2024 ‘ਚ ਇਤਿਹਾਸਿਕ ਜਿੱਤ ਹਾਸਲ ਕਰੇਗੀ ਭਾਜਪਾ – ਹਾਸਿਲ ਦਾਮਨ ਥਿੰਦ ਬਾਜਵਾ
ਸੰਗਰੂਰ, 22 ਜਨਵਰੀ (ਜਗਸੀਰ ਲੌਂਗੋਵਾਲ) – ਭਾਰਤੀ ਜਨਤਾ ਪਾਰਟੀ ਜਿਲ੍ਹਾ ਸੰਗਰੂਰ-2 ਦੀ ਇਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਗਰੀਨ ਵਿਊ ਪੈਲੇਸ ਵਿਖੇ ਜਿਲ੍ਹਾ ਪ੍ਰਧਾਨ ਰਿਸ਼ੀ ਪਾਲ ਖੇਰਾ ਦੀ ਅਗਵਾਈ ਵਿੱਚ ਕੀਤਾ ਗਿਆ।ਜਿਸ ਵਿੱਚ ਜਿਲਾ ਪ੍ਰਭਾਰੀ ਜਗਦੀਪ ਸਿੰਘ ਨਕੱਈ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਅਤੇ ਵਰਕਰਾਂ ਦੇ ਰੁਬਰੂ ਹੋਏ।ਉਨਾਂ ਨੇ ਕਿਹਾ ਕਿ ਪਾਰਟੀ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਬਹੁਤ ਵੱਡੀ ਗਿਣਤੀ ਵਿੱਚ ਨੇਤਾ ਅਤੇ ਆਮ ਲੋਕ ਭਾਜਪਾ ਵਿੱਚ ਸ਼ਾਮਲ ਹੋ ਰਹੇ ਹਨ ਅਤੇ ਪਾਰਟੀ ਪੰਜਾਬ ਵਿੱਚ ਲਗਾਤਾਰ ਮਜ਼ਬੂਤ ਹੋ ਰਹੀ ਹੈ।ਨਕੱਈ ਨੇ ਕਿਹਾ ਕਿ ਪਾਰਟੀ ਵਿੱਚ ਨਵੇਂ ਅਤੇ ਪੁਰਾਣੇ ਕਾਰਜ਼ਕਰਤਾਵਾਂ ਦਾ ਸੁਮੇਲ ਪਾਰਟੀ ਨੂੰ ਨਵੀਆਂ ਬੁਲੰਦੀਆਂ ਤੇ ਲੈ ਕੇ ਜਾਵੇਗਾ ਅਤੇ ਹਰੇਕ ਵਰਕਰ ਦਾ ਪੂਰਾ ਮਾਣ ਸਨਮਾਨ ਕੀਤਾ ਜਾਵੇਗਾ।ਭਾਜਪਾ ਪੰਜਾਬ ਸਕੱਤਰ ਦਾਮਨ ਥਿੰਦ ਬਾਜਵਾ ਨੇ ਕਿਹਾ ਕਿ ਲੋਕ ਸਭਾ ਚੁੋਣਾਂ 2024 ਵਿੱਚ ਭਾਜਪਾ ਇਤਿਹਾਸਿਕ ਜਿੱਤ ਹਾਸਿਲ ਕਰੇਗੀ ਅਤੇ ਪੰਜਾਬ ਵਿੱਚ 2027 ‘ਚ ਸਰਕਾਰ ਬਣਾ ਕੇ ਲੋਕਾਂ ਦੀਆਂ ਆਸ਼ਾਵਾਂ ‘ਤੇ ਖਰਾ ਉਤਰੇਗੀ।ਪਾਰਟੀ ਜਿਲਾ ਪ੍ਰਧਾਨ ਰਿਸ਼ੀ ਪਾਲ ਖੇਰਾ ਨੇ ਜਗਦੀਪ ਸਿੰਘ ਨਕੱਈ ਦਾ ਸਵਾਗਤ ਕਰਦੇ ਹੋਏ ਸਭ ਨੂੰ ‘ਜੀ ਆਇਆਂ’ ਕਿਹਾ ਅਤੇ ਪਾਰਟੀ ਲਈ ਕੰਮ ਵਿੱਚ ਜੁੱਟਣ ਦਾ ਆਹਵਾਨ ਕੀਤਾ।ਉਨ੍ਹਾ ਕਿਹਾ ਕਿ ਪਾਰਟੀ ਦੇ ਵਿਸਥਾਰ ਲਈ ਜਲਦੀ ਹੀ ਨਵੀਆਂ ਨਿਯੁੱਕਤੀਆਂ ਕੀਤੀਆਂ ਜਾਣਗੀਆਂ।ਜਿਲ੍ਹਾ ਟੀਮ ਵਲੋਂ ਜਗਦੀਪ ਸਿੰਘ ਨਕੱਈ, ਪ੍ਰਦੇਸ਼ ਸਕੱਤਰ ਦਾਮਨ ਥਿੰਦ ਬਾਜਵਾ ਅਤੇ ਰਿਸ਼ੀ ਪਾਲ ਖੇਰਾ ਦਾ ਸਨਮਾਨ ਵੀ ਕੀਤਾ ਗਿਆ।
ਇਸ ਮੌਕੇ ਜਿਲ੍ਹਾ ਜਨਰਲ ਸਕੱਤਰ ਸ਼ੈਲੀ ਬਾਂਸਲ, ਅਸ਼ਵਨੀ ਸਿੰਗਲਾ, ਨੈਸ਼ਨਲ ਕੌਂਸਲ ਮੈਂਬਰ ਪ੍ਰੇਮ ਗੁਗਨਾਨੀ, ਪ੍ਰਦੇਸ਼ ਕਾਰਜ਼ਕਾਰਨੀ ਮੈਂਬਰ ਸੁਨੀਲ ਕਾਂਤ, ਕੁਲਭੂਸ਼ਣ ਗੋਇਲ, ਪਰਮਜੀਤ ਮੱਟੂ, ਸੰਜੇ ਸਿੰਗਲਾ, ਕੇਵਲ ਸਿੰਗਲਾ, ਚੰਦ ਸਿੰਘ ਚੱਠਾ, ਯੁਵਾ ਮੋਰਚਾ ਜਿਲਾ ਪ੍ਰਧਾਨ ਐਡਵੋਕੇਟ ਅੰਮ੍ਰਿਤ ਰਾਜਦੀਪ ਸਿੰਘ ਚੱਠਾ, ਮਹਿਲਾ ਮੋਰਚਾ ਜਿਲ੍ਹਾ ਪ੍ਰਧਾਨ ਸੀਮਾ ਰਾਣੀ, ਓ.ਬੀ.ਸੀ ਮੋਰਚਾ ਜਿਲਾ ਪ੍ਰਧਾਨ ਮੇਘ ਰਾਜ ਚੱਠਾ, ਸਰਕਲ ਲੌਂਗੋਵਾਲ ਪ੍ਰਧਾਨ ਰਤਨ ਲਾਲ ਲੌਂਗੋਵਾਲ, ਬਾਵਾ ਦਿੜ੍ਹਬਾ, ਪ੍ਰੇਮ ਬਾਂਸਲ ਖਨੌਰੀ, ਸੁਰੇਸ਼ ਰੱਠੀ, ਦਲਵਿੰਦਰ ਸਿੰਘ ਛਾਜਲੀ, ਸੁਖਚੈਨ ਸਿੰਘ ਧਰਮਗੜ੍ਹ, ਸੰਦੀਪ ਮੁਲਾਣਾ, ਗਿਆਨ ਚੰਦ ਸੈਣੀ, ਦਵਿੰਦਰ ਚੌਧਰੀ, ਰਾਂਝਾ ਬਖ਼ਸ਼ੀ, ਜੱਸੀ ਧਰਮਗੜ੍ਹ, ਪਵਨ ਬਾਂਸਲ, ਸੁਰੇਸ਼ ਕੁਮਾਰ, ਅਨਿਲ ਕੁਮਾਰ, ਭਗਵਾਨ ਦਾਸ ਕਾਂਸ਼ਲ ਆਦਿ ਮੌਜ਼ੂਦ ਸਨ।