Sunday, November 9, 2025

ਖ਼ਾਲਸਾ ਕਾਲਜ ਦੀ ਬਾਕਸਿੰਗ ਟੀਮ ਨੇ ਸੀਨੀਅਰ ਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ ’ਚ ਰਚਿਆ ਇਤਿਹਾਸ

ਢੋਲ ਦੀ ਥਾਪ ’ਤੇ ਖਿਡਾਰੀਆਂ ਦਾ ਕੀਤਾ ਸਵਾਗਤ ਤੇ ਪਾਏ ਭੰਗੜੇ

ਅੰਮ੍ਰਿਤਸਰ, 10 ਜਨਵਰੀ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ 6 ਮੁੱਕੇਬਾਜ਼ਾਂ ਨੇ ਹਿਸਾਰ ਵਿਖੇ ਹੋਈ ਸੀਨੀਅਰ ਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ ’ਚ 9 ਮੈਡਲ ਪ੍ਰਾਪਤ ਕਰ ਕੇ ਜ਼ਿਲ੍ਹੇ, ਕਾਲਜ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ।ਖਿਡਾਰੀ ਕਾਰਤਿਕ ਨੂੰ 86 ਕਿਲੋਗ੍ਰਾਮ ’ਚ ਸੋਨੇ ਦੇ ਤਗਮੇ ਦੇ ਨਾਲ-ਨਾਲ ਸਨਮਾਨ ਤੋਂ ਇਲਾਵਾ ਬੈਸਟ ਬਾਕਸਰ ਦਾ ਵੀ ਮਾਣ ਹਾਸਲ ਹੋਇਆ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇੇ ਸਹਿਯੋਗ ਸਦਕਾ ਉਕਤ ਖਿਡਾਰੀਆਂ ਦਾ ਕਾਲਜ ਕੈਂਪਸ ਪੁੱਜਣ ’ਤੇ ਰਜਿਸਟਰਾਰ ਪ੍ਰੋ: ਦਵਿੰਦਰ ਸਿੰਘ, ਸਰੀਰਿਕ ਸਿੱਖਿਆ ਵਿਭਾਗ ਦੇ ਮੁੱਖੀ ਡਾ. ਦਲਜੀਤ ਸਿੰਘ, ਖੇਡ ਮੁੱਖੀ ਰਣਕੀਰਤ ਸਿੰਘ ਅਤੇ ਬਾਕਸਿੰਗ ਕੋਚ ਵਲੋਂ ਨਿੱਘਾ ਸਵਾਗਤ ਕਰਦਿਆਂ ਢੋਲ ਦੇ ਥਾਪ ’ਤੇ ਭੰਗੜਾ ਵੀ ਪਾਇਆ ਗਿਆ।
ਡਾ. ਮਹਿਲ ਸਿੰਘ ਨੇ ਇਸ ਜਿੱਤ ’ਤੇ ਟੀਮ ਨੂੰ ਮੁਬਾਰਕਬਾਦ ਦਿੰਦਿਆਂ ਦੱਸਿਆ ਕਿ ਉਕਤ ਮੁਕਾਬਲੇ ਦੌਰਾਨ ਕਾਰਤਿਕ ਤੋਂ ਇਲਾਵਾ ਰਾਜਪਿੰਦਰ ਸਿੰਘ ਨੇ 84 ਕਿਲੋਗ੍ਰਾਮ ਅਤੇ ਵਿਜੈ ਕੁਮਾਰ ਨੇ 60 ਕਿਲੋਗ੍ਰਾਮ ’ਚ ਚਾਂਦੀ ਦਾ ਤਗਮਾ, ਜਸ਼ਨਪ੍ਰੀਤ ਸਿੰਘ ਨੇ 71 ਕਿਲੋਗ੍ਰਾਮ, ਤਿੰਦਰਪਾਲ ਸਿੰਘ ਨੇ 75 ਕਿਲੋਗ੍ਰਾਮ ਅਤੇ ਅਮਰਜੀਤ ਸ਼ਰਮਾ ਨੇ 51 ਕਿਲੋਗ੍ਰਾਮ ’ਚ ਬਰਾਊਂਜ਼ ਦਾ ਮੈਡਲ ਪ੍ਰਾਪਤ ਕਰਕੇ ਕਾਲਜ ਦਾ ਮਾਣ ਵਧਾਇਆ ਹੈ।ਉਨ੍ਹਾਂ ਕਿਹਾ ਕਿ ਉਕਤ ਸਾਰੇ ਖਿਡਾਰੀ ਕਾਲਜ ਦੇ ਹਨ ਅਤੇ ਇਹ ਪਹਿਲੀ ਵਾਰ ਹੈ ਕਿ ਇਕੋ ਸੈਂਟਰ ਦੇ 6 ਖਿਡਾਰੀਆਂ ਨੇ ਸੀਨੀਅਰ ਨੈਸ਼ਨਲ ’ਚੋਂ ਮੈਡਲ ਪ੍ਰਾਪਤ ਕੀਤੇ ਹਨ।
ਉਨ੍ਹਾਂ ਕਿਹਾ ਕਿ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਦੇ ਦਿਸ਼ਾ ਨਿਰਦੇਸ਼ਾਂ ’ਤੇ ਵਿੱਦਿਅਕ ਪੱਖੋਂ ਵਿਦਿਆਰਥੀਆਂ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਖੇਡਾਂ, ਸੱਭਿਆਚਾਰਕ ਤੇ ਹੋਰਨਾਂ ਗਤੀਵਿਧੀਆਂ ’ਚ ਵੀ ਮਾਹਿਰ ਬਣਾਇਆ ਜਾ ਰਿਹਾ ਹੈ।ਕਾਲਜ ਵਲੋਂ ਹਰੇਕ ਖਿਡਾਰੀ ਨੂੰ 10-10 ਹਜ਼ਾਰ ਰੁਪਏ ਦੇ ਕੇ ਹੌਂਸਲਾ ਅਫ਼ਜਾਈ ਵੀ ਕੀਤੀ ਗਈ।ਡਾ. ਮਹਿਲ ਸਿੰਘ ਨੇ ਵਿਦਿਆਰਥੀਆਂ ਦੀ ਜਿੱਤ ’ਤੇ ਡਾ. ਦਲਜੀਤ ਸਿੰਘ, ਬਲਜਿੰਦਰ ਸਿੰਘ ਨੂੰ ਵਧਾਈ ਦਿੱਤੀ।
ਇਸ ਮੌਕੇ ਆਤਮਜੀਤ ਰੰਧਾਵਾ, ਪ੍ਰੋ: ਸਤਨਾਮ ਸਿੰਘ, ਕਰਨਦੀਪ ਸਿੰਘ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।ਜਗੀਰ ਸਿੰਘ, ਬਲਜਿੰਦਰ ਸਿੰਘ ਮਾਨ, ਤੇਜਿੰਦਰ ਸਿੰਘ, ਸਰਵਦੀਪ ਸਹਮਾ ਅਤੇ ਹਰਮਨ ਸਿੰਘ ਨੇ ਮੁੱਕੇਬਾਜ਼ਾਂ ਨੂੰ 7 ਕਿਲੋਗ੍ਰਾਮ ਬਦਾਮ ਗਿਰੀ ਦੇ ਕੇ ਉਨਾਂ ਦੀ ਹੌਂਸਲਾ ਅਫ਼ਜਾਈ ਕੀਤੀ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …