Thursday, February 29, 2024

ਸੀਨੀਅਰ ਸਿਟੀਜ਼ਨਾਂ ਵਲੋਂ ਲੋਹੜੀ ਨੂੰ ਸਮਰਪਿਤ ਸੰਗੀਤ ਮਈ ਸ਼ਾਮ ਦਾ ਆਯੋਜਨ

ਬਜ਼ੁਰਗ ਮਰਦ, ਇਸਤਰੀਆਂ ਨੇ ਭੰਗੜੇ ਤੇ ਗਿੱਧੇ ਦੀ ਪਾਈਆਂ ਧਮਾਲਾਂ

ਸੰਗਰੂਰ, 14 ਜਨਵਰੀ (ਜਗਸੀਰ ਲੌਂਗੋਵਾਲ) – ਸਥਾਨਕ ਬਨਾਸਰ ਬਾਗ਼ ਮੁੱਖ ਦਫ਼ਤਰ ਵਿਖੇ ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਵਲੋਂ ਪਾਲਾ ਮੱਲ ਸਿੰਗਲਾ ਪ੍ਰਧਾਨ, ਗੁਰਿੰਦਰ ਜੀਤ ਸਿੰਘ ਵਾਲੀਆ, ਸੁਧੀਰ ਵਾਲੀਆ, ਮੱਘਰ ਸਿੰਘ ਸੋਹੀ, ਪ੍ਰੇਮ ਚੰਦ ਗਰਗ, ਸੁਰਿੰਦਰ ਸ਼ੋਰੀ, ਅਸ਼ਵਨੀ ਸ਼ਰਮਾ ਦੀ ਦੇਖ-ਰੇਖ ਹੇਠ ਲੋਹੜੀ ਨੂੰ ਸਮਰਪਿਤ ਸੰਗੀਤ ਮਈ ਸ਼ਾਮ ਦਾ ਆਯੋਜਨ ਕੀਤਾ ਗਿਆ।ਸਮਾਗਮ ਦੀ ਸ਼ੁਰੂਆਤ ‘ਤੇ ਪਾਲਾ ਮੱਲ ਸਿੰਗਲਾ ਦੇ ਨਾਲ ਸੁਖਦੇਵ ਸਿੰਘ ਰਤਨ, ਰਾਜ ਕੁਮਾਰ ਅਰੋੜਾ, ਸੁਰਿੰਦਰ ਪਾਲ ਸਿੰਘ ਸਿਦਕੀ, ਡਾ. ਇਕਬਾਲ ਸਿੰਘ, ਬਲਵੰਤ ਸਿੰਘ ਹੇਅਰ, ਹਰਬੰਸ ਲਾਲ ਜਿੰਦਲ, ਲਾਭ ਸਿੰਘ ਢੀਂਡਸਾ, ਅਮਰਜੀਤ ਸਿੰਘ ਪਾਹਵਾ, ਸਰਬਜੀਤ ਸਿੰਘ ਬੱਟੂ ਆਦਿ ਨੇ “ਈਸ਼ਰ ਆਏ, ਦਲਿੱਦਰ ਜਾਏ” ਕਹਿੰਦੇ ਹੋਏ ਲੋਹੜੀ ਬਾਲ ਕੇ ਕੀਤੀ।
ਉਪਰੰਤ ਭੁਪਿੰਦਰ ਸਿੰਘ ਜੱਸੀ ਜਨਰਲ ਸਕੱਤਰ ਨੇ ਸਾਰਿਆਂ ਦਾ ਸਵਾਗਤ ਕੀਤਾ।ਡਾ. ਨਰਵਿੰਦਰ ਸਿੰਘ ਕੌਸ਼ਲ ਸਾਬਕਾ ਡੀਨ ਨੇ ਲੋਹੜੀ ਦੇ ਤਿਉਹਾਰ ਦੀ ਮੌਸਮੀ, ਸਮਾਜਿਕ, ਸਭਿਆਚਾਰਕ ਪੱਖ ਅਤੇ ਦੁੱਲਾ ਭੱਟੀ ਦੇ ਕਿੱਸੇ ਦੀ ਰੌਸ਼ਨੀ ‘ਚ ਮਹੱਤਤਾ ਬਾਰੇ ਚਾਨਣਾ ਪਾਇਆ।ਜਦੋਂ ਕਿ ਸੁਰਿੰਦਰ ਪਾਲ ਸਿੰਘ ਸਿਦਕੀ, ਸੁਰਜੀਤ ਸਿੰਘ, ਫ਼ਕੀਰ ਚੰਦ ਨੇ ਕਵਿਤਾਵਾਂ, ਗੀਤਾਂ ਰਾਹੀਂ ਲੋਹੜੀ ਦੀਆਂ ਵਧਾਈਆਂ ਦਿੱਤੀਆਂ।ਪ੍ਰਸਿੱਧ ਕਲਾਕਾਰ ਸੰਜੀਵ ਸੁਲਤਾਨ ਅਤੇ ਉਸ ਦੀ ਸੰਗੀਤ ਮੰਡਲੀ ਨੇ ਲੋਹੜੀ ਦੇ ਗੀਤਾਂ ਤੋਂ ਸ਼ੁਰੂ ਕਰਕੇ ਗ਼ਜ਼ਲਾਂ, ਮਿਰਜ਼਼ਾ, ਬੋਲੀਆਂ-ਟੱਪਿਆਂ ਰਾਹੀਂ ਵੱਡੀ ਗਿਣਤੀ ‘ਚ ਹਾਜ਼ਰ ਸਰੋਤਿਆਂ ਨੂੰ ਝੂਮਣ ਲਾ ਦਿੱਤਾ।
ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਬਲਜਿੰਦਰ ਸਿੰਘ ਰਿਟਾ ਕਮਾਡੈਂਟ ਤੇ ਮੱਖਣ ਸਿੰਘ ਦੀ ਹਾਜ਼ਰੀ ਵਿੱਚ, ਭੁਪਿੰਦਰ ਸਿੰਘ ਜੱਸੀ, ਗੁਰਿੰਦਰ ਜੀਤ ਸਿੰਘ ਵਾਲੀਆ, ਜਗਜੀਤ ਇੰਦਰ ਸਿੰਘ, ਰਾਮ ਸਰੂਪ ਮਦਾਨ, ਰਾਮ ਲਾਲ ਪਾਂਧੀ, ਸੁਧੀਰ ਵਾਲੀਆ, ਨਰਾਤਾ ਰਾਮ ਸਿੰਗਲਾ, ਪਰਮਜੀਤ ਸਿੰਘ ਟਿਵਾਣਾ, ਗੁਰਮੀਤ ਸਿੰਘ ਕਾਲੜਾ, ਓ਼.ਪੀ ਅਰੋੜਾ, ਜਸਵੰਤ ਸਿੰਘ ਸਾ਼ਹੀ ਆਦਿ ਨੇ ਭੰਗੜੇ ਰਾਹੀਂ ਰੰਗ ਬੰਨ੍ਹ ਦਿੱਤਾ. ਜਦੋਂ ਕਿ ਸੰਸਥਾ ਦੀਆਂ ਬੀਬੀਆਂ ਸੰਤੋਸ਼ ਆਨੰਦ, ਪਰਮਜੀਤ ਕੌਰ ਵਾਲੀਆ, ਸੁਨੀਤਾ ਕੌਸ਼ਲ, ਸੰਤੋਸ਼ ਸਿੰਗਲਾ, ਚੰਚਲ ਗਰਗ, ਸਰੋਜ ਕੜਵਲ, ਕੁਸ਼ਲਿਆ ਦੇਵੀ, ਮਹਿੰਦਰ ਕੌਰ, ਕੁਲਦੀਪ ਕੌਰ, ਨਿਰਮਲ ਕੌਰ, ਗੁਣਜੀਤ ਕੌਰ ਵਾਲੀਆ ਆਦਿ ਨੇ ਬੋਲੀਆਂ ਦੀ ਲੈਅ ਤੇ ਗਿੱਧੇ ਦੀਆਂ ਧਮਾਲਾਂ ਪਾਉਂਦਿਆਂ ਜਸ਼ਨਾਂ ਨੂੰ ਸਿਖ਼ਰ ‘ਤੇ ਪਹੁੰਚਾ ਦਿੱਤਾ।ਪਾਲਾ ਮੱਲ ਸਿੰਗਲਾ ਨੇ ਸਮੂਹ ਸੰਸਥਾ ਦੇ ਮੈਂਬਰਾਂ ਨੂੰ ਲੋਹੜੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਧੰਨਵਾਦ ਕੀਤਾ।ਦੇਰ ਸ਼ਾਮ ਤੱਕ ਇਸ ਸੰਗੀਤ ਮਈ ਸਮਾਗਮ ਦਾ ਬਜੁਰਗਾਂ ਨੇ ਖੂਬ ਆਨੰਦ ਮਾਣਿਆ।

Check Also

ਪਿੰਡਾਂ ਦੀ ਆਰਥਿਕ ਤਰੱਕੀ ਲਈ ਨਾਰੀ ਸ਼ਕਤੀ ਨੂੰ ਮਜ਼ਬੂਤ ਕੀਤਾ ਜਾਵੇਗਾ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 28 ਫਰਵਰੀ (ਸੁਖਬੀਰ ਸਿੰਘ) – ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ਬਲਾਕ ਹਰਸ਼ਾਛੀਨਾ ਵਿਖੇ …