ਅੰਮ੍ਰਿਤਸਰ, 6 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਮਿਆਸ ਜੀ.ਐਨ.ਡੀ.ਯੂ. ਡੀਪਾਰਟਮੈਂਟਰ ਆਫ ਸਪੋਰਟਸ ਸਾਇੰਸਜ਼ ਐਂਡ ਮੈਡੀਸਨ ਦੇ ਮੁਖੀ ਤੇ ਡੀਨ,
ਪ੍ਰੋ. ਡਾ. ਸ਼ਿਵੇਤਾ ਸ਼ਿਨੋਏ ਨੇ ਕਿਹਾ ਕਿ ਆਧੁਨਿਕ ਦੁਨੀਆਂ ਵਿਚ ਔਰਤ ਦੀ ਭੂਮਿਕਾ ਬਹੁਤ ਹੀ ਮਹੱਤਵਪੂਰਨ ਹੈ।ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸ਼ੁਰੂ ਹੋਏ ਜੈਂਡਰ ਸੰਵੇਦਨਸ਼ੀਲਤਾ ਅਤੇ ਮਨੁੱਖੀ ਕਦਰਾਂ ਕੀਮਤਾਂ ਵਿਸ਼ੇ `ਤੇ ਦੋ ਹਫਤਿਆ ਦਾ ਆਨਲਾਈਨ ਅੰਤਰ/ਬਹੁਅਨੁਸ਼ਾਸਨੀ ਰਿਫਰੈਸ਼ ਕੋਰਸ ਵਿਚ ਮੁੱਖ ਭਾਸ਼ਣ ਦੇਣ ਰਹੇ ਸਨ।ਵੈਦਿਕ ਯੁਗ ਦੀਆਂ ਔਰਤਾਂ ਘੋਸ਼, ਅਪਲਾ, ਮੈਤਰੀ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਪੁਰਾਤਨ ਯੁਗ ਵਿਚ ਵੀ ਇਸਤਰੀਆਂ ਦਾ ਇਤਿਹਾਸ ਵਿਚ ਨਾਂ ਵਰਣਨਯੋਗ ਹਨ। ਉਨ੍ਹਾਂ ਕਿਹਾ ਕਿ ਵਿਅਕਤੀਗਤ ਰੁਝਾਨਾਂ ਕਰਕੇ ਵੱਖ ਵੱਖ ਸਮਾਜਾਂ ਵਿਚ ਔਰਤਾਂ ਨੂੰ ਹਾਸ਼ੀਏ `ਤੇ ਧੱਕਿਆ ਜਾਂਦਾ ਹੈ ਰਿਹਾ ਹੈ ਅਤੇ ਲੋੜ ਹੈ ਕਿ ਔਰਤ ਦੇ ਯੋਗਦਾਨ ਦੀ ਪਛਾਣ ਕਰਦੇ ਹੋਏ ਮੁੱਖ ਧਾਰਾ ਵਿਚ ਰੱਖਿਆ ਜਾਵੇ।
ਯੂ.ਜੀ.ਸੀ ਹਿਊਮਨ ਰਿਸੋਰਸ ਡਿਵੈਲਪਮੈਂਟ ਸੈਂਟਰ ਦੇ ਡਾਇਰੈਕਟਰ ਪ੍ਰੋ. (ਡਾ.) ਸੁਧਾ ਜਤਿੰਦਰ ਨੇ ਯੂਨੀਵਰਸਿਟੀ ਦੇ ਇਸ ਸੈਂਟਰ ਦੀਆਂ ਮਹੱਤਵਪੂਰਨ ਗਤੀਵਿਧੀਆਂ ਤੋਂ ਜਾਣੂ ਕਰਵਾਉਂਦਿਆਂ ਕਰਵਾਉਂਦਿਆਂ ਦੱਸਿਆ ਕਿ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਸੰਧੂ ਦੀਆਂ ਅਣਥੱਕ ਕੋਸ਼ਿਸ਼ਾਂ ਸਦਕਾਂ ਯੂਨੀਵਰਸਿਟੀ ਦਾ ਇਹ ਕੇਂਦਰ ਅਧਿਆਪਕਾਂ ਨੂੰ ਪਿਛਲੇ ਲੰਬੇ ਸਮੇਂ ਤੋਂ ਸਮੇਂ ਦੀਆਂ ਲੋੜਾਂ ਅਨੁਸਾਰ ਗਿਆਨ ਵੰਡ ਰਿਹਾ ਹੈ।ਉਨ੍ਹਾਂ ਕਿਹਾ ਕਿ ਇਸ ਸੈਂਟਰ ਵੱਲੋਂ ਕਰਵਾਏ ਜਾਂਦੇ ਕੋਰਸਾਂ ਦਾ ਅਧਿਆਪਕਾਂ ਅਤੇ ਖੋਜ਼ਾਰਥੀਆਂ ਨੂੰ ਲਾਭ ਲੈਣਾ ਚਾਹੀਦਾ ਹੈ।
Check Also
ਸਰਬੱਤ ਦਾ ਭਲਾ ਟਰੱਸਟ ਵੱਲੋਂ ਸਿਵਲ ਹਸਪਤਾਲ ਵਿਖੇ ਮੁਫ਼ਤ ਡਾਇਲਸਿਸ ਕਿੱਟਾਂ ਭੇਂਟ
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਹਸਪਤਾਲ ਪ੍ਰਬੰਧਨ ਨੂੰ ਸੌਂਪੀਆਂ ੪੮ ਕਿੱਟਾਂ ਅੰਮ੍ਰਿਤਸਰ, 19 ਅਗਸਤ …
Punjab Post Daily Online Newspaper & Print Media