Friday, November 22, 2024

ਮੁਫਤ ਮੈਡੀਕਲ ਚੈਕਅੱਪ ਕੈਂਪ ਲਗਾਇਆ ਗਿਆ

ਅੰਮ੍ਰਿਤਸਰ, 5 ਫਰਵਰੀ (ਸੁਖਬੀਰ ਸਿੰਘ) – ਸਥਾਨਕ ਕ੍ਰਾਇਸਟ ਚਰਚ ਰਾਮ ਬਾਗ ਵਿਖੇ ਨਿਰਮਾਨ ਮੈਡੀਕਲ ਸੈਂਟਰ ਬਟਾਲਾ ਰੋਡ ਵਲੋਂ ਮੁਫਤ ਮੈਡੀਕਲ ਚੈਕਅਪ ਕੈਂਪ ਲਗਾਇਆ ਗਿਆ।ਵਿਕਾਸ ਕੁਮਾਰ ਦੀ ਦੇਖ-ਰੇਖ ਵਿੱਚ ਅੰਮ੍ਰਿਤਸਰ ਦੇ ਉਘੇ ਮੈਡੀਸਨ ਡਾਕਟਰ ਡਾ. ਅਪਰਾਜੀਤ ਸਰੀਨ, ਹਾਰਟ ਸਪੈਸ਼ਲਿਸਟ ਡਾ. ਪ੍ਰਮੋਦ ਅਤੇ ਡਾ. ਰਾਹੁਲ ਨੇ ਲਗਭਗ 150 ਮਰੀਜ਼ਾਂ ਦਾ ਮੁਆਇਨਾ ਕਰਕੇ ਉਨ੍ਹਾਂ ਨੂੰ ਮੁਫਤ ਦਵਾਈਆਂ ਦਿੱਤੀਆਂ।ਲੋੜਵੰਦ ਮਰੀਜ਼ਾਂ ਦੀ ਸ਼ੂਗਰ ਅਤੇ ਈ.ਸੀ.ਜੀ ਅਤੇ ਹੋਰ ਲੋੜੀਂਦੇ ਟੈਸਟ ਮੁਫਤ ਕੀਤੇ ਗਏ।ਡਾ. ਅਪਰਾਜੀਤ ਸਰੀਨ ਨੇ ਕਿਹਾ ਕਿ ਅੱਜਕਲ ਸ਼ੂਗਰ ਦੀ ਬਿਮਾਰੀ ਆਮ ਪਾਈ ਜਾਂਦੀ ਹੈ ਰੋਜ਼ਾਨਾ ਸੈਰ/ਕਸਰਤ, ਪੂਰਨ ਪ੍ਰਹੇਜ਼, ਤਨਾਅ ਰਹਿਤ ਜ਼ਿੰਦਗੀ, ਡਾਕਟਰ ਦੀ ਸਲਾਹ ਨਾਲ ਦਵਾਈ ਖਾਣ ਨਾਲ ਅਸੀਂ ਇਸ ‘ਤੇ ਕੰਟਰੋਲ ਕਰ ਸਕਦੇ ਹਾਂ।
ਇਸ ਮੌਕੇ ਜਗੀਰੀ ਲਾਲ, ਰਾਕੇਸ਼ ਕੁਮਾਰ ਖਜ਼ਾਨਚੀ, ਸ਼੍ਰੀਮਤੀ ਆਲਬੀਨਾ ਸੈਮਸਨ, ਪ੍ਰਦੀਪ ਸਾਗਰ, ਪ੍ਰੇਮ, ਪਾਸਟਰ ਉਦੈ ਸਿੰਘ, ਕੌਸਲ ਦੁੱਗਲ, ਪਾਸਟਰ ਸਟੀਫਨ ਮਸੀਹ, ਨੇਹਾ, ਸ਼੍ਰੀਮਤੀ ਸੰਗੀਤਾ, ਸਿਫਾਲੀ, ਪੀਟਰ ਮਸੀਹ ਆਦਿ ਹਾਜ਼ਰ ਸਨ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …