ਅੰਮ੍ਰਿਤਸਰ, 5 ਫਰਵਰੀ (ਸੁਖਬੀਰ ਸਿੰਘ) – ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਜਿਲ੍ਹਾ ਅੰਮ੍ਰਿਤਸਰ ਦੀ ਵਿਸ਼ੇਸ਼ ਇਕੱਤਰਤਾ ਗੁਰਦੁਆਰਾ ਨਾਨਕਸਰ
ਸਾਹਿਬ ਰਾਮ ਤੀਰਥ ਵਿਖੇ ਜਿਲ੍ਹਾ ਪ੍ਰਧਾਨ ਬਾਬਾ ਕਰਮਜੀਤ ਸਿੰਘ ਨੰਗਲੀ ਤੇ ਜਨਰਲ ਸਕੱਤਰ ਪਲਵਿੰਦਰ ਸਿੰਘ ਮਾਹਲ ਦੀ ਅਗਵਾਈ ਹੇਠ ਹੋਈ।ਜਥੇਬੰਦੀ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਚੱਲ ਰਹੇ ਮੋਰਚੇ ਵਿੱਚ 6 ਫਰਵਰੀ ਨੂੰ ਸ਼ਮੂਲੀਅਤ ਕਰਨ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸੇ ਤਰ੍ਹਾਂ ਜੀਰਾ ਵਿਖੇ ਚੱਲ ਰਹੇ ਮੋਰਚੇ ਵਿੱਚ ਹਾਜ਼ਰੀ ਲਗਵਾਉਣ ਲਈ ਜਥੇਬੰਦੀ ਵਲੋਂ ਵੀ ਇੱਕ ਜਥਾ 11 ਫਰਵਰੀ ਨੂੰ ਰਵਾਨਾ ਹੋਵੇਗਾ।ਵੱਖ-ਵੱਖ ਬੁਲਾਰਿਆਂ ਨੇ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੀ ਅਲੋਚਨਾ ਕਰਦਿਆਂ ਕਿਹਾ ਕਿ ਮੋਰਚਾ ਜਿਨਾਂ ਲੰਬਾ ਚੱਲੇਗਾ, ਸਰਕਾਰਾਂ ਦੀਆਂ ਜੜਾਂ ਉਨੀਆਂ ਹੀ ਖੋਖਲੀਆਂ ਹੋਣਗੀਆਂ।
ਇਸ ਮੌਕੇ ਡਾ. ਬਚਿੱਤਰ ਸਿੰਘ ਕੋਟਲਾ, ਬਲਰਾਮ ਸਿੰਘ ਝੰਜੋਟੀ, ਮਲਕੀਤ ਸਿੰਘ ਵਡਾਲਾ, ਗੁਰਜੰਟ ਸਿੰਘ ਕੋਹਾਲੀ, ਗੁਰਮੇਜ ਸਿੰਘ ਥਰੀਏਵਾਲ, ਸਵਿੰਦਰ ਸਿੰਘ ਕਲੇਰ, ਉੰਕਾਰ ਸਿੰਘ ਚੱਕ ਮਿਸ਼ਰੀ ਖਾਂ, ਹਰਮਨ ਸਿੰਘ ਮਾਨਾਵਾਲਾ, ਯਾਦਵਿੰਦਰ ਸਿੰਘ ਭਿੱਟੇਵੱਡ, ਅਕਾਸ਼ ਮਾਨਾਵਾਲਾ, ਕਰਨ ਮਾਨ ਬੱਗਾ, ਸੁਰਜੀਤ ਸਿੰਘ ਬੋਪਾਰਾਏ, ਬਿਕਰਮਜੀਤ ਸਿੰਘ ਛੀਨਾ, ਕੁਲਬੀਰ ਸਿੰਘ ਮਿੰਟੂ, ਸੁਖਵਿੰਦਰ ਸਿੰਘ ਨੰਗਲੀ, ਰਮਨ ਗਿੱਲ, ਕਮਲਜੀਤ ਚੱਕ ਮਿਸ਼ਰੀ ਖਾਂ, ਤਾਜ ਰਾਮ ਤੀਰਥ, ਕਾਬਲ ਸਿੰਘ ਬੱਲ, ਸੁੱਚਾ ਸਿੰਘ ਰਾਮ ਤੀਰਥ, ਬਾਪੂ ਗੁਰਦਿਆਲ ਸਿੰਘ, ਪ੍ਰਦੀਪ ਜਲਾਲਪੁਰ, ਸਾਬੀ ਜਲਾਲਪੁਰ, ਜਸਵੰਤ ਸਿੰਘ ਵੜੈਚ ਆਦਿ ਹਾਜ਼ਰ ਸਨ ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …
Punjab Post Daily Online Newspaper & Print Media