ਘਰਾਂ ਵਿੱਚ ਕਦੇ ਨਹੀਂ ਪਾੜ੍ਹ ਪੈਂਦਾ,
ਤੀਜੀ ਧਿਰ ਦਾ ਨਾ ਜੇ ਰੋਲ ਹੋਵੇ।
ਬਾਤ ਦਾ ਬਤੰਗੜ ਬਣ ਜਾਂਦਾ,
ਮਨ ਅੰਦਰ ਹੀ ਜਦੋਂ ਪੋਲ ਹੋਵੇ।
ਉਸ ਬੇੜੀ ਨੇ ਆਖਰ ਡੁੱਬ ਜਾਣਾ,
ਜਿਸ ਬੇੜੀ `ਚ ਨਿੱਕਾ ਵੀ ਹੋਲ ਹੋਵੇ।
ਜਦੋਂ ਲੋਕ ਘਰ `ਚ ਕਰਾਉਣ ਸਮਝੌਤਾ,
ਫਿਰ ਉਹਨਾਂ ਦੇ ਹੱਥ ਘਰ ਦੀ ਡੋਰ ਹੋਵੇ।
ਮਿਲ਼ ਕੇ ਜੜ੍ਹ ਉਹ ਇਸ ਤਰ੍ਹਾਂ ਪੁੱਟ ਦਿੰਦੇ,
ਕਦੇ ਭੋਰਾ ਵੀ ਨਾ ਸ਼ੋਰ ਹੋਵੇ।
ਲਾਰੇ ਨਾਲੋਂ ਦਿੱਤਾ ਜ਼ਵਾਬ ਚੰਗਾ,
ਗੱਲ ਕਦੇ ਨਾ ਗੋਲ-ਮੋਲ ਹੋਵੇ।
ਉਸ ਕੰਮ `ਚ ਸਦਾ ਹੋਵੇ ਬਰਕਤ,
ਜਿਸ ਦਾ ਪੂਰਾ-ਪੂਰਾ ਤੋਲ ਹੋਵੇ।
ਉਸਨੂੰ ਸੁਣਨਾਂ ਸਾਰੇ ਪਸੰਦ ਕਰਦੇ,
ਜਿਸ ਦਾ ਮਿਸ਼ਰੀ ਵਰਗਾ ਬੋਲ ਹੋਵੇ।
ਉਦੋਂ ਘਰ ਫਿਰ ਸਵਰਗ ਲੱਗਣ,
ਜਦੋਂ ਮਾਂ-ਪਿਓ ‘ਸੁਖਬੀਰ’ ਕੋਲ ਹੋਵੇ। 2301202301
ਸੁਖਬੀਰ ਸਿੰਘ ਖੁਰਮਣੀਆਂ
ਛੇਹਰਟਾ, ਅੰਮ੍ਰਿਤਸਰ।
ਮੋ- 9855512677