Saturday, July 27, 2024

ਮਾਲ ਰੋਡ ਸਕੂਲ ਵਿਖੇ ਵਿਦਾਇਗੀ ਸਮਾਰੋਹ ‘ਸ਼ਾਮ-ਏ-ਰੁਖ਼ਸਤ’ ਦਾ ਆਯੋਜਨ

+1 ਅਤੇ +2 ਦੀਆਂ 1100 ਤੋਂ ਵੱਧ ਵਿਦਿਆਰਥਣਾਂ ਨੇ ਕੀਤੀ ਸ਼ਮੂਲੀਅਤ

ਅੰਮ੍ਰਿਤਸਰ, 17 ਫਰਵਰੀ (ਸੁਖਬੀਰ ਸਿੰਘ) – ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਦੀਆਂ +1 ਦੀਆਂ 572 ਵਿਦਿਆਰਥਣਾਂ ਨੇ +2 ਦੀਆਂ ਸਾਇੰਸ, ਕਾਮਰਸ, ਵੋਕੇਸ਼ਨਲ ਅਤੇ ਆਰਟਸ ਦੀਆਂ 593 ਵਿਦਿਆਰਥਣਾਂ ਨੂੰ ਭਾਵਪੂਰਤ ਵਿਦਾਇਗੀ ਸਮਾਰੋਹ ਦਿੱਤੀ।ਪੰਜਾਬੀ ਸਭਿਆਚਾਰ ਨੂੰ ਦਰਸਾਉਂਦਾ ਰੰਗਾ-ਰੰਗ ਪ੍ਰੋਗਰਾਮ ‘ਸ਼ਾਮ-ਏ-ਰੁਖ਼ਸਤ’ ਵਿੱਚ ਵਿਦਿਆਰਥੀਆਂ ਨੇ ਲੋਕ ਗੀਤ, ਸੋਲੋ ਡਾਂਸ, ਐਕਸ਼ਨ ਡਾਂਸ, ਕਵਿਤਾ ਅਤੇ ਲੋਕ ਨਾਚ ਪੇਸ਼ ਕਰਕੇ ਸਮਾਂ ਬੰਨ ਦਿੱਤਾ।ਆਯੂਸ਼ੀ ਨੂੰ ਮਿਸ ਮਾਲ, ਦਿਯਾ ਨੂੰ ਮਿਸ ਮਾਲ ਰਨਰ ਅੱਪ ਮਿਸ ਮਾਲ ਸੈਕੰਡ ਰਨਰ ਅੱਪ ਸਪਨਾ ਨੂੰ ਚੁਣਿਆ।ਇਸੇ ਤਰ੍ਹਾਂ ਮਿਸ ਪੰਜਾਬਣ ਅਮਰਜੋਤ ਕੌਰ ਨੂੰ, ਮਿਸ ਪੰਜਾਬਣ ਰਨਰ ਅੱਪ ਅਨੁਪ੍ਰੀਤ ਕੌਰ ਤੇ ਮਿਸ ਪੰਜਾਬਣ ਸੈਕੰਡ ਰਨਰ ਅੱਪ ਅਕਾਂਕਸ਼ਾ ਨੂੰ ਚੁਣਿਆ।
ਸਕੂਲ ਪ੍ਰਿੰਸੀਪਲ ਸ਼੍ਰੀਮਤੀ ਮਨਦੀਪ ਕੌਰ ਨੇ ਵਿਦਿਆਰਥੀਆਂ ਨੂੰ ਸ਼ੁਭ ਇਛਾਵਾਂ ਦਿੰਦਿਆਂ ਕਿਹਾ ਕਿ ਮਿਹਨਤ, ਲਗਨ, ਦ੍ਰਿੜਤਾ ਤੇ ਪ੍ਰਤਿਬੱਧਤਾ ਨਾਲ ਹੀ ਜ਼ਿੰਦਗੀ ਦੀਆਂ ਉਚਾਈਆਂ ਨੂੰ ਛੂਹਿਆ ਜਾ ਸਕਦਾ ਹੈ।ੳਨ੍ਹਾਂ ਕਿਹਾ ਕਿ ਸੰਪੂਰਨ ਸ਼ਖਸੀਅਤ ਲਈ ਨੈਤਿਕ ਕਦਰਾ ਕੀਮਤਾਂ ਨੂੰ ਧਾਰਨ ਕਰਨਾ ਅੱਜ ਸਮੇਂ ਦੀ ਮੁੱਖ ਲੋੜ ਹੈ।ਉਨ੍ਹਾਂ ਕਿਹਾ ਕਿ ਮੰਜ਼ਲ ‘ਤੇ ਉਹ ਹੀ ਪਹੁੰਚਦੇ ਹਨ, ਜਿੰਨ੍ਹਾਂ ਨੂੰ ਆਪਣੇ ਟੀਚੇ ਸਪੱਸ਼ਟ ਹੁੰਦੇ ਹਨ ਅਤੇ ਅਜਿਹੇ ਲੋਕਾਂ ਦੇ ਰਾਹ ਵਿੱਚ ਕੋਈ ਵੀ ਔਕੜ ਜਾਂ ਮੁਸ਼ਕਲ ਰੋੜਾ ਨਹੀਂ ਬਣਦੀ। ਇਸ ਅਵਸਰ ਤੇ ਬਤੌਰ ਜੱਜਾਂ ਦੀ ਭੁਮਿਕਾ ਸ੍ਰੀਮਤੀ ਸਤਿੰਦਰ ਬਾਤਿਸ਼, ਸ੍ਰੀਮਤੀ ਇੰਦਰਜੀਤ ਕੌਰ, ਸ੍ਰੀਮਤੀ ਪ੍ਰਤਿਭਾ ਮਿਸਰ, ਸ੍ਰੀਮਤੀ ਰਮਨ ਕਾਲੀਆ, ਸ੍ਰੀਮਤੀ ਸੀਮਾ ਮਦਾਨ, ਸ੍ਰੀਮਤੀ ਗਗਨਦੀਪ ਕੌਰ ਨੇ ਨਿਭਾਈ ਅਤੇ ਮੰਚ ਸੰਚਾਲਨ ਸ੍ਰੀਮਤੀ ਕਵਲਇੰਦਰ ਕੌਰ, ਮਿਸ ਇਤੀ, ਵਿਦਿਆਰਥਣ ਅਰਸ਼ਪ੍ਰੀਤ ਕੌਰ ਨੇ ਕੀਤਾ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …