ਸੰਗਰੂਰ, 12 ਫਰਵਰੀ (ਜਗਸੀਰ ਲੌਂਗੋਵਾਲ) – ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਅਕਾਦਮਿਕ ਕੌਂਸਲ ਵਲੋਂ ਕਾਲਜ ਵਿਦਿਆਰਥੀਆਂ ਦਾ ਨੈਤਿਕ ਸਿੱਖਿਆ ਇਮਤਿਹਾਨ 15 ਫਰਵਰੀ ਨੂੰ ਦੇਸ਼ ਭਰ ਵਿੱਚ ਕਰਵਾਇਆ ਜਾ ਰਿਹਾ ਹੈ। ਸੰਗਰੂਰ-ਬਰਨਾਲਾ-ਮਾਲੇਰਕੋਟਲਾ ਜ਼ੋਨ ਅਧੀਨ ਹੋ ਰਹੇ ਇਮਤਿਹਾਨ ਸਬੰਧੀ ਜ਼ੋਨਲ ਕੌਂਸਲ ਦੀ ਮੀਟਿੰਗ ਸਥਾਨਕ ਜ਼ੋਨਲ ਦਫ਼ਤਰ ਵਿਖੇ ਹੋਈ।ਕੁਲਵੰਤ ਸਿੰਘ ਨਾਗਰੀ ਜ਼ੋਨਲ ਸਕੱਤਰ ਨੇ ਦੱਸਿਆ ਕਿ ਜ਼ੋਨ ਅਧੀਨ ਮਾਲੇਰਕੋਟਲਾ, ਸੰਦੌੜ, ਬਰੜਵਾਲ-ਧੂਰੀ, ਮਸਤੂਆਣਾ ਸਾਹਿਬ ਦੇ ਵੱਖ-ਵੱਖ ਕਾਲਜਾਂ ਸਮੇਤ ਸਰਕਾਰੀ ਰਣਬੀਰ ਕਾਲਜ ਵਿੱਚ ਪ੍ਰੀਖਿਆ ਕੇਂਦਰ ਬਣਾਏ ਗਏ ਹਨ।ਮੀਟਿੰਗ ਵਿੱਚ ਸ਼ਿਵਰਾਜ ਸਿੰਘ ਸਟੇਟ ਸਕੱਤਰ ਪੰਜਾਬ ਨੇ ਵਿਸ਼ਸ਼ ਤੌਰ ‘ਤੇ ਸ਼ਮੂਲੀਅਤ ਕੀਤੀ ਅਤੇ ਜ਼ੋਨਲ ਦਫ਼ਤਰ ਦੀ ਬਣ ਰਹੀ ਬਿਲਡਿੰਗ ਦਾ ਮੁਆਇਨਾ ਕੀਤਾ।ਕੁਲਵੰਤ ਸਿੰਘ ਨਾਗਰੀ ਨੇ ਸਵਾਗਤੀ ਸ਼ਬਦ ਕਹੇ।ਲਾਭ ਸਿੰਘ ਡਿਪਟੀ ਚੀਫ਼ ਆਰਗੇਨਾਈਜ਼ਰ, ਸੁਰਿੰਦਰ ਪਾਲ ਸਿੰਘ ਸਿਦਕੀ ਐਡੀਸ਼ਨਲ ਚੀਫ਼ ਸਕੱਤਰ, ਗੁਰਜੰਟ ਸਿੰਘ ਰਾਹੀ ਜ਼ੋਨਲ ਪ੍ਰਧਾਨ, ਗੁਰਮੇਲ ਸਿੰਘ ਵਿੱਤ ਸਕੱਤਰ, ਹਰਵਿੰਦਰ ਕੌਰ ਸਕੱਤਰ ਜ਼ੋਨਲ ਇਸਤਰੀ ਕੌਂਸਲ ਤੋਂ ਬਿਨਾਂ ਹਰਪ੍ਰੀਤ ਸਿੰਘ ਅਧਿਆਪਕ ਛਾਜਲੀ ਸਕੂਲ, ਹਰਭਜਨ ਸਿੰਘ ਭੱਟੀ ਸਲਾਹਕਾਰ, ਹਰਵਿੰਦਰ ਸਿੰਘ ਪੱਪੂ ਸਹਿਯੋਗੀ ਅਤੇ ਅਮਨਦੀਪ ਕੌਰ ਸੰਗਰੂਰ ਇਸਤਰੀ ਕੌਂਸਲ ਨੇ ਭਾਗ ਲਿਆ।ਉਪਰੰਤ ਖੁੱਲੀਆਂ ਵਿਚਾਰਾਂ ਕਰਦਿਆਂ ਸੇਵਾ ਕਾਰਜ਼ਾਂ ਤੇ ਜਥੇਬੰਦਕ ਢਾਂਚੇ ਲਈ ਸਮੂਹ ਮੈਂਬਰਾਂ ਨੂੰ ਜ਼ੋਨਲ ਸਰਗਰਮੀਆਂ ਲਈ ਕਾਰਜਸ਼ੀਲ ਹੋਣ ਲਈ ਉਤਸ਼ਾਹਿਤ ਕੀਤਾ।ਸੁਰਿੰਦਰ ਪਾਲ ਸਿੰਘ ਸਿਦਕੀ ਨੇ ਸਟੱਡੀ ਸਰਕਲ ਦੇ 50 ਸਾਲਾ ਸਥਾਪਨਾ ਵਰ੍ਹੇ ਬਾਰੇ ਵਿਚਾਰ ਪ੍ਗਟਾਏ।ਜ਼ੋਨਲ ਕੌਂਸਲ ਵਲੋਂ ਸਟੇਟ ਸਕੱਤਰ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।
Check Also
ਗਰੁੱਪ ਕਮਾਂਡਰ ਬ੍ਰਗੇਡੀਅਰ ਕੇ.ਐਸ ਬਾਵਾ ਵਲੋਂ ਕੈਂਪ ਦਾ ਦੌਰਾ
ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ ਬਿਊਰੋ) – ਬਾਬਾ ਕੁੰਮਾ ਸਿੰਘ ਇੰਜੀਨੀਅਰਿੰਗ ਕਾਲਜ ਸਤਲਾਣੀ ਸਾਹਿਬ ਵਿਖੇ …