ਸੰਗਰੁਰ, 23 ਫਰਵਰੀ (ਜਗਸੀਰ ਲੌਂਗੋਵਾਲ) – ਸੁਨਾਮ ਦੇ ਸਕੂਲ ਅਕੇਡੀਆ ਵਰਲਡ ਵਿਖੇ ਬੀਤੇ ਦਿਨੀਂ ਕਿੰਡਰਗਾਰਟਨ ਦੇ ਵਿਦਿਆਰਥੀਆਂ ਨੇ ਵੱਖ-ਵੱਖ ਪ੍ਰਤੀਯੋਗਿਤਾਵਾਂ ਵਿੱਚ ਮਾਰੀਆਂ ਮੱਲਾਂ।ਸਭ ਤੋਂ ਪਹਿਲਾਂ ਨਰਸਰੀ ਜਮਾਤ ਦੇ ਬੱਚਿਆਂ ਨੇ ਕਵਿਤਾ ਗਾਇਨ ਮੁਕਾਬਲੇ ਵਿੱਚ ਭਾਗ ਲਿਆ।ਇਸ ਵਿੱਚ ਬੇਬੀ ਰੂਬਾਨੀ ਕੌਰ ਨੇ ਪਹਿਲੀ, ਬੇਬੀ ਦੀਪਿਕਾ ਅਤੇ ਮਾਸਟਰ ਸੋਮਾਂਸ਼ ਨੇ ਦੂਜੀ, ਬੇਬੀ ਗੁਰਬਾਣੀ, ਬੇਬੀ ਗਰਿਸ਼ਾ ਅਤੇ ਮਾਸਟਰ ਸਰਤਾਜ ਨੇ ਤੀਜੀ ਪੁਜੀਸ਼ਨ ਹਾਸਲ ਕੀਤੀ।ਇਸ ਤੋਂ ਬਾਅਦ ਐਲ.ਕੇ.ਜੀ ਦੇ ਬੱਚਿਆਂ ਨੇ ਸ਼ੋ ਐਂਡ ਟੈਲ ਐਕਟੀਵਿਟੀ ਵਿੱਚ ਹਿੱਸਾ ਲਿਆ। ਇਸ ਵਿੱਚ ਬੇਬੀ ਅਗਮਪ੍ਰੀਤ , ਮਾਸਟਰ ਹਰਮਨ ਸਿੰਘ ਨੇ ਪਹਿਲੀ ਪੁਜੀਸ਼ਨ, ਮਾਸਟਰ ਸਮਰਵੀਰ, ਗਿਰੀਕ ਅਤੇ ਮਨਕੀਰਤ ਨੇ ਦੂਜੀ ਪੁਜੀਸ਼ਨ, ਬੇਬੀ ਲਵਰੀਤ, ਬੇਬੀ ਜਸਨੂਰ ਅਤੇ ਮਾਸਟਰ ਸਮਰਪ੍ਰੀਤ ਸਿੰਘ ਨੇ ਤੀਜੀ ਪੁਜੀਸ਼ਨ ਨੂੰ ਹਾਸਲ ਕੀਤਾ।ਅੰਤ ‘ਚ ਯੂ.ਕੇ.ਜੀ ਜਮਾਤ ਵਿੱਚ ਕੁਇਜ਼ ਮੁਕਾਬਲੇ ਕਰਵਾਏ ਗਏ।ਇਸ ਦੌਰਾਨ ਗੁਰਮਨ ਸਿੰਘ ਅਤੇ ਮਨਕੀਰਤ ਕੌਰ ਨੇ ਪਹਿਲੀ, ਰਬਾਬ ਕੌਰ ਅਤੇ ਰੁਸਤਮ ਵੀਰ ਸਿੰਘ ਦੂਜੀ, ਮਨਕੀਰਤ ਸਿੰਘ ਅਤੇ ਰਾਘਵ ਕਾਲਰਾ ਨੇ ਤੀਜੀ ਪੁਜੀਸ਼ਨ ਹਾਸਲ ਕੀਤੀ।ਇਹਨਾਂ ਮੁਕਾਬਲਿਆਂ ਵਿੱਚ ਸ੍ਰੀਮਤੀ ਹਰਿੰਦਰ ਕੌਰ ਅਤੇ ਸ੍ਰੀਮਤੀ ਯੋਗਿਤਾ ਦੁੱਗਲ ਨੇ ਜੱਜਾਂ਼ ਦੀਆਂ ਭੂਮਿਕਾ ਨਿਭਾਈ।ਵਿਦਿਆਰਥੀਆਂ ਨੂੰ ਮੌਕੇ ਤੇ ਸਰਟੀਫਿਕੇਟ ਵੰਡੇ ਗਏ।ਪ੍ਰਿੰਸੀਪਲ ਰਣਜੀਤ ਕੌਰ ਨੇ ਛੋਟੇ-ਛੋਟੇ ਬੱਚਿਆਂ ਦੀ ਹੌਂਸਲਾ ਅਫ਼ਜਾਈ ਕੀਤੀ ਅਤੇ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਮੁਬਰਕਬਾਦ ਵੀ ਦਿੱਤੀ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …