Sunday, March 23, 2025

ਜਿਲ੍ਹਾ ਮੈਜਿਸਟਰੇਟ ਵਲੋਂ ਜਿਲ੍ਹੇ ਵਿੱਚ ਲੱਗੀਆਂ ਸਟਰੀਟ ਲਾਇਟਾਂ ਚਾਲੂ ਕਰਵਾਉਣ ਦੀ ਹਦਾਇਤ

ਅੰਮ੍ਰਿਤਸਰ, 4 ਜਨਵਰੀ (ਸੁਖਬੀਰ ਸਿੰਘ) – ਧੁੰਦ ਦੇ ਸੀਜਨ ਵਿਚ ਜਿਲ੍ਹੇ ਦੇ ਵੱਖ-ਵੱਖ ਸਥਾਨਾਂ ‘ਤੇ ਬੰਦ ਪਈਆਂ ਸਟਰੀਟ ਲਾਇਟਾਂ ਦਾ ਗੰਭੀਰ ਨੋਟਿਸ ਲੈਂਦੇ ਜਿਲ੍ਹਾ ਮੈਜਿਸਟਰੇਟ ਹਰਪ੍ਰੀਤ ਸਿੰਘ ਸੂਦਨ ਨੇ ਸਾਰੇ ਵਿਭਾਗ, ਜਿੰਨਾ ਵੱਲੋਂ ਇਹ ਲਾਇਟਾਂ ਲਗਾਈਆਂ ਗਈਆਂ ਹਨ ਜਾਂ ਜਿੰਨਾਂ ਦੀ ਜ਼ਿੰਮੇਵਾਰੀ ਇੰਨਾਂ ਲਾਇਟਾਂ ਨੂੰ ਚਾਲੂ ਰੱਖਣ ਦੀ ਹੈ, ਉਨਾਂ ਨੂੰ ਹਦਾਇਤ ਕੀਤੀ ਹੈ ਕਿ ਤਰੁੰਤ ਇੰਨਾ ਲਾਇਟਾਂ ਦੀ ਰਿਪੇਅਰ ਆਦਿ ਕਰਕੇ ਚਾਲੂ ਕੀਤਾ ਜਾਵੇ।ਆਪਣੇ ਹੁਕਮਾਂ ਵਿਚ ਉਨਾਂ ਕਿਹਾ ਕਿ ਕਈ ਵਾਰ ਤਾਂ ਇਹ ਲਾਇਟਾਂ ਕੇਵਲ ਸਵਿੱਚ ਆਨ ਨਾ ਕਰਨ ਹੀ ਬੰਦ ਹੁੰਦੀਆਂ ਹਨ, ਜਦ ਕਿ ਇੰਨਾ ਦਾ ਜਗਣਾ ਆਮ ਜਨਤਾ ਦੀ ਸੁਰੱਖਿਆ ਲਈ ਬੇਹੱਦ ਜ਼ਰੂਰੀ ਹੈ।ਉਨਾਂ ਕਿਹਾ ਕਿ ਅੱਜ ਜਦੋਂ ਮੌਸਮ ਦੀ ਖਰਾਬੀ ਕਾਰਨ ਅੱਖਾਂ ਦੂਰ ਤੱਕ ਵੇਖਣ ਤੋਂ ਅਸਮਰੱਥ ਹਨ, ਤਾਂ ਰਾਤ ਨੂੰ ਜੱਗਦੀਆਂ ਇਹ ਸਟਰੀਟ ਲਾਇਨਾਂ ਕਾਫੀ ਹੱਦ ਤੱਕ ਮੁਸਾਫਿਰ ਨੂੰ ਸਹੂਲਤ ਦਿੰਦੀਆਂ ਹਨ, ਸੋ ਹਰ ਹਾਲਤ ਵਿਚ ਸਾਰੀਆਂ ਸਟਰੀਟ ਲਾਇਟਾਂ ਚਾਲੂ ਕੀਤੀਆਂ ਜਾਣ।ਉਨਾਂ ਸਾਰੇ ਵਿਭਾਗਾਂ ਦੇ ਕਾਰਜਕਾਰੀ ਇੰਜੀਨੀਅਰਾਂ ਨੂੰ ਵੀ ਹਦਾਇਤ ਕੀਤੀ ਕਿ ਉਹ ਰੋਜ਼ਾਨਾ ਆਪਣੇ ਅਧੀਨ ਆਉਂਦੇ ਇਲਾਕੇ ਵਿਚ ਸਟਰੀਟ ਲਾਇਟਾਂ ਦੀ ਜਾਂਚ ਕਰਨ, ਤਾਂ ਜੋ ਇੰਨਾ ਲਾਇਟਾਂ ਨੂੰ ਚਾਲੂ ਰੱਖਿਆ ਜਾ ਸਕੇ।ਉਨਾਂ ਕਿਹਾ ਕਿ ਸਾਰੇ ਵਿਭਾਗਾਂ ਕੋਲ ਇੰਨਾਂ ਦੀ ਮੁਰੰਮਤ ਲਈ ਫੰਡ ਹੈ, ਸੋ ਤਤਕਾਲ ਲੋੜ ਨੂੰ ਧਿਆਨ ਵਿਚ ਰੱਖਦੇ ਹੋਏ ਕੰਮ ਕਰਨ ਅਤੇ ਆਪਣੀ ਲਾਇਟਾਂ ਚਾਲੂ ਕਰਨ।
Daily Online News Portal www.punjabpost.in

Check Also

ਖਾਲਸਾ ਕਾਲਜ ਦੇ ਅੰਗ੍ਰੇਜ਼ੀ ਵਿਭਾਗ ਨੇ ਅਲੂਮਨੀ ਮੀਟ ਕਰਵਾਈ

ਅੰਮ੍ਰਿਤਸਰ, 22 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਅੰਗ੍ਰੇਜ਼ੀ ਵਿਭਾਗ ਵੱਲੋਂ ਅਲੂਮਨੀ ਮੀਟ …