Thursday, January 2, 2025

ਖ਼ਾਲਸਾ ਕਾਲਜ ਵਿਖੇ ‘ਫਿਜ਼ੀਕਲ ਸਾਇੰਸਿਜ਼ ’ਚ ਮੌਜ਼ੂਦਾ ਤਰੱਕੀਆਂ’ ਵਿਸ਼ੇ ’ਤੇ ਨੈਸ਼ਨਲ ਕਾਨਫਰੰਸ

ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਪੋਸਟ ਗ੍ਰੈਜੂਏਟ ਫਿਜ਼ਿਕਸ ਵਿਭਾਗ ਵਲੋਂ ‘ਫਿਜ਼ੀਕਲ ਸਾਇੰਸਿਸ ’ਚ ਮੌਜ਼ੂਦਾ ਤਰੱਕੀਆਂ’ ਵਿਸ਼ੇ ’ਤੇ ਨੈਸ਼ਨਲ ਕਾਨਫਰੰਸ ਕਰਵਾਈ ਗਈ।ਇਸ ਕਾਨਫਰੰਸ ਵਿੱਚ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਪ੍ਰੋ: ਬੀ.ਪੀ ਸਿੰਘ ਨੇ ਗੈਸਟ ਆਫ਼ ਆਨਰ ਵਜ਼ੋਂ ਸ਼ਿਰਕਤ ਕੀਤੀ, ਜੋ ਕਿ ਐਕਸਪੈਰੀਮੈਂਟਲ ਨਿਊਕਲੀਅਰ ਫਿਜ਼ਿਕਸ ’ਚ ਇਕ ਨਾਮਵਰ ਖ਼ੋਜ਼ੀ, ਸਾਇੰਦਾਨ ਅਤੇ ਅਧਿਆਪਕ ਹਨ।ਕਾਨਫਰੰਸ ’ਚ ਮੁੱਖ ਬੁਲਾਰੇ ਵਜੋਂ ਅਕਾਲ ਯੂਨੀਵਰਸਿਟੀ ਦੇ ਭੌਤਿਕ ਵਿਭਾਗ ਦੇ ਮੁਖੀ ਪ੍ਰੋ: ਬੀਰਬਿਕਰਮ ਸਿੰਘ ਨੇ ਸ਼ਿਰਕਤ ਕੀਤੀ। ਜਦਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਭੌਤਿਕ ਵਿਭਾਗ ’ਚੋਂ ਡਾ: ਅਨੂਪਿੰਦਰ ਸਿੰਘ ਅਤੇ ਡਾ. ਸੰਦੀਪ ਸ਼ਰਮਾ ਨੇ ਵੀ ਹਿੱਸਾ ਲਿਆ।
ਪ੍ਰੋ: ਬੀਰਬਿਕਰਮ ਸਿੰਘ ਨੇ ‘ਆਇੰਸਟਾਈਨ ਤੋਂ ਹਿਗ਼ਸ ਬੋਸਨ: ਭੌਤਿਕ ਵਿਗਿਆਨ ’ਚ ਮੌਜ਼ੂਦਾ ਤਰੱਕੀਆਂ ਦੇ ਸੰਦਰਭ ’ਚ’ ਵਿਸ਼ੇ ’ਤੇ ਮੁੱਖ ਭਾਸ਼ਣ ਦਿੱਤਾ।ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਅਸੀਂ ਆਪਣੀ ਮਾਂ ਬੋਲੀ ਅਤੇ ਫਿਲਾਸਫ਼ੀ, ਰਹੱਸਵਾਦ ਦੀ ਰੌਸ਼ਨੀ ’ਚ ਹੀ ਵਧੀਆ ਤਰੀਕੇ ਨਾਲ ਸਿੱਖ ਸਕਦੇ ਹਾਂ।ਡਾ. ਅਨੂਪਿੰਦਰ ਸਿੰਘ ਨੇ ਸੀਰਾਮਿਕਸ ਦੀ ਦੁਨੀਆਂ ’ਚ ਤਰੱਕੀਆਂ ਅਤੇ ਅਹਿਮੀਅਤ ਅਤੇ ਡਾ. ਸੰਦੀਪ ਸ਼ਰਮਾ ਨੇ ਟੂ ਡਮੈਨਸ਼ਨਲ ਟਰਾਂਜੀਸ਼ਨਲ ਧਾਤਾਂ ਦੇ ਵਿਸ਼ੇ ’ਤੇ ਭਾਸ਼ਣ ਦਿੱਤਾ।ਨਾਨਕ ਦੇਵ ਯੂਨੀਵਰਸਿਟੀ ਦੇ ਭੌਤਿਕ ਵਿਭਾਗ ’ਚੋਂ ਡਾ: ਬਿੰਦੀਆ ਅਰੋੜਾ ਨੇ ਟੈਕਨੀਕਲ ਸ਼ੈਸ਼ਨ ਦਾ ਸੰਚਾਲਨ ਕੀਤਾ।
ਖ਼ਾਲਸਾ ਕਾਲਜ ਦੇ ਡਾ: ਮਹਿਲ ਸਿੰਘ ਨੇ ਕਾਨਫਰੰਸ ’ਚ ਆਏ ਮਹਿਮਾਨਾਂ, ਖੋਜ਼ਕਾਰਾਂ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਅਤੇ ਨਵੇਂ ਖੋਜਕਾਰਾਂ ਨੂੰ ਨਵੀਂ ਦਿਸ਼ਾ ਅਤੇ ਹੋਈਆਂ ਨਵੀਆਂ ਤਰੱਕੀਆਂ ਨੂੰ ਸਮਝਣ ਦਾ ਮੌਕਾ ਦਿੰਦੇ ਹਨ।ਇਸ ਕਾਨਫਰੰਸ ’ਚ ਵੱਖ-ਵੱਖ ਸੰਸਥਾਵਾਂ ਤੋਂ ਆਏ ਖੋਜ਼ਕਾਰਾਂ ਅਤੇ ਵਿਦਿਆਰਥੀਆਂ ਨੇ ਆਪਣੀਆਂ ਖੋਜ਼ਾਂ ਨਾਲ ਸਬੰਧਿਤ ਪੋਸਟਰ ਲਗਾਏ।ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਭੌਤਿਕ ਵਿਭਾਗ ਦੇ ਡਾ. ਅਮਨ ਮਹਾਜਨ ਅਤੇ ਡਾ. ਹਰਜੀਤ ਕੌਰ ਨੇ ਜੱਜ ਵਜੋਂ ਭੂਮਿਕਾ ਨਿਭਾਈ ਅਤੇ ਜੇਤੂਆਂ ਨੂੰ ਸਨਮਾਨਿਤ ਕੀਤਾ।
ਭੌਤਿਕ ਵਿਗਿਆਨ ਵਿਭਾਗ ਮੁਖੀ ਡਾ: ਹਰਵਿੰਦਰ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਾਨਫਰੰਸ ਨਿਸ਼ਚਿਤ ਰੂਪ ’ਚ ਸਾਡੇ ਸਭ ਦੇ ਗਿਆਨ ਅਤੇ ਰੁਚੀ ਨੂੰ ਵਧਾਏਗੀ।ਉਨ੍ਹਾਂ ਆਰਗੇਨਾਇਜਿੰਗ ਸਕੱਤਰ ਡਾ. ਮੋਹਨ ਸਿੰਘ, ਹੋਰ ਪ੍ਰਬੰਧਕਾਂ, ਡਾ: ਤਮਿੰਦਰ ਸਿੰਘ (ਡੀਨ ਅਕਾਦਮਿਕ ਮਾਮਲੇ), ਡਾ: ਦਵਿੰਦਰ ਸਿੰਘ (ਰਜਿਸਟਰਾਰ), ਡਾ: ਦਲਜੀਤ ਸਿੰਘ (ਡੀਨ ਵਿਦਿਆਥੀ ਭਲਾਈ) ਅਤੇ ਆਏ ਸਾਰੇ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਵਿੱਚ ਭਾਗ ਲਿਆ।

Check Also

ਡਿਪਟੀ ਕਮਿਸ਼ਨਰ ਵਲੋਂ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਪੈਂਡਿਗ ਇੰਤਕਾਲਾਂ ਦਾ ਨਿਪਟਾਰਾ ਕਰਨ ਦੇ ਆਦੇਸ਼

ਅੰਮ੍ਰਿਤਸਰ, 1 ਜਨਵਰੀ (ਸੁਖਬੀਰ ਸਿੰਘ) – ਜਿਲ੍ਹੇ ਦੇ ਮਾਲ ਵਿਭਾਗ ਦੀ ਸਮੀਖਿਆ ਕਰਦਿਆਂ ਡਿਪਟੀ ਕਮਿਸ਼ਨਰ …