Saturday, December 9, 2023

ਬਾਲ ਗੀਤ (ਪਤੰਗ)

ਪਾਪਾ ਜੀ ਲੈ ਦਿਓ ਪਤੰਗ
ਉਡਾਉਣੀ ਆਂ ਮੈਂ ਦੋਸਤਾਂ ਸੰਗ
ਇੱਕ ਚਰਖੜੀ ਲੈ ਦਿਓ ਨਾਲ
ਇੱਕੋ ਇੱਕ ਹੈ ਮੇਰੀ ਮੰਗ
ਪਾਪਾ ਜੀ ਲੈ ਦਿਓ ਪਤੰਗ।

ਲਾਡੀ ਕੇ ਕੋਠੇ ‘ਤੇ ਸਾਰੇ
ਕੱਠੇ ਹੋ ਕੇ ਮਿੱਤਰ ਪਿਆਰੇ
ਜ਼ਿੱਦ ਜ਼ਿੱਦ ਵੇਖਿਓ ਪੇਚਾ ਲਾਉਂਦੇ
ਮੈਂ ਪਰੀਆਂ ਦੇ ਕੱਟੂੰ ਖੰਭ
ਪਾਪਾ ਜੀ ਲੈ ਦਿਓ ਪਤੰਗ।

ਗੁੱਡੀ `ਕੋਈ ਸੱਜ ਚੜ੍ਹਾਵੇ
ਕੋਈ ਪਤੰਗ ਦੀ ਡੋਰ ਦਿਖਾਵੇ

ਚੱਲਦੀ ਰੇਸ ਦੇ ਘੋੜੇ ਸਾਰੇ
ਵੇਖਿਓ ਕੀਹਦੇ ਟੁੱਟਦੇ ਦੰਦ
ਪਾਪਾ ਜੀ ਲੈ ਦਿਓ ਪਤੰਗ।

ਯੱਪੀ, ਜਸ਼ਨ ਤੇ ਬੰਬਾ ਬਹਿੰਦੇ
ਗੁੱਡੀ ਤੇਰੀ ਲੁੱਟਣੀ ਕਹਿੰਦੇ
ਮੇਰਾ ਵੀ ਤੁਸੀਂ ਵੇਖਿਓ ਜਾਦੂ
ਦੇਣਾ ਸਭ ਦਾ ਤੋੜ ਘਮੰਡ
ਪਾਪਾ ਜੀ ਲੈ ਦਿਓ ਪਤੰਗ।

ਪਰ ਪਾਪਾ ਇੱਕ ਗੱਲ ਸਤਾਵੇ
“ਵੀਰਪਾਲ” ਸਾਨੂੰ ਨਿੱਤ ਸਮਝਾਵੇ
ਚਾਈਨਾ ਡੋਰ ਬੜੀ ਹਾਨੀਕਾਰਕ
ਪੰਛੀਆਂ ਦੇ ਵੱਢ ਦਿੰਦੀ ਅੰਗ
ਮਾਨਵ ਜਾਤੀ ਲਈ ਵੀ ਖਤਰਾ
ਸ਼ੌਕ ਇਹੋ ਜਿਹੇ ਕਰ ਦਿਓ ਬੰਦ
ਮੈ ਨਹੀਂ ਪਾਪਾ ਲੈਣੀ ਪਤੰਗ।
ਮੈ ਨਹੀਂ ਪਾਪਾ ਲੈਣੀ ਪਤੰਗ।2301202302

ਵੀਰਪਾਲ ਕੌਰ “ਭੱਠਲ”

Check Also

ਪੰਜਾਬ ਪੱਧਰੀ ਕਿੱਕ ਬਾਕਸਿੰਗ ਮੁਕਾਬਲਿਆਂ ‘ਚ ਪੀ.ਪੀ.ਐਸ ਚੀਮਾਂ ਦੇ ਬੱਚਿਆਂ ਨੇ ਜਿੱਤੇ ਮੈਡਲ

ਸੰਗਰੂਰ, 9 ਦਸੰਬਰ (ਜਗਸੀਰ ਲੌਂਗੋਵਾਲ) – ਮਾਲੇਰਕੋਟਲਾ ਵਿਖੇ ਹੋਈਆਂ ਪੰਜਾਬ ਪੱਧਰੀ 67ਵੀਆਂ ਪੰਜਾਬ ਸਕੂਲ ਗੇਮਜ਼ …