Sunday, January 5, 2025

ਸਾਰੇ ਪੰਜਾਬ ਵਿੱਚ ਸਾਢੇ ਪੰਜ ਰੁਪਏ ਘਣ ਫੁੱਟ ਦੇ ਹਿਸਾਬ ਮਿਲੇਗਾ ਰੇਤਾ – ਮੰਤਰੀ ਧਾਲੀਵਾਲ

ਅਜਨਾਲਾ ਹਲਕੇ ਵਿੱਚ ਚਾਰ ਹੋਰ ਮੰਡੀਆਂ ਦੇ ਸ਼ੈਡ ਬਨਾਉਣ ਦੀ ਕੀਤੀ ਸ਼ੁਰੂਆਤ

ਅੰਮ੍ਰਿਤਸਰ, 5 ਫਰਵਰੀ (ਸੁਖਬੀਰ ਸਿੰਘ) – ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਲੋਂ ਇੱਕ ਇੱਕ ਕਰਕੇ ਲੋਕਾਂ  ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਵਿੱਢੀ ਮੁਹਿਮ ਦੀ ਸਰਾਹਨਾ ਕਰਦੇ ਕਿਹਾ ਕਿ ਅੱਜ ਮੁੱਖ ਮੰਤਰੀ ਨੇ ਰੇਤ ਦੀ ਸਪਲਾਈ ਬਾਰੇ ਕੀਤਾ ਵਾਅਦਾ ਵੀ ਪੂਰਾ ਕਰ ਦਿੱਤਾ ਹੈ।ਉਨ੍ਹਾਂ ਕਿਹਾ ਕਿ ਹਣ ਲੋਕਾਂ ਨੂੰ ਸਰਕਾਰੀ ਖੱਡਾਂ ਤੋਂ 5.50 ਰੁਪਏ ਪ੍ਰਤੀ ਘਣ ਫੁੱਟ ਦੇ ਹਿਸਾਬ ਨਾਲ ਰੇਤਾ ਮਿਲੇਗਾ।ਉਨ੍ਹਾਂ ਕਿਹਾ ਕਿ ਅੱਜ ਲੁਧਿਆਣਾ ਸਣੇ 16 ਥਾਵਾਂ ਤੋਂ ਮੁੱਖ ਮੰਤਰੀ ਨੇ ਇਹ ਸ਼ੁਰੂਆਤ ਕਰ ਦਿੱਤੀ ਹੈ, ਜੋ ਕਿ ਛੇਤੀ ਹੀ ਵਧ ਕੇ 50 ਸਥਾਨ ਹੋ ਜਾਣਗੇ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਇੱਕ ਹੀ ਝਟਕੇ ਵਿੱਚ ਸਾਲਾਂ ਤੋਂ ਲੱਗੇ ਨਾਜਾਇਜ਼ ਮਾਈਨਿੰਗ ਵਰਗੇ ਜੰਗਾਲ ਨੂੰ ਲਾਹ ਦਿੱਤਾ ਹੈ ਅਤੇ ਲੋਕ ਹੁਣ ਆਪਣੀਆਂ ਟਰੈਕਟਰ ਟਰਾਲੀਆਂ ਲਿਆ ਕੇ ਇਥੋਂ ਰੇਤਾ ਲੈ ਕੇ ਜਾ ਸਕਦੇ ਨੇ।ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਦਾ ਇਹੀ ਅੰਤਰ ਹੈ ਕਿ ਅਸੀਂ ਸਿਰਫ ਐਲਾਨ ਨਹੀਂ ਕਰਦੇ ਕੰਮ ਕਰਕੇ ਦਿਖਾਉਣੇ ਹਾਂ।
ਅੱਜ ਕੈਬਨਿਟ ਮੰਤਰੀ ਨੇ ਅਜਨਾਲਾ ਹਲਕੇ ਵਿੱਚ ਚਾਰ ਅਨਾਜ ਮੰਡੀਆਂ ਜਿੰਨਾ ਵਿੱਚ ਸੰਗਤਪੁਰਾ, ਚੱਕ ਸਿਕੰਦਰ, ਖਤਰਾਏ ਖੁਰਦ ਅਤੇ ਚੱਕ ਡੋਗਰਾਂ ਸ਼ਾਮਿਲ ਹਨ, ਦੇ ਪੱਕੇ ਸ਼ੈਡ ਲਗਾਉਣ ਦੀ ਸ਼ੁਰੂਆਤ ਕੀਤੀ ਹੈ।ਉਨ੍ਹਾਂ ਕਿਹਾ ਕਿ ਮੇਰੇ ਦੇਸ਼ ਦਾ ਕਿਸਾਨ ਦਿਨ ਰਾਤ ਮਿਹਨਤ ਕਰਦਾ ਹੈ ਅਤੇ ਅਸੀਂ ਉਸ ਦੀ ਫਸਲ ਨੂੰ ਸਾਂਭਣ ਲਈ ਕੋਈ ਕਸਰ ਬਾਕੀ ਨਹੀਂ ਛੱਡਾਂਗੇ।ਉਨ੍ਹਾਂ ਕਿਹਾ ਕਿ ਕੇਵਲ ਅਜਨਾਲਾ ਹਲਕੇ ਦੀਆਂ ਹੀ ਨਹੀਂ, ਬਲਕਿ ਸਾਰੇ ਪੰਜਾਬ ਦੀਆਂ ਮੰਡੀਆਂ ਜਿੰਨਾ ਨੂੰ ਅਪਗਰੇਡ ਕਰਨ ਦੀ ਲੋੜ ਹੈ, ੳੇੁਨਾਂ ਨੂੰ ਵਿਕਸਤ ਕੀਤਾ ਜਾਵੇਗਾ।

Check Also

ਚੀਫ਼ ਖ਼ਾਲਸਾ ਦੀਵਾਨ ਵਲੋਂ ਪ੍ਰਕਾਸ਼ ਪੁਰਬ ‘ਤੇ ਨਗਰ ਕੀਰਤਨ ਸਜਾਇਆ ਗਿਆ

ਅੰਮ੍ਰਿਤਸਰ, 4 ਜਨਵਰੀ (ਜਗਦੀਪ ਸਿੰਘ) – ਸਿੱਖ ਪੰਥ ਦੀ ਸਿਰਮੌਰ ਸੰਸਥਾ ਚੀਫ਼ ਖ਼ਾਲਸਾ ਦੀਵਾਨ ਵਲੋਂ …