Thursday, July 18, 2024

ਸ਼ਿਵਰਾਤਰੀ ਸਬੰਧੀ ਕੱਢੀ ਵਿਸ਼ਾਲ ਸ਼ੋਭਾ ਯਾਤਰਾ ਦਾ ਭਰਵਾਂ ਸਵਾਗਤ

ਸੰਗਰੂਰ, 17 ਫਰਵਰੀ (ਜਗਸੀਰ ਲੌਂਗੋਵਾਲ) – ਬੀਤੇ ਦਿਨੀ ਸ੍ਰੀ ਪ੍ਰਗਤੀਸ਼ੀਲ ਬ੍ਰਾਹਮਣ ਸਭਾ ਸੁਨਾਮ ਵਲੋਂ ਸ੍ਰੀ ਨੀਲਕੰਠੇਸ਼ਵਰ ਰਾਮ ਮੰਦਿਰ ਸੀਤਾਸਰ ਦੁਆਰਾ ਸ਼ਿਵਰਾਤਰੀ ਦੇ ਸਬੰਧ ਵਿੱਚ ਕੱਢੀ ਗਈ ਵਿਸਾਲ ਸ਼ੋਭਾ ਯਾਤਰਾ ਦਾ ਭਰਵਾਂ ਸਵਾਗਤ ਫੁੱਲਾਂ ਦੀ ਵਰਖਾ ਕਰਕੇ ਕੀਤਾ ਗਿਆ।ਸਭਾ ਦੇ ਪ੍ਰਧਾਨ ਵਿਕਰਮ ਸਰਮਾ ਨੇ ਦੱਸਿਆ ਕਿ ਸੀਤਾਸਰ ਮੰਦਿਰ ਪ੍ਰਬੰਧਕ ਕਮੇਟੀ ਵਲੋਂ ਮਹਾਸ਼ਿਵਰਾਤਰੀ ਮੌਕੇ ਹਰ ਸਾਲ ਵਿਸ਼ਾਲ ਸ਼ੋਭਾ ਯਾਤਰਾ ਸਾਰੇ ਸੁਨਾਮ ਸ਼ਹਿਰ ਵਿੱਚ ਕੱਢੀ ਜਾਂਦੀ ਹੈ ਇਸ ਵਾਰ ਵੀ ਸ਼ੋਭਾ ਯਾਤਰਾ ਦਾ ਸਵਾਗਤ ਸਮੁਹ ਬ੍ਰਾਹਮਣ ਸਭਾ ਦੇ ਅਹੁੱਦੇਦਾਰਾਂ ਦੁਆਰਾ ਸ਼ਰਧਾ ਭਾਵਨਾ ਨਾਲ ਫੁੱਲਾਂ ਦੀ ਵਰਖਾ ਕਰਕੇ ਕੀਤਾ ਗਿਆ।ਬ੍ਰਾਹਮਣ ਸਭਾ ਵਲੋਂ ਸੀਤਾਸਰ ਮੰਦਿਰ ਕਮੇਟੀ ਦੇ ਪ੍ਰਧਾਨ ਸੁਮੇਰ ਗਰਗ ਅਤੇ ਸਮੁਹ ਅਹੁਦੇਦਾਰਾ ਦਾ ਸਿਰੋਪਾ ਪਾ ਕੇ ਸਨਮਾਨ ਕੀਤਾ ਗਿਆ।ਅੰਤ ‘ਚ ਸੀਤਾਸਰ ਮੰਦਿਰ ਕਮੇਟੀ ਨੇ ਪਧਾਨ ਅਤੇ ਸਮੁਹ ਕਮੈਟੀ ਮੈਂਬਰਾਂ ਦਾ ਸਨਮਾਨ ਚਿੰਨ੍ਹ ਦੇ ਕੇ ਸਸਨਮਾਨ ਕੀਤਾ।
ਇਸ ਮੌਕੇ ਬ੍ਰਾਹਮਣ ਸਭਾ ਦੇ ਜਿਲਾ ਪ੍ਰਧਾਨ ਨਰਿੰਦਰਪਾਲ ਸ਼ਰਮਾ, ਨਰਿੰਦਰ ਠੇਕੇਦਾਰ ਪ੍ਰਧਾਨ ਸਤਿਸ਼ਿਵਾਲਯ ਮੰਦਿਰ, ਸੰਨੀ ਮੈਂਬਰ ਗੋਪਾਲ ਸ਼ਰਮਾ, ਸੈਕਟਰੀ ਪੁਨੀਤ ਸ਼ਰਮਾ, ਅਰਸ਼ਦੀਪ ਭਾਰਦਵਾਜ ਪ੍ਰਧਾਨ ਯੂਥ ਵਿੰਗ, ਭਾਰਤ ਭਾਰਦਵਾਜ ਸੈਕਟਰੀ ਯੂਥ ਵਿੰਗ, ਰਮੇਸ਼ ਠੇਕੇਦਾਰ, ਰਜੇਸ਼ ਕੁਮਾਰ ਬੱਬੂ, ਭੁਪਿੰਦਰ ਭਾਰਦਵਾਜ, ਮੁਕੇਸ਼ ਸ਼਼ਰਮਾ, ਕ੍ਰਿਸ਼ਨ ਸ਼ਰਮਾ, ਮੇਘ ਰਾਜ ਆਦਿ ਸਭਾ ਦੇ ਮੈਂਬਰ ਮੌਜ਼ੂਦ ਸਨ।

Check Also

ਅਕਾਲ ਅਕੈਡਮੀ ਕੌੜੀਵਾੜਾ ਵਿਖੇ ਲੜਕੀਆਂ ਦੇ ਅੰਤਰ ਜ਼ੋਨ ਫੁੱਟਬਾਲ ਟੂਰਨਾਮੈਂਟ ਦਾ ਆਯੋਜਨ

ਸੰਗਰੂਰ, 18 ਜੁਲਾਈ (ਜਗਸੀਰ ਲੌਂਗੋਵਾਲ) – ਅਕਾਲ ਅਕੈਡਮੀ ਕੌੜੀਵਾੜਾ ਵਿਖੇ ਲੜਕੀਆਂ ਦਾ ਅੰਤਰ-ਜ਼ੋਨ ਫੁੱਟਬਾਲ ਟੂਰਨਾਮੈਂਟ …