Friday, March 28, 2025

ਬਲਰਾਜ ਬਾਜ਼ੀ ਵਲੋਂ ਐਸ.ਐਸ.ਪੀ ਲਾਂਬਾ ਨੂੰ ਆਪਣੇ ਪਿਤਾ ਦੇ ਜੀਵਨ ‘ਤੇ ਅਧਾਰਿਤ ਪੁਸਤਕ ਭੇਟ

ਸੰਗਰੂਰ, 5 ਜਨਵਰੀ (ਜਗਸੀਰ ਲੌਂਗੋਵਾਲ) – ਪ੍ਰਸਿੱਧ ਸੁਤੰਤਰਤਾ ਸੰਗਰਾਮੀ ਕਾਮਰੇਡ ਜਗਦੀਸ਼ ਚੰਦਰ ਦੇ ਸਪੁੱਤਰ ਨਾਵਲਕਾਰ ਤੇ ਕਹਾਣੀਕਾਰ ਬਲਰਾਜ ਉਬਰਾਏ ਬਾਜ਼ੀ ਨੇ ਐਸ.ਐਸ.ਪੀ ਸੰਗਰੂਰ ਸੁਰੇਂਦਰ ਲਾਂਬਾ ਨੂੰ ਆਪਣੇ ਪਿਤਾ ਕਾਮਰੇਡ ਜਗਦੀਸ਼ ਚੰਦਰ ਦੇ ਜੀਵਨ ਤੇ ਅਧਾਰਿਤ ਪੁਸਤਕ “ਹਿੰਦੁਸਤਾਨ ਦੀ ਜੰਗੇ ਆਜ਼ਾਦੀ ਵਿੱਚ ਆਜ਼ਾਦ ਪਾਰਟੀ ਪੰਜਾਬ ਦੇ ਗੁਮਨਾਮ ਦੇਸ਼ ਭਗਤਾਂ ਦੇ ਸੰਘਰਸ਼ ਦੀ ਦਾਸਤਾਨ ਅਤੇ ਆਪਣੇ ਨਾਵਲ `ਉਸਦੀ ਉਡੀਕ ` ਦੀ ਕਾਪੀ ਭੇਂਟ ਕੀਤੀ।ਬਾਜ਼ੀ ਨੇ ਆਪਣੇ ਪਿਤਾ ਅਤੇ ਉਨ੍ਹਾਂ ਦੇ ਸਾਥੀਆਂ ਵਲੋਂ ਆਪਣਾਂ ਸਭ ਕੁੱਝ ਕੁਰਬਾਨ ਕਰਨ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਜਿਨ੍ਹਾਂ ਮੁਸੀਬਤਾਂ ਦਾ ਸਾਹਮਣਾ ਕੀਤਾ, ਉਸ ਦਾ ਵਿਸਥਾਰ ਸਹਿਤ ਜ਼ਿਕਰ ਕੀਤਾ ਹੈ।ਐਸ.ਐਸ.ਪੀ ਸੰਗਰੂਰ ਨੇ ਕਿਹਾ ਕਿ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਦੀ ਬਦੌਲਤ ਹੀ ਅਸੀਂ ਅ1ਜ ਆਜ਼ਾਦ ਹਵਾ ਵਿੱਚ ਸਾਹ ਲੈ ਰਹੇ ਹਾਂ।ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਦੇਸ਼ ਭਗਤਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਸਮਰਪਣ ਭਾਵ ਨਾਲ ਕੰਮ ਕਰੀਏ।

Check Also

ਖ਼ਾਲਸਾ ਕਾਲਜ ਵੈਟਰਨਰੀ ਵਿਖੇ ਪਲੇਸਮੈਂਟ ਡਰਾਈਵ ਕਰਵਾਈ ਗਈ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਬਾਵਿਆ …