਤਾਂ ਸਾਰਾ ਸੰਸਾਰ ਖੁਸ਼ ਹੈ ਲ. ਮੰਤਰੀ ਅਨਿਲ ਜੋਸ਼ੀ ਵੱਲੋਂ ਕੰਪਨੀ ਬਾਗ ਵਿਖੇ 3 ਕਰੋੜ ਰੁਪਏ ਦੇ ਹੋਰ ਵਿਕਾਸ ਕੰਮਾਂ ਦਾ ਐਲਾਨ ਕੀਤਾ ਗਿਆ।ਜਿਸ ਵਿਚ ਚਿਲਡਰਨ ਪਾਰਕ ਦੇ ਨਾਲ ਹੀ ਵਿਸ਼ਵ ਪਦਰੀ ਮਿਉਜ਼ੀਕਲ ਫਾਊਟਨ ਲਗਾਇਆ ਜਾਏਗਾ ਜਿਸ ਨੂੰ ਦੇਖਣ ਲਈ ਦੂਰ ਦੂਰ ਤੋ ਲੋਕ ਆਇਆ ਕਰਨਗੇ।ਉਥੇ ਆਏ ਮੋਜੂਦ ਜਨਤਾ ਨੇ ਮੰਤਰੀ ਜੀ ਦੇ ਇਸ ਉਪਰਾਲੇ ਦੀ ਬਹੁਤ ਸ਼ਲਾਗਾ ਕੀਤੀ ਅਤੇ ਬਹੁਤ ਸਾਰੇ ਲੋਕ ਇਹ ਕਹਿ ਰਹੇ ਸਨ ਕਿ ਅਗਰ ਮੰਤਰੀ ਜੋਸ਼ੀ ਨਾ ਹੁੰਦਾ ਤਾਂ ਕੰਪਨੀ ਬਾਗ ਦੀ ਹਾਲਤ ਤਰਸ ਯੋਗ ਹੋ ਜਾਣੀ ਸੀ।ਉਥੇ ਆਏ ਬਚਿਆ ਅਤੇ ਲੋਕਾਂ ਨੇ ਮੰਤਰੀ ਜੀ ਦਾ ਬਹੁਤ ਧੰਨਵਾਦ ਕੀਤਾ।ਮੰਤਰੀ ਜੀ ਵਲੋਂ ਚਿਲਡਰਨ ਪਾਰਕ ਦੀ ਦੇਖ ਰੇਖ ਅੰਮ੍ਰਿਤਸਰ ਨਗਰ ਸੁਧਾਰ ਟਰੱਸਟ ਨੂੰ ਸੋਂਪੀ ਗਈ।ਉਚੇਚੇ ਤੋਰ ਤੇ ਐਸ.ਸੀ. ਨਗਰ ਸੁਧਾਰ ਟਰਸਟ, ਐਕਸੀਐਨ ਰਾਜੀਵ ਸੇਕੜੀ ਇਸ ਦੀ ਦੇਖ ਰੇਖ ਵੱਲ ਧਿਆਨ ਦੇਣਗੇ।
ਇਸ ਮੋਕੇ ਤੇ ਮੇਅਰ ਬਖਸ਼ੀ ਰਾਮ ਅਰੋੜਾ, ਕਮਿਸ਼ਨਰ ਕਾਰਪੋਰੇਸ਼ਨ ਪ੍ਰਦੀਪ ਸਭਰਵਾਲ, ਆਰ.ਪੀ. ਮੈਣੀ, ਬਲਦੇਵ ਰਾਜ ਬਗਾ, ਕੋਂਸਲਰ ਸੁਖਮਿੰਦਰ ਸਿੰਘ ਪਿੰਟੂ, ਪ੍ਰਿਤਪਾਲ ਸਿੰਘ ਫੋਜੀ, ਅਮਨਦੀਪ ਏਰੀ, ਮਾਨਵ ਤਨੇਜਾ, ਡਾ ਸੁਬਾਸ਼ ਪਪੂ, ਵਿਕੀ ਐਰੀ, ਅਮਨ ਚੰਦੀ, ਅਸ਼ੋਕ ਪਹਲਵਾਨ, ਜਸਪ੍ਰੀਤ ਸਿੰਘ ਅਰੋੜਾ, ਅਨੂਪ, ਹਰਿੰਦਰ ਮਜੀਠੀਆ, ਅੰਮ੍ਰਿਤਸਰ ਕੱਲਬ ਤੋਂ ਬੋਬੀ ਕੁਮਾਰ ਤੇ ਲਾਲੀ ਚੰਡੋਕ ਆਪਣੇ ਸਾਥੀਆ ਸਮੇਤ, ਲਮਸਨ ਕਲਬ ਤੋਂ ਰੂਬੀ ਜੀ ਆਪਣੇ ਸਾਥਿਆ ਨਾਲ ਅਤੇ ਸਰਵਿਸ ਕੱਲਬ ਤੋ ਛਿਨਾ ਜੀ, ਸੁਬਾਸ਼ ਅਰੋੜਾ ਤੇ ਲਿਟਲ ਆਪਣੇ ਸਾਥਿਆ ਸਮੇਤ ਮੋਜੂਦ ਸਨ ।