ਅੰਮ੍ਰਿਤਸਰ, 18 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਜ਼ੂਆਲੋਜੀ ਵਿਭਾਗ ਦੀ ਜ਼ੂਲੋਜੀਕਲ ਸੋਸਾਇਟੀ ਨੇ ‘ਮੱਛਰ ਅਤੇ ਉਨ੍ਹਾਂ ਦਾ ਵਾਤਾਵਰਣ-ਅਨੁਕੂਲ ਨਿਯੰਤਰਣ’ ਵਿਸ਼ੇ ’ਤੇ ਸੈਮੀਨਾਰ ਦਾ ਆਯੋਜਨ ਕੀਤਾ।ਸੈਮੀਨਾਰ ਦਾ ਆਯੋਜਨ ਵਿਦਿਆਰਥੀਆਂ ’ਚ ਮੱਛਰਾਂ ਦੁਆਰਾ ਫੈਲਣ ਵਾਲੀਆਂ ਵੱਖ-ਵੱਖ ਬਿਮਾਰੀਆਂ ਅਤੇ ਉਨ੍ਹਾਂ ਦੇ ਵਾਤਾਵਰਣ-ਅਨੁਕੂਲ ਨਿਯੰਤਰਣ ਉਪਾਵਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਕੀਤਾ ਗਿਆ ਸੀ।ਇਸ ਸੈਮੀਨਾਰ ’ਚ ਬੀ.ਐਸ.ਸੀ (ਮੈਡੀਕਲ), ਬੀ.ਐਸ.ਸੀ (ਬਾਇਓਟੈਕਨਾਲੋਜੀ) ਅਤੇ ਐਮ.ਐਸ.ਸੀ (ਜ਼ੂਆਲੋਜੀ) ਦੇ ਵਿਦਿਆਰਥੀਆਂ ਨੇ ਭਾਗ ਲਿਆ।
ਡਾ. ਦਵਿੰਦਰ ਕੌਰ ਕੋਚਰ, ਪ੍ਰੋਫੈਸਰ ਜ਼ੂਆਲੋਜੀ ਵਿਭਾਗ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ।ਮੰਚ ਸੰਚਾਲਨ ਕਰਦਿਆਂ ਸੈਮੀਨਾਰ ਦੇ ਪ੍ਰਬੰਧਕੀ ਸਕੱਤਰ ਡਾ. ਅਮਨਦੀਪ ਸਿੰਘ ਨੇ ਦਰਸ਼ਕਾਂ ਦੀ ਮੁੱਖ ਮਹਿਮਾਨ ਨਾਲ ਜਾਣ-ਪਛਾਣ ਕਰਵਾਈ।ਡਾ. ਕੋਚਰ ਨੇ ਭਾਰਤ ’ਚ ਮੱਛਰਾਂ ਦੀਆਂ ਵੱਖ-ਵੱਖ ਕਿਸਮਾਂ ਦੁਆਰਾ ਫੈਲਣ ਵਾਲੀਆਂ ਮਾਰੂ ਬਿਮਾਰੀਆਂ ਬਾਰੇ ਮੌਜ਼ੂਦਾ ਸਥਿਤੀ ਬਾਰੇ ਚਾਨਣਾ ਪਾਇਆ।ਉਨ੍ਹਾਂ ਵਿਦਿਆਰਥੀਆਂ ਨੂੰ ਮਲੇਰੀਆ, ਡੇਂਗੂ ਅਤੇ ਚਿਕਨਗੁਨੀਆ ਵਰਗੀਆਂ ਬਿਮਾਰੀਆਂ ਨੂੰ ਰੋਕਣ ਲਈ ਮੱਛਰਾਂ ਦੀ ਆਬਾਦੀ ਨੂੰ ਕੰਟਰੋਲ ਕਰਨ ਲਈ ਵੱਖ-ਵੱਖ ਜੈਵਿਕ ਨਿਯੰਤਰਣ ਉਪਾਵਾਂ ਬਾਰੇ ਵੀ ਜਾਣਕਾਰੀ ਦਿੱਤੀ।ੇ ਜੀਵ-ਵਿਗਿਆਨਕ ਨਿਯੰਤਰਣ ਵਿਧੀਆਂ ਦੀ ਵਿਵਹਾਰਕਤਾ ਅਤੇ ਪ੍ਰਭਾਵਸ਼ੀਲਤਾ ਬਾਰੇ ਵਿਦਿਆਰਥੀਆਂ ਦੁਆਰਾ ਉਠਾਏ ਗਏ ਵੱਖ-ਵੱਖ ਸਵਾਲਾਂ ਦੇ ਜਵਾਬ ਵੀ ਦਿੱਤੇ।ਡਾ. ਮਹਿਲ ਸਿੰਘ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਅਜਿਹੇ ਸੈਮੀਨਾਰ ਵਿਦਿਆਰਥੀਆਂ ਨੂੰ ਮੈਡੀਕਲ ਵਿਗਿਆਨ ਦੇ ਖੇਤਰ ’ਚ ਹੋ ਰਹੀਆਂ ਤਰੱਕੀਆਂ ਤੋਂ ਜਾਣੂ ਕਰਵਾਉਣ ’ਚ ਸਹਾਈ ਹੁੰਦੇ ਹਨ।ਵਿਭਾਗ ਮੁਖੀ ਡਾ: ਜਸਜੀਤ ਕੌਰ ਰੰਧਾਵਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।
ਸੈਮੀਨਾਰ ਮੌਕੇ ਪੀ.ਜੀ ਜ਼ੂਆਲੋਜੀ ਵਿਭਾਗ ਦੇ ਫੈਕਲਟੀ ਮੈਂਬਰ ਡਾ. ਜ਼ੋਰਾਵਰ ਸਿੰਘ, ਡਾ: ਅਮਨਦੀਪ ਸਿੰਘ, ਪ੍ਰੋ: ਰਣਦੀਪ ਸਿੰਘ, ਡਾ: ਰਾਜਬੀਰ ਕੌਰ, ਡਾ: ਸਤਿੰਦਰ ਕੌਰ, ਡਾ: ਸੁਕੰਨਿਆ ਮਹਿਰਾ, ਡਾ: ਰਮਨ ਕੁਮਾਰ, ਪ੍ਰੋ: ਗੁਰਪ੍ਰੀਤ ਕੌਰ ਅਤੇ ਪ੍ਰੋ: ਮਨਵੀਰ ਕੌਰ ਵੀ ਹਾਜ਼ਰ ਸਨ।
Check Also
ਆਤਮ ਪਬਲਿਕ ਸਕੂਲ ਦੇ ਸਲਾਨਾ ਸਮਾਗਮ ‘ਚ ਪੁੱਜੀ ਫਿਲਮੀ ਅਦਾਕਾਰਾ ਗੁਰਪ੍ਰੀਤ ਭੰਗੂ
ਅਮ੍ਰਿਤਸਰ, 2 ਦਸੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਨਾਮਵਰ ਸ਼ਾਇਰ ਮਰਹੂਮ ਦੇਵ ਦਰਦ ਸਾਹਬ …